ਕੈਫ਼ੀਨ ਮਿਲੇ ਪੀਣ ਵਾਲੇ ਪਦਾਰਥਾਂ ਦੀ ਥਾਂ ਤੁਸੀਂ ਦੁੱਧ, ਦਹੀਂ, ਲੱਸੀ, ਜੂਸ ਆਦਿ ਪੀਓ। ਇਸ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ। ਤੁਸੀਂ ਜਦੋਂ ਵੀ ਤਣਾਅ ਵਿਚ ਹੋਵੋ ਤਾਂ ਦਫ਼ਤਰ ਜਾਂ ਘਰ 'ਚ ਹਲਕੀ-ਫੁਲਕੀ ਕਸਰਤ ਕਰ ਲਓ। ਪੰਜ ਮਿੰਟ ਅੱਖਾਂ ਬੰਦ ਕਰੋ ਜਾਂ ਖੋਲ੍ਹੋ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ।
ਹਲਦੀ ਡਿਜੈਨਰੇਟਿਵ ਡਿਜੀਜ਼ ਵਰਗੇ ਅਲਜਾਈਮਰਜ਼ ਵਿਚ ਵੀ ਕਾਰਗਰ ਹੈ। ਇਸ ਨਾਲ ਖੂਨ ਕੋਸ਼ਿਕਾਵਾਂ ਵਿਚ ਖੂਨ ਦਾ ਪ੍ਰਵਾਹ ਸਹੀ ਬਣਿਆ ਰਹਿੰਦਾ ਹੈ।
ਜੇਕਰ ਪੈਰ ਫਟੇ ਹਨ ਤਾਂ ਸੌਂਦੇ ਸਮੇਂ ਉਨ੍ਹਾਂ 'ਤੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਉਸ ਤੋਂ ਬਾਅਦ ਕੋਸੇ ਪਾਣੀ ਵਿਚ ਪੰਜ ਮਿੰਟ ਲਈ ਪੈਰ ਡੁਬੋ ਦਿਓ। ਫਿਰ ਉਨ੍ਹਾਂ 'ਤੇ ਮਹਿੰਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਛੇਤੀ ਆਰਾਮ ਮਿਲੇਗਾ।
ਦਹੀਂ ਦੀ ਬਜਾਏ ਲੱਸੀ ਜ਼ਿਆਦਾ ਲਾਭਕਾਰੀ ਹੁੰਦੀ ਹੈ। ਜੇਕਰ ਦਹੀਂ ਪਸੰਦ ਹੈ, ਤਾਂ ਉਸ ਵਿਚ ਭੁੰਨਿਆ ਜ਼ੀਰਾ ਅਤੇ ਸੇਂਧਾ ਨਮਕ ਮਿਲਾ ਲਓ।
ਫੈਟ-ਰਹਿਤ ਦੁੱਧ ਅਤੇ ਦਹੀਂ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਜ਼ਿਆਦਾ ਗਰਮ ਦੁੱਧ ਪੀਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਮਸੂੜੇ ਵੀ ਕਮਜ਼ੋਰ ਹੁੰਦੇ ਹਨ।
ਤਣਾਅ ਮਿਟਾਉਣ ਲਈ ਸਵੇਰੇ 10 ਮਿੰਟ ਦਾ ਮੈਡੀਟੇਸ਼ਨ ਵੀ ਬੇਹੱਦ ਕਾਰਗਰ ਹੁੰਦਾ ਹੈ।
ਔਰਤਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਲਈ ਆਪਣੇ ਭੋਜਨ ਵਿਚ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਨੂੰ ਸ਼ਾਮਿਲ ਕਰੋ, ਜਿਨ੍ਹਾਂ ਵਿਚ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਸਕਣ।
ਆਪਣੀ ਡਾਈਟ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਸ਼ਾਮਿਲ ਕਰੋ, ਜਿਨ੍ਹਾਂ ਨੂੰ ਕਬਜ਼, ਸ਼ੂਗਰ ਅਤੇ ਕਾਰਡੀਓਵੈਸਕੁਲਰ ਵਰਗੀਆਂ ਬਿਮਾਰੀਆਂ ਹਨ, ਉਨ੍ਹਾਂ ਨੂੰ ਫਾਈਬਰ ਜ਼ਿਆਦਾ ਲੈਣਾ ਚਾਹੀਦਾ ਹੈ। ਇਹ ਫਲਾਂ, ਛਾਣਬੂਰੇ ਅਤੇ ਹਰੀਆਂ ਸਬਜ਼ੀਆਂ ਵਿਚੋਂ ਜ਼ਿਆਦਾ ਮਿਲਦਾ ਹੈ।
ਰੋਜ਼ਾਨਾ ਕਸਰਤ ਕਰਨ ਨਾਲ ਤੁਹਾਡਾ ਸਰੀਰ ਸੁਡੋਲ ਬਣਦਾ ਹੈ ਅਤੇ ਚਿਹਰੇ 'ਤੇ ਚਮਕ ਵੀ ਆ ਜਾਂਦੀ ਹੈ। ਚਾਹੇ ਤੁਸੀਂ ਮੋਟੇ ਹੋਵੋ ਜਾਂ ਪਤਲੇ ਦਿਨ ਵਿਚ ਇਕ ਵਾਰ ਕਸਰਤ ਜ਼ਰੂਰ ਕਰੋ। ਇਸ ਦੀ ਆਦਤ ਖ਼ਾਸ ਤੌਰ 'ਤੇ ਸਵੇਰੇ ਸਮੇਂ ਪਾਓ।
ਇਕ ਚਮਚ ਅਜਵਾਇਣ ਅਤੇ ਲਸਣ ਦੀਆਂ ਚਾਰ-ਪੰਜ ਤੁਰੀਆਂ ਸਰ੍ਹੋਂ ਦੇ ਤੇਲ ਵਿਚ ਭੁੰਨ ਲਓ। ਇਸ ਤੇਲ ਨੂੰ ਛਾਣ ਕੇ ਸੋਜ ਜਾਂ ਦਰਦ ਵਾਲੀ ਥਾਂ 'ਤੇ ਲਗਾਉਣ ਨਾਲ ਤੁਰੰਤ ਆਰਾਮ ਮਿਲੇਗਾ।
ਯਾਦਦਾਸ਼ਤ ਵਧਾਉਣ ਲਈ ਇਨਡੋਰ ਖੇਡਾਂ ਜਿਵੇਂ ਕੈਰਮ, ਲੁੱਡੋ, ਸ਼ਤਰੰਜ ਆਦਿ ਖੇਡੋ। ਇਸ ਨਾਲ ਦਿਮਾਗ਼ ਤੇਜ਼ ਹੁੰਦਾ ਹੈ।
40 ਮਿੰਟ ਤੋਂ ਜ਼ਿਆਦਾ ਕਸਰਤ ਕਰਨ ਤੋਂ ਬਚੋ।