ਫਲੈਟ ਟਮੀ (ਛਾਤੀ ਦੇ ਬਰਾਬਰ ਢਿੱਡ) ਸਭ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਜਦੋਂ ਵਜ਼ਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਬਹੁਤੇ ਲੋਕਾਂ ਦਾ ਢਿੱਡ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਰਾ ਸਰੀਰ ਇਕੋ ਜਿਹਾ ਲਗਣ ਲਗਦਾ ਹੈ। ਕੱਪੜਿਆਂ ਦੀ ਫਿਟਿੰਗ ਵੀ ਠੀਕ ਨਹੀਂ ਰਹਿੰਦੀ।
ਜੇਕਰ ਤੁਸੀਂ ਵੀ ਆਪਣਾ ਢਿੱਡ ਬਰਾਬਰ ਰੱਖਣਾ ਚਾਹੁੰਦੇ ਹੋ ਤਾਂ ਮਾਹਿਰਾਂ ਦੀ ਗੱਲ ਮੰਨੋ। ਫਲੈਟ ਟਮੀ ਲਈ 'ਲੋ ਫੈਟ ਡਾਈਟ' ਬਾਵ ਘੱਟ ਚਰਬੀ ਵਾਲਾ ਭੋਜਨ ਨਾ ਲਓ। ਪੇਟ ਦਾ ਮੋਟਾਪਾ ਫੈਟਸ ਦੀ ਵਜ੍ਹਾ ਨਾਲ ਨਹੀਂ ਸਗੋਂ ਸ਼ੂਗਰ ਅਤੇ ਕਾਰਬੋਹਾਈਡ੍ਰੇਟਸ ਦੀ ਜ਼ਿਆਦਾ ਵਰਤੋਂ ਨਾਲ ਵਧਦਾ ਹੈ। ਇਨ੍ਹਾਂ 'ਤੇ ਕੰਟਰੋਲ ਰੱਖ ਕੇ ਤੁਸੀਂ ਆਪਣੇ ਪੇਟ ਨੂੰ ਸਹੀ ਆਕਾਰ ਵਿਚ ਰੱਖ ਸਕਦੇ ਹੋ।
ਲਓ ਸੰਤੁਲਿਤ ਭੋਜਨ
ਜੇਕਰ ਤੁਸੀਂ ਫਲੈਟ ਢਿੱਡ ਚਾਹੁੰਦੇ ਹੋ ਤਾਂ ਤੁਹਾਨੂੰ ਪੇਟ ਦੀਆਂ ਕਸਰਤਾਂ ਵੱਲ ਪੂਰਾ ਧਿਆਨ ਦੇਣਾ ਹੋਵੇਗਾ, ਨਾਲ ਹੀ ਸੰਤੁਲਿਤ ਭੋਜਨ ਵੀ ਲੈਣਾ ਹੋਵੇਗਾ। ਦੋਵਾਂ ਚੀਜ਼ਾਂ ਦੇ ਸੰਤੁਲਨ ਨਾਲ ਤੁਸੀਂ ਖ਼ੁਦ ਨੂੰ ਸੰਤੁਲਿਤ ਰੱਖ ਪਾਓਗੇ। ਭੋਜਨ ਮਾਹਿਰਾਂ ਅਨੁਸਾਰ 'ਸਾਨੂੰ ਡਾਈਟ ਉਹ ਲੈਣੀ ਚਾਹੀਦੀ ਹੈ ਜੋ ਐਂਟੀ ਆਕਸੀਡੈਂਟ ਨਾਲ ਭਰਪੂਰ ਹੋਵੇ ਅਤੇ ਸਰੀਰ ਦਾ ਮੈਟਾਬੋਲਿਜ਼ਮ ਰੇਟ ਵਧਾਵੇ।'
ਡਾਈਟ ਵਿਚ ਤੁਸੀਂ ਮੱਛੀ, ਚਿਕਨ, ਮੀਟ, ਵੈਜੀਟੇਬਲਜ਼ ਅਤੇ ਨੱਟਸ ਭਾਵ ਮੇਵੇ ਲੈ ਸਕਦੇ ਹੋ। ਜੀਵਨ ਭਰ ਲੋ ਫੈਟ ਡਾਈਟ ਲੈਂਦੇ ਰਹਿਣਾ ਸੰਭਵ ਨਹੀਂ ਹੁੰਦਾ। ਲੋ ਫੈਟ ਡਾਈਟ ਤਣਾਅ ਵਿਚ ਰਹਿਣ ਵਾਲੇ ਲੋਕਾਂ ਲਈ ਠੀਕ ਹੈ, ਪਰ ਸਿਹਤਮੰਦ ਲੋਕਾਂ ਲਈ ਇਹ ਠੀਕ ਨਹੀਂ। ਲੋ ਫੈਟ ਡਾਈਟ ਵਿਚ ਭੁੱਖ ਜ਼ਿਆਦਾ ਲਗਦੀ ਹੈ। ਇਸ ਤੋਂ ਬਾਅਦ ਅਸੀਂ ਜ਼ਿਆਦਾ ਖਾ ਲੈਂਦੇ ਹਾਂ ਜੋ ਸਾਡੇ ਪੇਟ ਲਈ ਠੀਕ ਨਹੀਂ।
ਲੋ ਫਾਈਬਰ ਦੀ ਮਾਤਰਾ
ਖ਼ੂਬ ਪਾਣੀ ਪੀਓ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਜਿਸ ਨਾਲ ਸਾਡੇ ਸਰੀਰ ਨੂੰ ਰੇਸ਼ੇ ਭਾਵ ਫਾਈਬਰ ਮਿਲ ਸਕਣ। ਪਾਣੀ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਹੈ। ਚੀਨੀ ਦੀ ਵਰਤੋਂ ਬਹੁਤ ਘੱਟ ਕਰ ਦਿਉ। ਚੀਨੀ ਸਾਡੇ ਸਰੀਰ ਨੂੰ ਬਹੁਤ ਕੈਲੋਰੀਜ਼ ਦਿੰਦੀ ਹੈ। ਸਾਡਾ ਪੇਟ ਜ਼ਿਆਦਾ ਕੈਲੋਰੀਜ਼ ਦੀ ਵਰਤੋਂ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਹਾਂ, ਵਿਸ਼ੇਸ਼ ਸਮਾਰੋਹ ਵਿਚ ਤੁਸੀਂ ਪੇਸਟਰੀ, ਕੇਕ ਆਦਿ ਖਾ ਸਕਦੇ ਹੋ।
ਕੁਝ ਵਿਸ਼ੇਸ਼ ਨੁਕਤੇ
ਖਾਣਾ ਜ਼ਿਆਦਾ ਪਕਾ ਕੇ ਨਾ ਖਾਓ। ਆਪਣੀ ਪਲੇਟ ਵਿਚ ਸਲਾਦ ਨੂੰ ਭਾਰੀ ਮਾਤਰਾ ਨੂੰ ਥਾਂ ਦਿਓ। ਸਵੇਰੇ ਫਲ ਖਾਓ। ਕੱਚੀਆਂ ਸਬਜ਼ੀਆਂ ਦਾ ਸਲਾਦ ਤੁਹਾਡਾ ਪੇਟ ਟ੍ਰਿਮ ਰੱਖੇਗਾ। ਖਾਣਾ ਇਸ ਤਰ੍ਹਾਂ ਦਾ ਖਾਓ ਜੋ ਤੁਹਾਡੇ ਪੇਟ ਦੀਆਂ ਦੀਵਾਰਾਂ ਨੂੰ ਕਮਜ਼ੋਰ ਨਾ ਬਣਾਏ।
'ਜੇਕਰ ਚਾਹੀਦੀ ਹੈ ਫਲੈਟ ਟਮੀ'
ਅਜੀਤ ਡੈਸਕ
17-04-2026