03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਇਕ ਕੱਪ ਚਾਹ ਨਾਲ ਕਹੋ ਦਸ ਬਿਮਾਰੀਆਂ ਨੂੰ ਬਾਏ-ਬਾਏ!

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਕੀ ਤੁਹਾਨੂੰ ਵੀ ਲਗਦਾ ਹੈ ਕਿ ਚਾਹ ਨਾ ਪੀਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਤਾਂ ਚਾਹ 'ਤੇ ਕੀਤੀਆਂ ਗਈਆਂ ਵੱਖ-ਵੱਖ ਖੋਜਾਂ ਇਕ ਵਾਰ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੇਣਗੀਆਂ ਕਿ ਕੀ ਤੁਹਾਡਾ ਸੋਚਣਾ ਸਹੀ ਹੈ। ਇਹ ਸਭ ਖੋਜਾਂ ਦੱਸਦੀਆਂ ਹਨ ਕਿ ਜੇਕਰ ਰੋਜ਼ 2-4 ਕੱਪ ਚਾਹ ਦੀ ਵਰਤੋਂ ਕੀਤੀ ਜਾਵੇ ਤਾਂ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਆਓ, ਜਾਣਦੇ ਹਾਂ ਉਹ 10 ਫ਼ਾਇਦੇ ਜੋ ਤੁਹਾਨੂੰ ਚਾਹ ਪੀਣ ਨਾਲ ਮਿਲਦੇ ਹਨ :
ਔਰਤਾਂ ਕੈਂਸਰ ਨੂੰ ਕਰਨ ਨਾਂਹ : ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਜੋ ਔਰਤਾਂ ਰੋਜ਼ 2-3 ਕੱਪ ਚਾਹ ਪੀਂਦੀਆਂ ਹਨ, ਉਨ੍ਹਾਂ ਨੂੰ ਓਵੇਰੀਅਨ ਕੈਂਸਰ ਹੋਣ ਦਾ ਖ਼ਤਰਾ ਉਨ੍ਹਾਂ ਔਰਤਾਂ ਤੋਂ ਬਹੁਤ ਘੱਟ ਹੁੰਦਾ ਹੈ ਜੋ ਚਾਹ ਦੀ ਵਰਤੋਂ ਨਹੀਂ ਕਰਦੀਆਂ। ਖੋਜਕਾਰਾਂ ਦਾ ਕਹਿਣਾ ਹੈ ਕਿ ਰੋਜ਼ 3-4 ਕੱਪ ਚਾਹ ਪੀਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ।
ਚਾਹ ਵਿਚ ਹੁੰਦਾ ਹੈ ਕੌਫ਼ੀ ਤੋਂ ਘੱਟ ਕੈਫ਼ੀਨ : ਜੇਕਰ ਤੁਸੀਂ ਕੌਫ਼ੀ ਨੂੰ ਚਾਹ ਤੋਂ ਬਿਹਤਰ ਸਮਝ ਕੇ ਇਕ ਤੋਂ ਦੋ ਕੱਪ ਰੋਜ਼ ਪੀ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਕੌਫ਼ੀ ਚਾਹ ਤੋਂ ਕਿਤੇ ਜ਼ਿਆਦਾ ਤੁਹਾਡੇ ਦਿਲ ਲਈ ਖ਼ਤਰਨਾਕ ਹੈ। ਕੌਫ਼ੀ ਵਿਚ 135 ਮਿ.ਗ੍ਰਾ. ਕੈਫ਼ੀਨ ਹੁੰਦੀ ਹੈ ਜਦ ਕਿ ਚਾਹ ਵਿਚ ਸਿਰਫ਼ ਇਸ ਦਾ 30-40 ਫ਼ੀਸਦੀ ਮਿ.ਗ੍ਰਾ. ਹੀ ਹੁੰਦਾ ਹੈ ਜੋ ਸਿਹਤ ਲਈ ਓਨੀ ਨੁਕਸਾਨਦੇਹ ਨਹੀਂ ਹੈ ਜਿੰਨੀ ਕੌਫ਼ੀ ਹੈ।
ਦਿਲ ਦੇ ਰੋਗੀ ਲਈ ਚਾਹ ਵਰਦਾਨ : ਕਰੀਬ 4-5 ਸਾਲ ਦਿਲ ਦੇ ਰੋਗੀਆਂ 'ਤੇ ਖੋਜ ਕੀਤੀ ਗਈ ਅਤੇ ਪਾਇਆ ਗਿਆ ਕਿ ਜੋ ਦਿਲ ਦੇ ਰੋਗੀ 2-3 ਕੱਪ ਚਾਹ ਦੀ ਵਰਤੋਂ ਰੋਜ਼ ਕਰਦੇ ਹਨ, ਉਨ੍ਹਾਂ ਦੇ ਸਰੀਰ ਵਿਚ ਖੂਨ ਦਾ ਰੁਕਣਾ ਅਤੇ ਕੋਲੈਸਟ੍ਰੋਲ ਦੇ ਵਧਣ ਵਰਗੀ ਸਮੱਸਿਆ ਉਨ੍ਹਾਂ ਲੋਕਾਂ ਤੋਂ ਘੱਟ ਹੁੰਦੀ ਹੈ ਜੋ ਲੋਕ ਬਿਲਕੁਲ ਵੀ ਚਾਹ ਨਹੀਂ ਪੀਂਦੇ।
ਹੱਡੀਆਂ ਨੂੰ ਵੀ ਕਰਦੀ ਹੈ ਮਜ਼ਬੂਤ : ਕੁਝ ਚਾਹ ਪੀਣ ਵਾਲੇ ਲੋਕਾਂ 'ਤੇ 10 ਸਾਲ ਤੱਕ ਖੋਜ ਕੀਤੀ ਗਈ ਅਤੇ ਉਸ ਵਿਚ ਪਾਇਆ ਗਿਆ ਕਿ ਜੋ ਲੋਕ ਦੁੱਧ ਵਾਲੀ ਚਾਹ ਪੀਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਜੋ ਲੋਕ ਚਾਹ ਨਹੀਂ ਪੀਂਦੇ।
ਮੁਸਕਾਨ ਵਿਚ ਵੀ ਲਗਾਉਂਦੀ ਹੈ ਚਾਰ ਚੰਨ : ਚਾਹ ਵਿਚ ਫਲੋਰਾਈਡ ਅਤੇ ਟੈਨਿਨ ਨਾਂਅ ਦਾ ਪਦਾਰਥ ਹੁੰਦਾ ਹੈ। ਜੇਕਰ ਚਾਹ ਵਿਚ ਚੀਨੀ ਨਾ ਪਾਈ ਜਾਵੇ ਤਾਂ ਇਹ ਦੰਦਾਂ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਨ੍ਹਾਂ ਦੀ ਮਦਦ ਨਾਲ ਨਾ ਸਿਰਫ਼ ਦੰਦ ਮਜ਼ਬੂਤ ਹੁੰਦੇ ਹਨ ਸਗੋਂ ਚਮਕਦਾਰ ਵੀ ਹੋ ਜਾਂਦੇ ਹਨ।
ਚਾਹ ਪੀਣ ਨਾਲ ਹਾਜ਼ਮਾ ਤੰਤਰ ਵੀ ਹੁੰਦਾ ਹੈ ਬਿਹਤਰ : ਜੋ ਲੋਕ ਰੋਜ਼ 4-5 ਕੱਪ ਚਾਹ ਪੀਂਦੇ ਹਨ, ਉਨ੍ਹਾਂ ਨੂੰ ਪੇਟ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਦਾ ਇਊਮਨ ਸਿਸਟਮ ਭਾਵ ਪਾਚਣਤੰਤਰ ਵੀ ਬਿਹਤਰ ਹੁੰਦਾ ਹੈ।
ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦੀ ਹੈ : ਜੇਕਰ ਤੁਸੀਂ ਮੋਟੇ ਹੋ ਅਤੇ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਕੇ ਥੱਕ ਗਏ ਹੋ ਤਾਂ ਹੁਣ ਜ਼ਰਾ ਇਕ ਵਾਰ ਰੋਜ਼ 2-3 ਕੱਪ ਚਾਹ ਪੀਣ ਦੀ ਆਦਤ ਪਾ ਲਓ। ਕੁਝ ਹੀ ਸਮੇਂ ਵਿਚ ਤੁਹਾਨੂੰ ਬਿਹਤਰ ਨਤੀਜਾ ਦੇਖਣ ਨੂੰ ਮਿਲੇਗਾ। ਸਿਰਫ਼ ਗ੍ਰੀਨ-ਟੀ ਹੀ ਨਹੀਂ ਸਗੋਂ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਸਾਧਾਰਨ ਚਾਹ ਦੀ ਵਰਤੋਂ ਵੀ ਕਰਦੇ ਹੋ ਤਾਂ ਉਸ ਨਾਲ ਵੀ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਸਿਸਟਮ ਬਿਹਤਰ ਹੋ ਜਾਂਦਾ ਹੈ।
ਪਾਣੀ ਦੀ ਕਮੀ ਦੂਰ ਕਰਨ ਵਿਚ ਵੀ ਕਰਦੀ ਹੈ ਮਦਦ : ਚਾਹ ਵਿਚ ਸ਼ਾਮਿਲ ਕੈਫ਼ੀਨ ਸਿਹਤ ਲਈ ਉਦੋਂ ਤੱਕ ਖ਼ਤਰਨਾਕ ਨਹੀਂ ਹੁੰਦਾ ਹੈ ਜਦ ਤੱਕ ਤੁਸੀਂ ਚਾਹ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਨਹੀਂ ਕਰਦੇ। ਖੋਜਕਾਰਾਂ ਦਾ ਮੰਨਣਾ ਹੈ ਕਿ ਰੋਜ਼ 3 ਕੱਪ ਚਾਹ ਪੀਣ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ ਜਿਸ ਨਾਲ ਸੁਸਤੀ ਨਹੀਂ ਆਉਂਦੀ ਹੈ ਅਤੇ ਤੁਸੀਂ ਪੂਰਾ ਦਿਨ ਊਰਜਾਵਾਨ ਬਣੇ ਰਹਿੰਦੇ ਹੋ।
ਕੈਲੋਰੀ ਨਹੀਂ ਹੁੰਦੀ : ਜ਼ਿਆਦਾ ਕੈਲੋਰੀ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਅਤੇ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਚਾਹ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ, ਜਦ ਤੱਕ ਉਸ ਵਿਚ ਚੀਨੀ ਨਾ ਪਾਈ ਜਾਵੇ। ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਵੀ ਚਾਹ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।
ਚਾਹ ਵਧਾਉਂਦੀ ਹੈ ਰੋਗਪ੍ਰਤੀਰੋਧੀ ਸ਼ਕਤੀ : ਚਾਹ ਵਿਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਇਹ ਉਹ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਪ੍ਰਦੂਸ਼ਿਤ ਹਵਾ ਵਿਚ ਜਾਣ 'ਤੇ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਹਨ। ਇਹ ਸੱਚ ਹੈ ਕਿ ਚਾਹ ਦੇ ਅਨੇਕ ਫ਼ਾਇਦੇ ਹਨ ਪਰ ਜੇਕਰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਨਾ ਰੱਖਿਆ ਜਾਵੇ ਤਾਂ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਚਾਹ ਦੀ ਵਰਤੋਂ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਦੇ ਹੋਏ ਹੀ ਕਰੋ।
* ਚਾਹ ਵਿਚ ਚੀਨੀ ਦੀ ਵਰਤੋਂ ਨਾ ਦੇ ਬਰਾਬਰ ਕਰੋ। * ਇਕ ਦਿਨ ਵਿਚ 3 ਕੱਪ ਤੋਂ ਜ਼ਿਆਦਾ ਚਾਹ ਨਾ ਪੀਓ। * ਛੋਟੇ ਬੱਚਿਆਂ ਨੂੰ ਚਾਹ ਨਾ ਦਿਉ। * ਜ਼ਿਆਦਾ ਗਰਮ ਚਾਹ ਦੀ ਵਰਤੋਂ ਨਾ ਕਰੋ। * ਚਾਹ ਦੇ ਨਸ਼ੇ ਦੇ ਆਦੀ ਨਾ ਬਣੋ। * ਰੋਜ਼ ਚਾਹ ਦੀ ਵਰਤੋਂ ਨਾ ਕਰੋ।

Ad Position 22
No active advertisement
ਪਿਛਲੀ ਖ਼ਬਰ ਗਰਭਕਾਲ ਵਿਚ ਸ਼ੂਗਰ ਅਤੇ ਵੱਧ ਖੂਨ ਦਬਾਅ : ਕੀ ਹੋਣ ਸਾਵਧਾਨੀਆਂ ਅਗਲੀ ਖ਼ਬਰ ਗਾਜਰ ਦੇ ਹਨ ਅਨੇਕ ਲਾਭ
Ad Position 24