16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਨਮੋਲ ਗੱਲਾਂ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

1. ਮੈਂ, ਮੇਰੀ, ਖੁਦੀ, ਹਉਮੈ, ਹੰਕਾਰ, ਕਰੋਧ, ਲੋਭ-ਲਾਲਚ ਨੂੰ ਮਨ ਵਿਚੋਂ ਬਾਹਰ ਕੱਢੋ, ਮਨ ਵਿਚ ਨਿਮਰਤਾ ਰੱਖੋ |
2. ਸ਼ੁੱਭ ਕਰਮ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਨ ਵਿਚ ਰੱਖੋ |
3. ਕੋਈ ਵੀ ਸਮੱਸਿਆ/ਮੁਸੀਬਤ ਆਉਣ ਉੱਤੇ ਘਬਰਾਉਣਾ ਨਹੀਂ ਚਾਹੀਦਾ |
4. ਹਰ ਸਮੱਸਿਆ/ਮੁਸੀਬਤ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ |
5. ਮਨੁੱਖੀ ਜ਼ਿੰਦਗੀ ਵਿਚ ਸੰਸਕਾਰ ਸਭ ਤੋਂ ਵੱਡੀ ਚੀਜ਼ ਹੈ |
6. ਜ਼ਿੰਦਗੀ ਵਿਚ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ |
7. ਬੁਰਿਆਈ/ਔਗੁਣ ਆਪਣੇ ਅੰਦਰ ਲੱਭੋ | ਚੰਗਿਆਈ/ਗੁਣ ਦੂਸਰਿਆਂ ਅੰਦਰ ਲੱਭੋ |
8. ਜ਼ਿੰਦਗੀ ਵਿਚ ਗ਼ਲਤੀਆਂ ਨਾ ਦੁਹਰਾਓ |
9. ਮਜ਼ਬੂਤ ਬਣੋ, ਜ਼ਿੰਦਗੀ ਵਿਚ ਕਦੇ ਹਾਰ ਨਾ ਮੰਨੋ |
10. ਸੰਸਕਾਰ ਹਮੇਸ਼ਾ ਘਰ ਤੋਂ ਮਿਲਦੇ ਹਨ.
11. ਖ਼ੁਸ਼ ਰਹਿਣ ਲਈ ਪੁਰਾਣੀਆਂ ਗੱਲਾਂ ਨੂੰ ਕਦੇ ਜ਼ਿਆਦਾ ਨਾ ਸੋਚੋ |
12. ਚੰਗੀਆਂ ਯਾਦਾਂ ਹਮੇਸ਼ਾ ਜਿਊਾਦੀਆਂ ਰਹਿੰਦੀਆਂ ਹਨ |
13. ਬੇਈਮਾਨੀ ਦੀ ਜਿੱਤ ਨਾਲੋਂ ਹਾਰ ਚੰਗੀ ਹੁੰਦੀ ਹੈ |
14. ਕਦੇ ਵੀ ਸੱਚਾ ਸੁੱਖ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ |
15. ਜਿਵੇਂ ਦਿਨ ਢਲਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਢਲਦੀ ਹੈ |
16. ਸੰਸਾਰ ਵਿਚ ਤੁਹਾਡਾ ਕੋਈ ਵੀ ਦੁੱਖ ਸੁਣਨ ਨੂੰ ਤਿਆਰ ਨਹੀਂ |


-212, ਫੁਲਕੀਆ ਇਨਕਲੇਵ, ਪਟਿਆਲਾ |
ਮੋਬਾਈਲ : 98556-35149

 

Ad Position 22
No active advertisement
ਪਿਛਲੀ ਖ਼ਬਰ ਬਾਲ ਕਲਾਕਾਰ ਅਗਲੀ ਖ਼ਬਰ ਪੰਛੀ
Ad Position 24