19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕੀ ਤੁਸੀਂ ਵਿਟਾਮਿਨ ਯੁਕਤ ਖੁਰਾਕ ਲੈ ਰਹੋ ਹੋ?

Ad Position 21
No active advertisement
ਅਜੀਤ ਡੈਸਕ 24-04-2026

ਵਿਟਾਮਿਨ ਸਾਡੀ ਖੁਰਾਕ ਦਾ ਉਹ ਜ਼ਰੂਰੀ ਅੰਗ ਹਨ, ਜਿਨ੍ਹਾਂ ਦੀ ਘਾਟ ਨਾਲ ਵਿਅਕਤੀ ਕਈ ਗੰਭੀਰ ਰੋਗਾਂ ਦੀ ਸੰਭਾਵਨਾ ਵਧਾ ਲੈਂਦਾ ਹੈ। ਨਵੀਆਂ ਖੋਜਾਂ 'ਚ ਇਹ ਸਾਹਮਣੇ ਆਇਆ ਹੈ ਕਿ ਵਿਟਾਮਿਨ ਅਜਿਹੇ ਐਂਟੀਆਕਸੀਡੈਂਟ ਹਨ ਜੋ ਤਣਾਅ ਅਤੇ ਫ੍ਰੀ ਰੈਡੀਕਲਜ਼ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ।
ਵਿਟਾਮਿਨ 'ਏ' ਦੀ ਜ਼ਰੂਰਤ ਸਾਡੇ ਇਊਮਿਨ ਸਿਸਟਮ ਅਤੇ ਅੱਖਾਂ ਨੂੰ ਸਭ ਤੋਂ ਵਧੇਰੇ ਹੁੰਦੀ ਹੈ। ਵਿਟਾਮਿਨ ਬੀ ਤਣਾਅ ਤੋਂ ਸੁਰੱਖਿਆ ਦਿੰਦਾ ਹੈ। ਵਿਟਾਮਿਨ ਸੀ, ਈ. ਅਤੇ ਏ ਫ੍ਰੀ ਰੈਡੀਕਲਜ਼ ਨਾਲ ਲੜਦਾ ਹੈ। ਗਰਭਵਤੀ ਔਰਤਾਂ ਨੂੰ ਆਪਣੇ ਬੱਚਿਆਂ ਲਈ ਵਿਟਾਮਿਨ ਬੀ ਕੰਪਲੈਕਸ ਦੀ ਜ਼ਰੂਰਤ ਹੁੰਦੀ ਹੈ।
ਸ਼ਾਇਦ ਵਿਟਾਮਿਨਾਂ ਦੇ ਏਨੇ ਸਾਰੇ ਲਾਭਾਂ ਕਾਰਨ ਹੀ ਮਾਹਿਰ ਵਿਟਾਮਿਨ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਉਂਜ ਤਾਂ ਮਾਹਿਰ ਇਹ ਮੰਨਦੇ ਹਨ ਕਿ ਵਿਟਾਮਿਨਾਂ ਨੂੰ ਭੋਜਨ ਤੋਂ ਗ੍ਰਹਿਣ ਕਰਨਾ ਹੀ ਸਭ ਤੋਂ ਚੰਗਾ ਹੈ ਅਤੇ ਜੇਕਰ ਤੁਹਾਡੀ ਖੁਰਾਕ 'ਚੋਂ ਇਹ ਪੋਸ਼ਕ ਤੱਤ ਗ਼ਾਇਬ ਹਨ, ਤਾਂ ਮਲਟੀ ਵਿਟਾਮਿਨਜ਼ ਦੀਆਂ ਗੋਲੀਆਂ ਆਦਿ ਲੈਣੀਆਂ ਚਾਹੀਦੀਆਂ ਹਨ, ਪਰ ਡਾਕਟਰ ਦੀ ਸਲਾਹ ਨਾਲ। ਇਸ ਦੀ ਜ਼ਰੂਰਤ ਤੋਂ ਵਧੇਰੇ ਮਾਤਰਾ 'ਚ ਵਰਤੋਂ ਕਦੀ-ਕਦੀ ਨੁਕਸਾਨ ਵੀ ਕਰ ਸਕਦੀ ਹੈ।
ਫਲ ਅਤੇ ਸਬਜ਼ੀਆਂ ਵਿਟਾਮਿਨਾਂ ਨਾਲ ਭਰਪੂਰ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ, ਪਰ ਅੱਜਕਲ੍ਹ ਭੋਜਨ ਪਕਾਉਣ ਲਈ ਜਿਨ੍ਹਾਂ ਤਰੀਕਿਆਂ ਨੂੰ ਵਰਤਿਆ ਜਾਂਦਾ ਹੈ, ਉਸ ਨਾਲ ਵਿਟਾਮਿਨ ਸਰੀਰ ਵਲੋਂ ਗ੍ਰਹਿਣ ਕਰਨ ਤੋਂ ਪਹਿਲਾਂ ਹੀ ਨਸ਼ਟ ਹੋ ਚੁੱਕੇ ਹੁੰਦੇ ਹਨ। ਇਸ ਤੋਂ ਇਲਾਵਾ ਕੈਫੀਨ ਭਰਪੂਰ ਪੀਣ ਵਾਲੇ ਪਦਾਰਥਾਂ, ਚਾਕਲੇਟ, ਕੋਲਾ, ਕੋਲਡ ਡਰਿੰਕਸ ਦੀ ਵਰਤੋਂ ਵੀ ਸਰੀਰ ਵਲੋਂ ਵਿਟਾਮਿਨਾਂ ਨੂੰ ਜ਼ਜਬ ਕਰਨ ਦੀ ਸਮਰੱਥਾ 'ਚ ਰੁਕਾਵਟ ਪੈਦਾ ਕਰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਵਿਟਾਮਿਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਬਾਰੇ:
ਜਦੋਂ ਅਸੀਂ ਭੋਜਨ ਨੂੰ ਤਲਦੇ ਹਾਂ ਤਾਂ ਉਸ ਵਿਚੋਂ ਵਿਟਾਮਿਨ ਏ, ਈ ਅਤੇ ਫੈਟਸ ਨਸ਼ਟ ਹੋ ਜਾਂਦੇ ਹਨ। ਵਿਟਾਮਿਨ ਏ ਅਤੇ ਈ ਸਰੀਰ ਨੂੰ ਕੈਂਸਰ, ਦਿਲ ਦੇ ਰੋਗਾਂ ਤੋਂ ਸੁਰੱਖਿਆ ਦਿੰਦੇ ਹਨ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਫਰਾਈ ਨਾ ਕਰੋ। ਇਹੀ ਨਹੀਂ, ਭੋਜਨ ਪਦਾਰਥਾਂ ਨੂੰ ਵਾਰ-ਵਾਰ ਗਰਮ ਕਰਨ ਨਾਲ ਵੀ ਉਨ੍ਹਾਂ 'ਚ ਮੌਜੂਦ ਇਹ ਪੋਸ਼ਕ ਤੱਤ ਨਸ਼ਟ ਹੋ ਚੁੱਕੇ ਹੁੰਦੇ ਹਨ।
ਫਲਾਂ ਅਤੇ ਸਬਜ਼ੀਆਂ 'ਚ ਪੋਸ਼ਕ ਤੱਤਾਂ ਦੀ ਮਾਤਰਾ ਇਸ 'ਤੇ ਵੀ ਨਿਰਭਰ ਕਰਦੀ ਹੈ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਦੀ ਮਿੱਟੀ 'ਚ ਉਗਾਇਆ ਗਿਆ ਹੈ। ਮਾਹਿਰ ਇਹ ਵੀ ਮੰਨਦੇ ਹਨ ਕਿ ਖੇਤੀ 'ਚ ਕੈਮੀਕਲਜ਼ ਅਤੇ ਫਰਾਟੀਲਾਈਜ਼ਰ ਦੀ ਵਰਤੋਂ ਵੀ ਪੋਸ਼ਕ ਤੱਤਾਂ ਦੀ ਕਿਸਮ ਅਤੇ ਮਾਤਰਾ ਨੂੰ ਪ੍ਰਭਾਵਿਤ ਕਰਦੀ ਹੈ। ਇਹ ਵੀ ਇਨ੍ਹਾਂ ਪੋਸ਼ਕ ਤੱਤਾਂ ਨੂੰ ਨਸ਼ਟ ਕਰਦੇ ਹਨ। ਅਲਕੋਹਲ ਦੀ ਵਰਤੋਂ ਸਰੀਰ 'ਚ ਵਿਟਾਮਿਨ ਏ, ਬੀ ਕੰਪਲੈਕਸ, ਵਿਟਾਮਿਨ ਸੀ, ਡੀ. ਈ. ਅਤੇ ਕਈ ਮਹੱਤਵਪੂਰਨ ਖਣਿਜ ਕੈਲਸ਼ੀਅਮ, ਜ਼ਿੰਕ ਅਤੇ ਪੋਟਾਸ਼ੀਅਮ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਜਿਥੇ ਇਕ ਪਾਸੇ ਲੋਕ ਆਰ.ਓ. ਡਿਸਟਿਲ ਪਾਣੀ ਪੀਣਾ ਪਸੰਦ ਕਰਦੇ ਹਨ, ਉਥੇ ਹੀ ਆਰ.ਓ. ਅਤੇ ਡਿਸਟੀਲੇਸ਼ਨ ਦੀ ਪ੍ਰਕਿਰਿਆ ਕਈ ਮਹੱਤਵਪੂਰਨ ਮਿਨਰਲ ਨਸ਼ਟ ਕਰ ਦਿੰਦੀ ਹੈ, ਇਸ ਲਈ ਸਦਾ ਐਕਵਾਗਾਰਡ ਵਾਟਰ ਦੀ ਵਰਤੋਂ ਕਰੋ।
ਭੋਜਨ ਪਦਾਰਥਾਂ 'ਚ ਮਿਲੇ ਐਡੀਟਿਕਸ 'ਚ ਟਾਰਟ੍ਰਾਜਾਈਨ ਆਦਿ ਵੀ ਸਰੀਰ 'ਚ ਮਿਨਰਲ ਅਤੇ ਵਿਟਾਮਿਨ ਨੂੰ ਨਸ਼ਟ ਕਰਦੇ ਹਨ, ਇਸ ਲਈ ਐਡੀਟਿਕਸ ਭਰਪੂਰ ਸਕਵੈਸ਼, ਜੂਸ ਆਦਿ ਦੀ ਬਜਾਏ ਤਾਜੇ ਫਲਾਂ ਦਾ ਰਸ ਹੀ ਪੀਓ ਤਾਂ ਕਿ ਵਿਟਾਮਿਨ ਅਤੇ ਮਿਨਰਲ ਸਰੀਰ ਨੂੰ ਪ੍ਰਾਪਤ ਹੋ ਸਕਣ।
ਇਸ ਤੋਂ ਇਲਾਵਾ ਫਰਿੱਜ 'ਚ ਫਲਾਂ ਅਤੇ ਸਬਜ਼ੀਆਂ ਨੂੰ ਦੋ ਦਿਨ ਤੋਂ ਵਧੇਰੇ ਨਾ ਰੱਖੋ ਕਿਉਂਕਿ ਜ਼ਿਆਦਾ ਸਮੇਂ ਤੱਕ ਫਰਿੱਜ 'ਚ ਰਹਿਣ ਨਾਲ ਉਨ੍ਹਾਂ ਦੀ ਤਾਜ਼ਗੀ ਅਤੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਫਲਾਂ ਦੀ ਵਰਤੋਂ ਵੀ ਫਲ ਕੱਟਣ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਕਿਉਂਕਿ ਹਵਾ ਦੇ ਸੰਪਰਕ 'ਚ ਆਉਂਦਿਆਂ ਹੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
ਫਲਾਂ ਦੇ ਰਸ ਤੋਂ ਵੀ ਬਿਹਤਰ ਹੈ ਕਿ ਤੁਸੀਂ ਆਪ ਫਲ ਖਾਓ। ਜੇਕਰ ਤੁਸੀਂ ਆਪਣੀ ਖੁਰਾਕ 'ਚ ਜ਼ਰੂਰੀ ਵਿਟਾਮਿਨ ਨਹੀਂ ਲੈ ਰਹੇ ਤਾਂ ਖੁਰਾਕ ਮਾਹਿਰਾਂ ਦੀ ਰਾਇ ਲੈ ਕੇ ਵਿਟਾਮਿਨ ਸਪਲੀਮੈਂਟਸ ਲਓ ਅਤੇ ਉਹ ਵੀ ਜ਼ਿਆਦਾ ਮਾਤਰਾ 'ਚ ਨਹੀਂ ਕਿਉਂਕਿ ਵਧੇਰੇ ਮਾਤਰਾ ਇਹ ਹਾਨੀਕਾਰਕ ਹੋ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਆਲਮੀ ਤਪਸ਼ ਦਾ ਫੈਲ ਰਿਹਾ ਚੱਕਰਵਿਊ ਕਿਵੇਂ ਟੁੱਟੇ? ਅਗਲੀ ਖ਼ਬਰ ਲੋਕ ਮਸਲਿਆਂ ਦੇ ਹੱਲ ਵਿਚ ਪੰਚਾਇਤਾਂ ਦਾ ਯੋਗਦਾਨ
Ad Position 24