ਆਪਣੀ ਧਰਤੀ ਛੱਡਣ ਨੂੰ ਦਿਲ ਨਹੀਂ ਕਰਦਾ |
ਬੁੱਢੇ ਹੋਏ ਸਰੀਰ ਇਕੱਲਿਆਂ ਵੀ ਨਹੀਂ ਸਰਦਾ |
ਰੋਟੀ ਰੋਜ਼ੀ ਨਾਲ ਬੱਝੇ ਬੱਚਿਆਂ ਪਰਤਣਾ ਨਹੀਂ,
'ਜ਼ਫ਼ਰ' ਵਾਂਗੂ ਪ੍ਰਦੇਸ ਮਰਨ ਨੂੰ ਦਿਲ ਨਹੀਂ ਕਰਦਾ |
ਬਸਤੀ ਮੇਰੀ ਉਦਾਸ, ਸੁੰਨ-ਮਸਾਨ ਹੁੰਦੀ ਜਾ ਰਹੀ,
ਬੰਦ ਬੂਹੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ |
ਵਾਰ ਵਾਰ ਆਪਣੇ ਪਿੰਡ ਦੇ ਚੱਕਰ ਲਾਉਂਦਾ ਹਾਂ,
ਗਲੀਆਂ ਕੂਚੇ ਦੇਖ ਦੇਖ ਮਨ ਨਹੀਂ ਭਰਦਾ |
ਲੋਕ ਦਿਖਾਵੇ ਲਈ ਝੂਠਾ ਝੂਠਾ ਹੱਸ ਲੈਂਦਾ ਹਾਂ,
ਗ਼ਮ ਛੁਪਾਉਣ ਨੂੰ ਉਂਝ ਦਿਲ ਨਹੀਂ ਕਰਦਾ |
ਗਲੀਆਂ 'ਚ ਚੋਰ, ਲੁਟੇਰੇ, ਕਾਤਲ ਘੁੰਮਦੇ ਨੇ,
ਕਹਿਣ ਨੂੰ ਤਾਂ ਕਹਿ ਲੈਂਦਾ ਹਾਂ ਮੈਂ ਨਹੀਂ ਡਰਦਾ |
ਕਿੱਥੇ ਜਾ ਕੇ ਕੋਈ ਕਿਸ ਨੂੰ ਫ਼ਰਿਆਦ ਕਰੇ,
ਉਜੜ ਰਿਹਾ ਮੇਰਾ ਪੰਜਾਬ ਵਸਦਾ ਨਹੀਂ ਲਗਦਾ |
(ਪੁਸਤਕ 'ਅਹਿਸਾਸ' ਵਿਚੋਂ)