21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੈਕਟੀਰੀਆ ਵਾਇਰਸ ਨੂੰ ਦਿਓ ਮਾਤ ਆਯੁਰਵੈਦ ਨਾਲ

ਬੈਕਟੀਰੀਆ ਵਾਇਰਸ ਨੂੰ ਦਿਓ ਮਾਤ ਆਯੁਰਵੈਦ ਨਾਲ

Ad Position 21
No active advertisement
ਅਜੀਤ ਡੈਸਕ 21-08-2026

 

ਅੱਜ ਦੇ ਮਾਹੌਲ ਵਿਚ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣਾ ਅਤੇ ਸਭ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਤੋਂ ਸੁਰੱਖਿਆ ਕਵਚ ਤਿਆਰ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਹੈ | ਇਸ ਤਰ੍ਹਾਂ ਸਾਡੇ ਦੇਸ਼ ਦੀ ਪ੍ਰਾਚੀਨ ਕਾਲ ਤੋਂ ਪ੍ਰਚੱਲਿਤ ਇਲਾਜ ਪੱਧਤੀ ਆਯੁਰਵੇਦ ਦੀ ਵੱਡੀ ਨਿਰਣਾਇਕ ਭੂਮਿਕਾ ਮੰਨੀ ਜਾ ਰਹੀ ਹੈ | ਕੁਝ ਖਾਸ ਰਸਾਇਣ ਭਰਪੂਰ ਜੜ੍ਹੀ-ਬੂਟੀਆਂ ਤੇ ਭੋਜਨ ਹਨ,  ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ |
ਮਾਹਿਰਾਂ ਦਾ ਕਹਿਣਾ ਹੈ ਕਿ ਰਸਾਇਣ ਪੱਧਤੀ ਨਾਲ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੇ ਨਾਲ-ਨਾਲ ਸਰੀਰ ਵਿਚ ਕੁਦਰਤੀ ਰੂਪ ਵਿਚ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ, ਉਮਰ ਢਲਣ ਦੀ ਰਫ਼ਤਾਰ ਨੂੰ  ਲਗਾਮ ਲਗਦੀ ਹੈ ਅਤੇ ਉਮਰ ਵਧਦੀ ਹੈ | ਨਾਲ ਹੀ ਯਾਦ ਸ਼ਕਤੀ ਵੀ ਵਧਦੀ ਹੈ |
ਹਰੜ : ਚਰਕ ਸੰਹਿਤਾ ਵਿਚ ਵਰਣਿਤ ਪਹਿਲਾ ਰਸਾਇਣ ਹਰੀਤਕੀ ਭਾਵ ਹਰੜ ਹੈ | ਇਹ ਹਾਜ਼ਮਾ ਸ਼ਕਤੀ ਵਧਾਉਣ, ਐਸਿਡਿਟੀ ਘੱਟ ਕਰਨ ਅਤੇ ਕਬਜ਼ ਦੀ ਸਮੱਸਿਆ ਦੂਰ ਕਰਨ ਵਿਚ ਸਹਾਇਕ ਹੁੰਦੀ ਹੈ | ਇਸ ਦੀ ਵਰਤੋਂ ਨਾਲ ਅਲਸਰ ਬਣਨ ਤੋਂ ਵੀ ਰੋਕਿਆ ਜਾ ਸਕਦਾ ਹੈ | ਇਹ ਸਰੀਰ ਨੂੰ  ਵਿਸ਼ੈਲੇ ਤੱਤ ਬਾਹਰ ਕੱਢਣ ਭਾਵ ਡੀਟਾਕਸੀਫਾਈ ਕਰਨ ਦਾ ਕੰਮ ਕਰਦੀ ਹੈ | ਨਾਲ ਹੀ ਸਰੀਰ ਵਿਚ ਵਿਟਾਮਿਨ ਖਣਿਜ ਆਦਿ ਚੰਗੀ ਤਰ੍ਹਾਂ ਜਜ਼ਬ ਕਰਨ ਵਿਚ ਵੀ ਮਦਦ ਕਰਦੀ ਹੈ | ਇਸ ਨੂੰ  ਇਕ ਬਿਹਤਰੀਨ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ ਅਤੇ ਵਾਇਰਲ ਮੰਨਿਆ ਗਿਆ ਹੈ, ਪਰ ਡਾਇਰੀਆ ਤੇ ਗਰਭ ਅਵਸਥਾ ਵਿਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ |
ਔਲਾ : ਵਿਟਾਮਿਨ-ਸੀ ਦਾ ਸਰੋਤ ਔਲਾ ਇਕ ਬਿਹਤਰੀਨ ਐਂਟੀਆਕਸੀਡੈਂਟ ਹੈ | ਇਸ ਦੀ ਲਗਾਤਾਰ ਵਰਤੋਂ ਨਾਲ ਕੰਮ ਕਰਨ ਦੀ ਤਾਕਤ ਵਧਦੀ ਹੈ | ਇਹ ਨਿਊਰੋ ਮਸਕੁਲਰ ਸਟ੍ਰੈਂਥ ਫਲੈਕਸੀਬਿਲਟੀ ਵਧਾਉਣ ਵਾਲਾ ਭੋਜਨ ਹੈ | ਐਂਟੀ ਏਜਿੰਗ ਗੁਣਾਂ ਨਾਲ ਭਰਪੂਰ ਔਲਾ ਗੈਸ, ਅੱਖਾਂ ਦੇ ਰੋਗਾਂ, ਹੈਪੇਟਾਈਟਸ ਆਦਿ ਵਿਚ ਫ਼ਾਇਦਾ ਪਹੁੰਚਾਉਂਦਾ ਹੈ ਅਤੇ ਦਿਲ, ਦਿਮਾਗ਼ ਅਤੇ ਜਿਗਰ ਨੂੰ  ਸਿਹਤਮੰਦ ਰੱਖਦਾ ਹੈ | ਇਹ ਸਰੀਰ ਦਾ ਡੀਟਾਕਸੀਫਿਕੇਸ਼ਨ ਵੀ ਕਰਦਾ ਹੈ |
ਗਿਲੋਅ : ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ ਦੇ ਮਾਮਲੇ ਵਿਚ ਗਿਲੋਅ ਦਾ ਕੋਈ ਯਾਨੀ ਨਹੀਂ | ਇਹ ਜਿਗਰ ਨੂੰ  ਸਿਹਤਮੰਦ ਰੱਖਣ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਅ ਕਰਦੀ ਹੈ | ਇਸ ਦੀ ਵਰਤੋਂ ਨਾਲ ਬੁਖਾਰ, ਐਲਰਜੀ ਦੀ ਸਮੱਸਿਆ, ਸ਼ੂਗਰ ਆਦਿ ਵਿਚ ਵੀ ਲਾਭ ਹੁੰਦਾ ਹੈ | ਨਾਲ ਹੀ ਇਹ ਕੋਲੈਸਟ੍ਰੋਲ ਅਤੇ ਯੂਰਿਕ ਐਸਿਡ 'ਤੇ ਕਾਬੂ ਕਰਕੇ ਗੱਠੀਏ ਦੇ ਦਰਦ ਆਦਿ ਵਿਚ ਵੀ ਰਾਹਤ ਪਹੁੰਚਾਉਂਦੀ ਹੈ |
ਕੁਆਰ ਭਾਵ ਐਲੋਵੇਰਾ : ਚਮੜੀ ਦੀ ਨਮੀ ਅਤੇ ਸੁੰਦਰਤਾ ਨੂੰ  ਬਰਕਰਾਰ ਰੱਖਣ ਵਾਲਾ ਐਲੋਵੇਰਾ ਸਰੀਰ ਵਿਚ ਕਈ ਤਰ੍ਹਾਂ ਫ਼ਾਇਦਾ ਪਹੁੰਚਾਉਂਦਾ ਹੈ | ਇਸ ਨੂੰ  ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣਾਂ ਦੀ ਬਹੁਤਾਤ ਹੁੰਦੀ ਹੈ | ਨਾਲ ਹੀ ਇਹ ਬਲੱਡ ਸ਼ੂਗਰ ਨੂੰ  ਘੱਟ ਕਰਦਾ ਹੈ ਅਤੇ ਝੁਰੜੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ | ਦੰਦਾਂ ਨੂੰ  ਸਿਹਤਮੰਦ ਰੱਖਣ ਵਿਚ ਵੀ ਇਸ ਦੀ ਮਹੱਤਪੂਰਨ ਭੂਮਿਕਾ ਹੈ |
ਅਸ਼ਵਗੰਧਾ : ਅਸ਼ਵਗੰਧਾ ਨੂੰ  ਆਯੁਰਵੇਦ ਸ਼ਾਸਤਰਾਂ ਵਿਚ ਅਹਿਮ ਤੇ ਸਰੀਰ ਨੂੰ  ਨਵੀਂ ਤਾਕਤ ਦੇਣ ਵਾਲੀ ਜੜ੍ਹੀ-ਬੂਟੀ ਮੰਨਿਆ ਗਿਆ ਹੈ | ਇਹ ਤਣਾਅ ਤੋਂ ਵੀ ਰਾਹਤ ਦਿਵਾਉਂਦਾ ਹੈ | ਦਿਮਾਗ਼ ਦੇ ਸੈਲਾਂ ਨੂੰ  ਸਰਗਰਮ ਰੱਖਣ ਅਤੇ ਸਰੀਰ ਦੇ ਇਮਿਊਨਿਟੀ ਸਿਸਟਮ ਨੂੰ  ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ | ਨਾਲ ਹੀ ਇਸ ਨੂੰ  ਇਨਫਾਰਟੀਲਿਟੀ ਦੀ ਸਮੱਸਿਆ ਦੂਰ ਕਰਨ ਵਾਲੀ ਵੀ ਮੰਨਿਆ ਗਿਆ ਹੈ |
ਸ਼ਤਾਵਰੀ : ਸ਼ਤਾਵਰੀ ਦੀ ਵਰਤੋਂ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਤਾਂ ਕੀਤੀ ਹੀ ਜਾਂਦੀ ਹੈ, ਨਾਲ ਹੀ ਸਭ ਤਰ੍ਹਾਂ ਦੇ ਔਰਤ ਰੋਗਾਂ ਦੇ ਇਲਾਜ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਹਾਰਮੋਨਜ਼ ਦਾ ਸੰਤੁਲਨ ਸਹੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਕੰਮ ਕਰਨ ਦੀ ਤਾਕਤ ਵੀ ਵਧਾਉਂਦੀ ਹੈ | ਇਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ ਏਜਿੰਗ ਗੁਣ ਵੀ ਹੁੰਦੇ ਹਨ |
ਮੁਲੱਠੀ : ਪਾਨ ਵਿਚ ਇਸ ਦੀ ਕਾਫ਼ੀ ਵਰਤੋਂ ਹੁੰਦੀ ਹੈ | ਇਹ ਚਮੜੀ, ਅੱਖਾਂ, ਵਾਲਾਂ, ਫੇਫੜਿਆਂ, ਜਿਗਰ ਤੇ ਪੇਟ ਲਈ ਗੁਣਕਾਰੀ ਦਵਾਈ ਹੈ | ਇਹ ਬੂਟੀ ਯਾਦ ਸ਼ਕਤੀ ਵਧਾਉਣ ਵਾਲੀ, ਸ਼ੂਗਰ, ਕੋਲੈਸਟ੍ਰੋਲ, ਪੇਟ ਦੇ ਅਲਸਰ ਅਤੇ ਦਮੇ ਨੂੰ  ਕਾਬੂ 'ਚ ਰੱਖਣ ਵਾਲੀ ਮੰਨੀ ਗਈ ਹੈ | ਹਾਂ, ਇਹ ਦਿਨ ਭਰ ਵਿਚ 3 ਗ੍ਰਾਮ ਤੋਂ ਜ਼ਿਆਦਾ ਨਹੀਂ ਲੈਣੀ ਚਾਹੀਦੀ | ਪਾਣੀ ਵਿਚ ਇਸ ਨੂੰ  ਉਬਾਲ ਕੇ ਛਾਣਨ ਤੋਂ ਬਾਅਦ ਉਹ ਪਾਣੀ ਪੀਣਾ ਚਾਹੀਦਾ ਹੈ | ਇਸ ਨਾਲ ਰੈਸਪੀਰੇਟਰੀ ਇਨਫੈਕਸ਼ਨ ਵੀ ਘੱਟ ਹੁੰਦੀ ਹੈ |
ਸੁੰਢ : ਸੁੰਢ ਨੂੰ  ਐਂਟੀ ਇਨਫਲੇਮੇਟਰੀ, ਐਂਟੀ ਬੈਕਟੀਰੀਅਲ ਤੇ ਐਂਟੀ ਕੈਂਸਰ ਜੜ੍ਹੀ-ਬੂਟੀ ਮੰਨਿਆ ਗਿਆ ਹੈ | ਇਹ ਹਾਜ਼ਮਾ ਸ਼ਕਤੀ ਨੂੰ  ਵਧਾਉਣ ਦੇ ਨਾਲ-ਨਾਲ ਵਾਤ ਰੋਗਾਂ ਵਿਚ ਵੀ ਆਰਾਮ ਦਿੰਦੀ ਹੈ | ਜੀਅ ਮਚਲਾਉਣਾ, ਉਲਟੀ, ਮਸਲ ਦਰਦ, ਸ਼ੂਗਰ, ਕੋਲੈਸਟ੍ਰੋਲ ਆਦਿ ਸਮੱਸਿਆਵਾਂ ਵਿਚ ਇਸ ਦੀ ਵਰਤੋਂ ਲਾਹੇਵੰਦ ਹੁੰਦੀ ਹੈ |
ਤੁਲਸੀ : ਤੁਲਸੀ ਨੂੰ  ਸਭ ਤਰ੍ਹਾਂ ਦੇ ਇਨਫੈਕਸ਼ਨ ਤੇ ਬੈਕਟੀਰੀਆ ਤੋਂ ਰੱਖਿਆ ਕਰਨ ਵਾਲੀ ਤੇ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ, ਜਿਗਰ ਦੇ ਨੁਕਸ, ਸ਼ੂਗਰ ਆਦਿ ਵਿਚ ਆਰਾਮ ਮਿਲਦਾ ਹੈ |
ਹਲਦੀ : ਹਲਦੀ ਵਿਚ ਐਂਟੀ ਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ, ਐਂਟੀਫੰਗਲ, ਐਂਟੀਬੈਕਟੀਰੀਅਲ ਗੁਣ ਮੌਜੂਦ ਹਨ | ਇਸ ਨੂੰ  ਦਿਮਾਗ਼, ਦਿਲ ਤੇ ਜਿਗਰ ਲਈ ਕਾਫ਼ੀ ਗੁਣਕਾਰੀ ਮੰਨਿਆ ਗਿਆ ਹੈ | ਇਸ ਦੀ ਲਗਾਤਾਰ ਵਰਤੋਂ ਨਾਲ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ 'ਚੀਜ਼' ਅਗਲੀ ਖ਼ਬਰ ਸੀਮਤ ਮਾਤਰਾ ਵਿਚ ਹੀ ਕਰੋ ਨਮਕ ਦੀ ਵਰਤੋਂ
Ad Position 24