21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਨਿਰੋਗੀ ਜੀਵਨ ਦੀ ਕੁੰਜੀ ਹੈ ਸਿਹਤਮੰਦ ਮਨ

ਨਿਰੋਗੀ ਜੀਵਨ ਦੀ ਕੁੰਜੀ ਹੈ ਸਿਹਤਮੰਦ ਮਨ

Ad Position 21
No active advertisement
ਅਜੀਤ ਡੈਸਕ 21-08-2026

ਸਿਹਤਮੰਦ ਜੀਵਨ ਦੇ ਦੋ ਮੁੱਖ ਅੰਗ ਹਨ—'ਤਨ' ਅਤੇ 'ਮਨ', ਜੋ ਇਕ ਦੂਜੇ 'ਤੇ ਕਿਰਿਆ ਅਤੇ ਪ੍ਰਤੀਕਿਰਿਆ ਕਰਕੇ ਆਪਸ ਵਿਚ ਪ੍ਰਭਾਵ ਪਾਉਂਦੇ ਹਨ | ਉਨ੍ਹਾਂ ਦਾ ਆਦਰਸ਼ ਸੰਯੋਗ ਤਾਂ ਇਹ ਹੋਣਾ ਚਾਹੀਦਾ ਹੈ ਕਿ ਸਿਹਤਮੰਦ ਸਰੀਰ ਵਿਚ ਸਿਹਤਮੰਦ ਮਨ ਹੋਵੇ | ਸੰਤੁਲਨ ਬਣਿਆ ਰਹਿਣ ਨਾਲ ਦੋਵਾਂ ਨੂੰ  ਤੰਦਰੁਸਤ  ਹੋਣਾ ਚਾਹੀਦਾ ਹੈ | ਚਿੱਤ ਭਾਵ ਮਨ ਨੂੰ  ਸਾਨੂੰ ਚਿੰਤਨ ਵਿਚ ਲਗਾਉਣਾ ਚਾਹੀਦਾ ਹੈ ਨਾ ਕਿ ਚਿੰਤਾ ਵਿਚ, ਕਿਉਂਕਿ ਚਿੰਤਾ ਤੋਂ ਚਿਤਾ ਬਣਨ ਵਿਚ ਜ਼ਿਆਦਾ ਸਮਾਂ ਨਹੀਂ ਲਗਦਾ | ਜੀਵਨ ਦੀ ਸਫਲਤਾ ਆਪਣੇ ਸਰੀਰ ਅਤੇ ਮਨ 'ਤੇ ਹੀ ਨਿਰਭਰ ਕਰਦੀ ਹੈ |
ਸਰੀਰਕ ਸਿਹਤ, ਮਾਨਸਿਕ ਨਿਰਮਲਤਾ, ਵੈਭਵ, ਸੰਪਨਤਾ, ਪਰਿਵਾਰਕ ਪਿਆਰ ਅਤੇ ਸਮਾਜਿਕ ਏਕਤਾ ਦੇ ਨਾਲ-ਨਾਲ ਆਤਮ-ਖੋਜ ਦੇ ਵਿਹਾਰਕ ਵਿਚਾਰਾਂ ਦੀ ਵਰਤੋਂ ਨਾਲ ਜੀਵਨ ਜਿਊਣ ਦੀ ਕਲਾ ਨਾਲ ਸਾਨੂੰ ਇਸ ਗੱਲ ਦੀ ਸਪੱਸ਼ਟ ਜਾਣਕਾਰੀ ਹੋ ਜਾਣੀ ਜ਼ਰੂਰੀ ਹੈ ਕਿ ਜੀਵਨ ਵਿਚ ਕੀ ਹਾਸਲ ਕਰਨਾ ਹੈ? ਜੀਵਨ ਦਾ ਟੀਚਾ ਕੀ ਹੈ? ਹੁਣ ਕਿਉਂਕਿ ਹਰ ਤਰ੍ਹਾਂ ਦੀ ਸਫਲਤਾ ਸਰਬੋਤਮ ਮਨ ਵਿਚ ਵਿਚਾਰ ਦੇ ਰੂਪ ਵਿਚ ਪੈਦਾ ਹੁੰਦੀ ਹੈ, ਅਖੀਰ ਮਨ ਨੂੰ  ਵਿਕਸਿਤ ਕਰਨਾ ਬੇਹੱਦ ਜ਼ਰੂਰੀ ਹੈ | 'ਮਨ' ਜਲ ਦੀ ਉਸ ਬੂੰਦ ਵਾਂਗ ਹੈ ਜੋ ਗਰਮ ਲੋਹੇ 'ਤੇ ਡਿੱਗ ਜਾਵੇ ਤਾਂ ਸੜ ਕੇ ਭਸਮ ਹੋ ਜਾਂਦੀ ਹੈ, ਫੁੱਲ-ਪੱਤੀਆਂ 'ਤੇ ਡਿਗਣ ਨਾਲ ਸ਼ਬਨਮ ਕਹਾਉਂਦੀ ਹੈ ਅਤੇ ਸਾਗਰ ਦੇ ਸਿੱਪੀ ਵਿਚ ਬੂੰਦ ਚਲੀ ਜਾਵੇ ਤਾਂ ਮੋਤੀ ਬਣ ਕੇ ਝਲਕਦੀ ਹੈ | ਅਖ਼ੀਰ ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਮਨ ਨੂੰ  ਕਿਸ ਦਿਸ਼ਾ ਵਿਚ ਲੈ ਜਾਂਦੇ ਹਾਂ | ਨਿਰੋਗੀ ਤੇ ਭਰਪੂਰ ਸ਼ਕਤੀਸ਼ਾਲੀ ਤਨ ਵੀ ਮੈਲੇ ਮਨ ਕਾਰਨ ਨਿੰਦਣਯੋਗ ਹੋ ਜਾਂਦਾ ਹੈ | ਚੰਗੀ ਤਰ੍ਹਾਂ ਯਕੀਨੀ ਮਨ ਹੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਲਾਹੇਵੰਦ ਸੰਪਤੀ ਹੈ | ਧਨ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ | ਮਨ ਦਾ ਮਹੱਤਵ ਜ਼ਿਆਦਾ ਹੋਣ ਕਾਰਨ ਮਨ ਹੀ ਸਰੀਰ ਦਾ ਰਾਜਾ ਹੈ |
ਸਾਡਾ 'ਮਨ' ਉਸ ਦਿਮਾਗ਼ ਦੀ ਪੈਦਾਵਾਰ ਹੈ ਜੋ ਸਾਰੇ ਸਰੀਰ ਨੂੰ  ਕੰਟਰੋਲ ਕਰਦਾ ਹੈ | ਦਿਮਾਗ਼ ਦਾ ਮੁੱਲ ਅਸੀਮਿਤ ਹੈ | ਇਸ ਲਈ ਜੇਕਰ ਅਸੀਂ ਇਸ ਦੀ ਕਾਰਜ ਪ੍ਰਣਾਲੀ ਨੂੰ  ਸਮਝ ਕੇ ਉਸ ਦੀਆਂ ਸ਼ਕਤੀਆਂ ਨੂੰ  ਵਿਕਸਿਤ ਕਰੀਏ ਤਾਂ ਸਾਡਾ ਸੰਪੂਰਨ ਜੀਵਨ ਕੰਟਰੋਲ ਵਿਚ ਹੋ ਜਾਵੇਗਾ | ਬੁੱਢੇ ਹੋਣ ਤੱਕ ਸਰੀਰ ਭਾਵੇਂ ਹੀ ਕਮਜ਼ੋਰ ਹੋ ਜਾਵੇ, ਮਨ ਮਜ਼ਬੂਤ ਹੁੰਦੇ ਰਹਿੰਦਾ ਹੈ | ਇਕ ਨਿਪੁੰਨ ਮਨ ਆਤਮਾ ਦਾ ਸਭ ਤੋਂ ਵੱਡਾ ਸੇਵਕ ਅਤੇ ਸਹਾਇਕ ਹੈ |
ਮਨ ਤਾਂ ਛੋਟਾ ਬੱਚੇ ਵਰਗਾ ਹੁੰਦਾ ਹੈ | ਵਿਵੇਕ ਉਸ ਨੂੰ  ਰਸਤਾ ਦਿਖਾਉਂਦਾ ਹੈ | ਜ਼ਰੂਰਤ ਹੈ ਮਨ ਦੇ ਅੰਦਰ ਝਾਕਣ ਦੀ | ਇਹ ਕੰਮ ਅਸੀਂ ਮਾਨਸਿਕ ਮੁਹਾਰਤ ਨਾਲ ਪੂਰਾ ਕਰ ਸਕਦੇ ਹਾਂ | ਇਹ ਇਕ ਵਿਗਿਆਨਕ ਸੱਚ ਹੈ ਕਿ ਜਦੋਂ ਸਿਰਫ਼ 270 ਤੰਤੂਆਂ ਵਾਲੀ ਸਾਧਾਰਨ ਕੀੜੀ ਇਨ੍ਹਾਂ ਸ਼ਕਤੀਆਂ ਨਾਲ ਆਪਣਾ ਜੀਵਨ ਬਤੀਤ ਕਰ ਸਕਦੀ ਹੈ ਤਾਂ 1400 ਕਰੋੜ ਤੰਤੂਆਂ ਨਾਲ ਮਨੁੱਖ ਕੀ ਨਹੀਂ ਕਰ ਸਕਦਾ? ਜ਼ਾਹਿਰ ਹੈ ਅਸੀਂ ਆਪਣੀਆਂ ਸ਼ਕਤੀਆਂ ਦੇ ਕੁਝ ਫ਼ੀਸਦੀ ਹਿੱਸੇ ਦੀ ਹੀ ਵਰਤੋਂ ਕਰ ਰਹੇ ਹਾਂ | ਕੁਝ ਵਿਸ਼ੇਸ਼ ਕੋਸ਼ਿਸ਼ਾਂ ਨਾਲ ਅਸੀਂ ਆਪਣੇ ਮਨ ਦੀਆਂ ਤਾਕਤਾਂ ਨੂੰ  ਵਿਸਥਾਰਿਤ ਕਰ ਸਕਦੇ ਹਾਂ | ਜ਼ਰੂਰਤ ਹੈ ਸਾਨੂੰ ਸਾਡੇ ਮਨ ਵਿਚ ਟੀਚਾ ਜਾਂ ਜੀਵਨ ਦੇ ਉਦੇਸ਼ਾਂ ਨੂੰ  ਤੈਅ ਕਰਨ ਦੀ | ਇੱਛਾ ਨੂੰ  ਹੀ ਉਦੇਸ਼ ਨਹੀਂ ਸਮਝਣਾ ਚਾਹੀਦਾ | ਮਨ ਵਿਚ ਇਕ ਵਿਸ਼ੇਸ਼ ਟੀਚੇ ਦਾ ਹੋਣਾ ਵੀ ਜ਼ਰੂਰੀ ਹੈ |
ਮਨ ਦੇ ਤਿੰਨ ਮੁੱਖ ਤੱਤਾਂ ਵਿਚ ਮਾਨਸਿਕ ਬਲ ਦਾ ਧਰਮ ਹੈ ਸੋਚਣਾ, ਸਮਝਣਾ, ਯਾਦ ਕਰਨਾ ਅਤੇ ਨਵੇਂ ਵਿਚਾਰਾਂ ਦਾ ਪੈਦਾ ਕਰਨਾ | ਦਿ੍ੜਵ ਸਰੀਰ ਵਿਚ ਹੀ ਸਬਲ ਮਨ ਮੌਜੂਦ ਹੁੰਦਾ ਹੈ | ਅਖ਼ੀਰ ਮਨ ਨੂੰ  ਇਕਾਗਰ ਕਰਨ ਲਈ ਸੰਕਲਪ ਨੂੰ  ਕੰਮ ਵਿਚ ਲਿਆਂਦਾ ਜਾਣਾ ਚਾਹੀਦਾ ਹੈ | ਵਿਆਗਰਤਾ ਅਤੇ ਵਿਆਕੁਲਤਾ ਨੂੰ  ਹਟਾ ਕੇ ਹਿੰਮਤ, ਆਸ, ਆਤਮ-ਵਿਸ਼ਵਾਸ ਅਤੇ ਰੱਬ 'ਤੇ ਸ਼ਰਧਾ ਦਾ ਭਾਵ ਜਾਗਿ੍ਤ ਕਰਨਾ ਚਾਹੀਦਾ ਹੈ | ਕੋਈ ਵੀ ਵਿਅਕਤੀ ਆਪਣੇ ਦਿਮਾਗ਼ ਦੀ ਯੋਗਤਾ ਵਧਾ ਸਕਦਾ ਹੈ | ਮਨ ਨੂੰ  ਵੀ ਇਸ ਤਰ੍ਹਾਂ ਦੇ ਹੀ ਹੌਸਲੇ, ਲਗਨ, ਮਿਹਨਤ ਅਤੇ ਨਿਸ਼ਠਾ ਨਾਲ ਬਣਾਇਆ ਜਾ ਸਕਦਾ ਹੈ, ਵਿਕਸਿਤ ਕੀਤਾ ਜਾ ਸਕਦਾ ਹੈ |
ਜਦੋਂ ਪੂਰਨ ਵਿਕਸਿਤ ਮਨ ਫੁੱਲ ਵਾਂਗ ਖਿੜ ਜਾਂਦਾ ਹੈ ਤਾਂ ਉਸ ਦੀ ਸੁਗੰਧ ਨਾਲ ਸਾਰਾ ਆਲ਼ਾ-ਦੁਆਲ਼ਾ ਮਹਿਕ ਉੱਠਦਾ ਹੈ | ਵਿਅਕਤੀ ਵਿਕਾਸ ਨਾਲ ਰਾਸ਼ਟਰ ਦੀ ਤਰੱਕੀ ਹੁੰਦੀ ਹੈ | ਚੰਗੇ ਲੋਗ, ਚੰਗਾ ਸਮਾਜ, ਚੰਗਾ ਰਾਸ਼ਟਰ ਅਤੇ ਚੰਗੇ ਸੰਸਾਰ ਤੋਂ ਵਧ ਕੇ ਸਾਨੂੰ ਹੋਰ ਕੀ ਚਾਹੀਦਾ ਹੈ?
-0-

Ad Position 22
No active advertisement
ਪਿਛਲੀ ਖ਼ਬਰ ਸੀਮਤ ਮਾਤਰਾ ਵਿਚ ਹੀ ਕਰੋ ਨਮਕ ਦੀ ਵਰਤੋਂ ਅਗਲੀ ਖ਼ਬਰ ਬਰਸਾਤ ਰੁੱਤ ਵਿਚ ਰਹੋ ਸਿਹਤਮੰਦ
Ad Position 24