29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਰੀਰਕ ਮਿਹਨਤ ਬਚਾਉਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ

Ad Position 21
No active advertisement
ਅਜੀਤ ਡੈਸਕ 17-04-2026

ਸਿਹਤ ਮਾਹਿਰਾਂ ਅਨੁਸਾਰ ਅੱਜ ਦੀ ਆਰਾਮਦਾਇਕ ਤੇ ਗ਼ਲਤ ਜੀਵਨ ਸ਼ੈਲੀ ਕਾਰਨ ਕਈ ਹੱਡੀਆਂ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਸਪਾਂਡੀਲਾਈਟਸ, ਪਿੱਠ ਦਰਦ, ਓਸਟੀਓਪੋਰੋਸਿਸ ਅਤੇ ਦਿਲ ਦੇ ਰੋਗਾਂ ਵਰਗੇ ਜਿਵੇਂ ਹਾਈ ਬਲੱਡ ਪ੍ਰੈੱਸ਼ਰ, ਇੰਜਾਈਨਾ ਤੇ ਅਧਰੰਗ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਇਹੀ ਨਹੀਂ, ਇੰਟਰਨੈੱਟ ਅਤੇ ਟੀ.ਵੀ. ਦੇ ਵੱਖ-ਵੱਖ ਚੈਨਲ ਬੱਚਿਆਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਛੋਟੇ-ਛੋਟੇ ਬੱਚੇ ਨਜ਼ਰ ਵਾਲੀਆਂ ਐਨਕਾਂ ਲਗਾਈ ਨਜ਼ਰ ਆਉਂਦੇ ਹਨ। ਸਭ ਤੋਂ ਗੰਭੀਰ ਰੋਗ ਮੋਟਾਪੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਮੋਟੇ ਵਿਅਕਤੀਆਂ ਵਿਚ ਹਾਈ ਬਲੱਡ ਪ੍ਰੈੱਸ਼ਰ ਹੋਣ ਦੀ ਸੰਭਾਵਨਾ ਆਮ ਵਿਅਕਤੀ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਇਹੀ ਨਹੀਂ, ਜਿਨ੍ਹਾਂ ਵਿਅਕਤੀਆਂ ਦਾ ਵਜ਼ਨ ਸਾਧਾਰਨ ਤੋਂ 20 ਫ਼ੀਸਦੀ ਜ਼ਿਆਦਾ ਪਾਇਆ ਗਿਆ, ਉਨ੍ਹਾਂ ਨੂੰ ਹਾਈ ਬਲੱਡ ਪ੍ਰੈੱਸ਼ਰ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਪਾਈ ਗਈ।
ਮੋਟੇ ਵਿਅਕਤੀਆਂ ਵਿਚ ਸ਼ੂਗਰ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਮੋਟੇ ਵਿਅਕਤੀਆਂ ਵਿਚ ਚਰਬੀ ਦੇ ਜਮਾਅ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਮੋਟੇ ਵਿਅਕਤੀਆਂ ਵਿਚ ਕੈਂਸਰ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਮੋਟੀਆਂ ਔਰਤਾਂ ਵਿਚ ਛਾਤੀ ਦਾ ਕੈਂਸਰ, ਗਾਲ ਬਲੈਡਰ ਅਤੇ ਬੱਚੇਦਾਨੀ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਅਤੇ ਮਰਦਾਂ ਵਿਚ ਕੋਲੋਨ, ਪ੍ਰੋਸਟੇਟ ਅਤੇ ਗੁਦਾ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਮੋਟੇ ਵਿਅਕਤੀਆਂ ਵਿਚ ਹਰਨੀਆਂ, ਗੋਡਿਆਂ ਵਿਚ ਦਰਦ ਤੇ ਲੱਕ ਦਰਦ ਆਦਿ ਸਮੱਸਿਆਵਾਂ ਵੀ ਆਮ ਦੇਖਣ ਨੂੰ ਮਿਲਦੀਆਂ ਹਨ, ਇਸ ਲਈ ਮਾਹਿਰਾਂ ਅਨੁਸਾਰ ਸਰੀਰਕ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਡਾ ਵਜ਼ਨ ਵੀ ਕੰਟਰੋਲ ਵਿਚ ਰਹੇ ਅਤੇ ਤੁਸੀਂ ਕਈ ਗੰਭੀਰ ਰੋਗਾਂ ਤੋਂ ਵੀ ਬਚੇ ਰਹੋ।
ਵਜ਼ਨ ਕੰਟਰੋਲ ਲਈ ਸੰਤੁਲਿਤ ਭੋਜਨ ਖਾਓ ਅਤੇ ਲਗਾਤਾਰ ਕਸਰਤ ਕਰੋ। ਲਗਾਤਾਰ ਕਸਰਤ ਨਾਲ ਤੁਹਾਡੀਆਂ ਮਾਸਪੇਸ਼ੀਆਂ ਤਾਂ ਮਜ਼ਬੂਤ ਰਹਿਣਗੀਆਂ ਹੀ, ਨਾਲ ਹੀ ਦਿਲ ਦੇ ਰੋਗਾਂ ਤੇ ਹੋਰ ਗੰਭੀਰ ਰੋਗਾਂ ਤੋਂ ਵੀ ਤੁਹਾਨੂੰ ਸੁਰੱਖਿਆ ਮਿਲੇਗੀ।

Ad Position 22
No active advertisement
ਪਿਛਲੀ ਖ਼ਬਰ 'ਜੇਕਰ ਚਾਹੀਦੀ ਹੈ ਫਲੈਟ ਟਮੀ' ਅਗਲੀ ਖ਼ਬਰ 17-04-26
Ad Position 24