ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 13-06-2026

ਸਵਾਲ : 601. 'ਬੌਹਲੀ' ਕਿਹੜੀ ਖੁਰਾਕ ਦਾ ਨਾਂਅ ਹੈ?
602. 'ਘੁੰਙਣੀਆਂ' ਕਿਹੜੀ ਵਸਤ ਹੁੰਦੀ ਹੈ?
603. 'ਹੋਲ਼ਾਂ' ਕਿਹੜੀ ਖਾਣ ਵਾਲੀ ਚੀਜ਼ ਹੁੰਦੀ ਹੈ?
604. 'ਵਲੀ ਕੰਧਾਰੀ' ਦੀ ਪਹਾੜੀ ਕਿੱਥੇ ਹੈ?
605. 'ਸਾਈਂ ਬੁੱਢਣ ਸ਼ਾਹ' ਕੌਣ ਸਨ?
606. 'ਸੁਆਂ ਦਰਿਆ' ਕਿਹੜੇ ਦੁਆਬੇ ਵਿਚ ਹੈ?
607. 'ਬਾਬਾ ਬੰਦਾ ਸਿੰਘ ਬਹਾਦਰ' ਕਿਹੜੀ ਗੜ੍ਹੀ ਵਿਚੋਂ ਫੜਿਆ ਗਿਆ?
608. 'ਦਲਦਲ' ਤੋਂ ਕੀ ਭਾਵ ਹੈ?
609. 'ਅੱਕ' ਦਾ ਰੁੱਖ ਹੁੰਦਾ ਹੈ ਕਿ ਬੂਟਾ?
610. 'ਬਾਰਾਂਦਰੀ' ਕਿਹੋ ਜਿਹੀ ਇਮਾਰਤ ਹੁੰਦੀ ਹੈ?
ਜਵਾਬ : 601. ਮੱਝ ਗਾਂ ਦੇ ਸੂਣ ਤੋਂ ਬਾਅਦ ਦੋ ਤਿੰਨ ਡੰਗ ਵਾਲੇ ਦੁੱਧ ਤੋਂ ਬਣੀ ਖੁਰਾਕ ਦਾ।
602. ਉੱਬਲਿਆ ਹੋਇਆ ਆਨਾਜ ਖਾਸ ਕਰਕੇ ਕਣਕ, ਛੋਲੇ, ਮੱਕੀ।
603. ਹਰੇ ਛੋਲਿਆਂ ਦੇ ਭੁੰਨੇ ਹੋਏ ਡੋਡੇ/ਟਾਂਟਾਂ।
604. ਹਸਨ ਅਬਦਾਲ ਲਹਿੰਦਾ ਪੰਜਾਬ।
605. ਕੀਰਤਪੁਰ ਸਾਹਿਬ ਕੋਲ ਰਹਿਣ ਵਾਲਾ ਛੇਵੇਂ ਗੁਰੂ ਦਾ ਸਮਕਾਲੀ ਫ਼ਕੀਰ।
606. ਪੋਠੋਹਾਰ-ਦੁਆਬਾ ਸਿੰਧ ਸਾਗਰ।
607. ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ।
608. ਖੋਭੇ ਵਾਲੀ ਦਰਿਆ ਦੇ ਨੇੜਲੀ ਜ਼ਮੀਨ।
609. ਬੂਟਾ।
610. ਬਾਰਾਂ ਦਰਵਾਜ਼ਿਆਂ ਵਾਲੀ ਆਰਾਮਗਾਹ।

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਕੀ ਤੁਹਾਨੂੰ ਪਤਾ ਹੈ ਰੁੱਖਾਂ ਦੇ ਪੱਤੇ ਹਰੇ ਹੀ ਕਿਉਂ ਹੁੰਦੇ ਹਨ? ਅਗਲੀ ਖ਼ਬਰ ਬੁੱਝੋ ਤਾਂ ਜਾਣੀਏ * ਹਰਪ੍ਰੀਤ ਸਿੰਘ ਪੱਤੋ *
Ad Position 24
No active advertisement