ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ,
ਐਵੇਂ ਨਾ ਤੂੰ ਡੋਲ੍ਹ ਪਿਆਰੇ
ਐਵੇਂ ਨਾ ਤੂੰ ਡੋਲ੍ਹ,
ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
ਕੁਦਰਤ ਦੀ ਇਹ ਦਾਤ ਨਿਆਰੀ
ਰੱਬ ਦੀ ਖਲਕਤ ਬੜੀ ਪਿਆਰੀ ,
ਬੁਰਾ ਨਾ ਕਿਸੇ ਨੂੰ ਬੋਲ੍ਹ ਪਿਆਰੇ
ਬੁਰਾ ਨਾ ਕਿਸੇ ਨੂੰ ਬੋਲ੍ਹ ,
ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
ਲੋੜ ਪੈਣ 'ਤੇ ਹੀ ਇਸਨੂੰ ਵਰਤੋ
ਕਰੋ ਚੰਗੀ ਸ਼ੁਰੂਆਤ ਆਪਣੇ ਘਰ ਤੋਂ,
ਪੂਰਾ-ਪੂਰਾ ਤੋਲ ਪਿਆਰੇ
ਪਾਣੀ ਹੈ ਅਨਮੋਲ , ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
ਗੰਧਲਾ ਹੋਣ ਤੋਂ ਇਸ ਨੂੰ ਬਚਾਓ
ਵਿਅਰਥ ਚੀਜ਼ਾਂ ਇਸ ਵਿਚ ਨਾ ਪਾਓ ,
ਸੰਤਾਂ-ਫਕੀਰਾਂ ਦੇ ਸੱਚੇ ਬੋਲ ਪਿਆਰੇ
ਪਾਣੀ ਹੈ ਅਨਮੋਲ ,
ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
ਪਿਆਸਿਆਂ ਨੂੰ ਤੁਸੀਂ ਪਾਣੀ ਪਿਲਾਓ
ਦੁਖੀਆਂ ਦੇ ਤੁਸੀਂ ਦੁੱਖ-ਦਰਦ ਵੰਡਾਓ ,
ਮਨੁੱਖਾ-ਜੀਵਨ ਐਵੇਂ ਨਾ ਰੋਲ ਪਿਆਰੇ
ਪਾਣੀ ਹੈ ਅਨਮੋਲ
ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
ਪਾਣੀ ਹੈ ਸਭ ਦੀ ਜੀਵਨ-ਜਯੋਤੀ
ਇਹੋ ਹੈ ਕੁਦਰਤ ਦਾ ਸੁੱਚਾ ਮੋਤੀ,
ਵਿਅਰਥ ਨਾ ਇਸ ਨੂੰ ਡੋਲ੍ਹ ਪਿਆਰੇ
ਪਾਣੀ ਹੈ ਅਨਮੋਲ,
ਪਾਣੀ ਹੈ ਅਨਮੋਲ ਪਿਆਰੇ
ਪਾਣੀ ਹੈ ਅਨਮੋਲ।
-ਸਟੇਟ ਐਵਾਰਡੀ, ਇੰਡੀਆ ਬੁੱਕ ਆਫ਼ ਰਿਕਾਰਡਜ਼ ਹੋਲਡਰ,
ਸ੍ਰੀ ਅਨੰਦਪੁਰ ਸਾਹਿਬ। ਮੋਬਾਈਲ : 94785-61356