16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੰਛੀ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

• ਓਮਕਾਰ ਸੂਦ ਬਹੋਨਾ •
ਚੜ੍ਹਕੇ ਕੋਠੇ ਉਤੇ ਯਾਰੋ,
ਗਰਮੀ-ਸਰਦੀ ਰੁੱਤੇ ਯਾਰੋ |

ਚੋਗਾ ਚੁਗਾਵਾਂ ਚਿੜੀਆਂ ਨੂੰ ,
ਫੁੱਲਾਂ ਵਾਗੰੂ ਖਿੜੀਆਂ ਨੂੰ |

ਕਈ ਕਬੂਤਰ ਵੀ ਆ ਜਾਂਦੇ,
ਉਹ ਵੀ ਦਾਣੇ ਚੁਣ ਚੁਣ ਖਾਂਦੇ |

ਮੈਂ ਪਾਣੀ ਕੂੰਡੀ ਵਿਚ ਧਰ ਦਿਆਂ,
ਸੁਬਹ ਸਵੇਰੇ ਇਹ ਕੰਮ ਕਰ ਦਿਆਂ |

ਪਾਣੀ ਪੀਂਦੇ ਜਦੋਂ ਜਨੌਰ,
ਮੇਰੀ ਵੀ ਬਣ ਜਾਂਦੀ ਟੌਹਰ |

ਦੇਣ ਅਸੀਸਾਂ ਰੋਜ਼ ਪਰਿੰਦੇ,
ਚੀਂ ਚੀਂ ਕਰਕੇ ਇਹੀ ਕਹਿੰਦੇ |

'ਸ਼ਾਬਾਸ਼ੇ ਬਈ ਮੁੰਡਿਆ ਤੇਰੇ!
ਖ਼ੁਸ਼ੀਆਂ ਬਰਸਣ ਤੇਰੇ ਵਿਹੜੇ |

ਇਕ ਕੰਮ ਕਰ ਲੈ ਹੋਰ ਚੰਗੇਰਾ,
ਲੱਗੂ ਤੈਨੂੰ ਪੰੁਨ ਬਥੇਰਾ |

ਧਰਤੀ 'ਤੇ ਤੂੰ ਰੁੱਖ ਲਗਾ,
ਸਭ ਤੋਂ ਵੱਡਾ ਪੰੁਨ ਕਮਾ |

ਅਸੀਂ ਵੀ ਰੁੱਖਾਂ ਉਤੇ ਰਹੀਏ,
ਚਿਤੋਂ ਢੇਰ ਅਸੀਸਾਂ ਦੇਈਏ |

ਆਲ੍ਹਣਿਆਂ ਲਈ ਰੁੱਖ ਜ਼ਰੂਰੀ,
ਸਾਡੀ ਇੱਛਾ ਕਰ ਦਿਓ ਪੂਰੀ |

ਬਣ ਗਈਆਂ ਨੇ ਜ਼ਹਿਰ ਹਵਾਵਾਂ,
ਰੁੱਖਾਂ ਬਾਝੋਂ ਕਿਥੇ ਛਾਵਾਂ |

ਟਾਵਰ ਛੱਡਣ ਘਾਤਕ ਕਿਰਨਾਂ,
ਮੁਸ਼ਕਿਲ ਹੋਇਆ ਉਡਦੇ ਫਿਰਨਾ |

ਬਿਜਲੀ ਖੰਭੇ ਕਹਿਰ ਕਮਾਉਂਦੇ,
ਜੇ ਬੈਠੀਏ ਮਾਰ ਮੁਕਾਉਂਦੇ |

ਜਾਈਏ ਤਾਂ ਅਸੀਂ ਕਿਧਰ ਜਾਈਏ,
ਚੀਂ ਚੀਂ ਕਰ ਫਰਿਆਦਾਂ ਲਾਈਏ |

ਰੁੱਖ ਲਗਾ ਕੇ ਪੰੁਨ ਕਮਾਵੋ,
ਸਾਡੇ ਸੰਗ ਮਨੁੱਖ ਬਚਾਵੋ |

ਸ਼ੁੱਧ ਹਵਾ ਦਾ ਤੋਹਫ਼ਾ ਪਾਵੋ,
ਕੁਦਰਤ ਤੋਂ ਬਲਿਹਾਰੇ ਜਾਵੋ |

ਰੱਖੋ ਚਾਰ ਚੁਫੇਰਾ ਸਾਫ਼,
ਬਾਕੀ ਸਾਰੀਆਂ ਗੱਲਾਂ ਮੁਆਫ਼ |

-2467-68, ਐਸ.ਜੀ.ਐਮ. ਨਗਰ, ਫਰੀਦਾਬਾਦ-121001 (ਹਰਿਆਣਾ) |
ਮੋਬਾਈਲ : 096540-36080

Ad Position 22
No active advertisement
ਪਿਛਲੀ ਖ਼ਬਰ ਅਨਮੋਲ ਗੱਲਾਂ ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-16 ਪਾਣੀ-ਪਿਤਾ
Ad Position 24