17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੈ ਸੋਇਆ ਪ੍ਰੋਟੀਨ

Ad Position 21
No active advertisement
ਅਜੀਤ ਡੈਸਕ 19-06-2026

ਮਾਹਿਰਾਂ ਅਨੁਸਾਰ ਸੋਇਆਬੀਨ ਦੀ ਵਰਤੋਂ ਚੰਗੀ ਸਿਹਤ ਲਈ ਜ਼ਰੂਰੀ ਹੈ। ਸੋਇਆ ਪ੍ਰੋਟੀਨ ਵਿਚ ਸਭ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ। ਸੋਇਆਬੀਨ ਵਿਚ ਆਇਰਨ, ਜ਼ਿੰਕ, ਮੈਗਨੀਸ਼ੀਅਮ ਅਤੇ ਵਿਟਾਮਿਨ-ਬੀ ਵੀ ਪਾਏ ਜਾਂਦੇ ਹਨ। ਸੋਇਆਬੀਨ ਦੇ ਦੁੱਧ ਵਿਚ ਕੈਲੋਰੀ ਵੀ ਗਾਂ ਦੇ ਦੁੱਧ ਤੋਂ ਅੱਧੀ ਮਾਤਰਾ ਵਿਚ ਪਾਈ ਜਾਂਦੀ ਹੈ। ਸੋਇਆਬੀਨ ਵਿਚ ਸ਼ਾਮਿਲ ਚਰਬੀ ਦੀ ਮਾਤਰਾ ਵੀ ਘੱਟ ਹੁੰਦੀ ਹੈ ਪਰ ਪੋਲੀਅਨਸੈਚਿਊਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿਚ ਕੁਦਰਤੀ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੋਇਆਬੀਨ ਦੀ ਵਰਤੋਂ ਮਹਿਲਾ ਛਾਤੀ ਕੈਂਸਰ ਦੀ ਸੰਭਾਵਨਾ ਨੂੰ ਵੀ ਘੱਟ ਕਰਦੀ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਸ ਦਾ ਕਾਰਨ ਸੋਇਆ ਵਿਚ ਪਾਇਆ ਜਾਣ ਵਾਲਾ ਫਾਈਟੋ ਅਸਟ੍ਰੋਜਨ ਹੈ ਜੋ ਔਰਤਾਂ ਵਿਚ ਅਸਟ੍ਰੋਜਨ ਹਾਰਮੋਨ ਦੀ ਮਾਤਰਾ ਨੂੰ ਘੱਟ ਕਰਦਾ ਹੈ ਜੋ ਛਾਤੀ ਦੇ ਕੈਂਸਰ ਦਾ ਇਕ ਕਾਰਨ ਹੈ। ਇਹੀ ਨਹੀਂ, ਇਕ ਹੋਰ ਖੋਜ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਹਰ ਰੋਜ਼ ਦੋ ਗਿਲਾਸ ਸੋਇਆ ਦੁੱਧ ਪੀਣ ਨਾਲ ਬੁਰੇ ਕੈਲੋਸਟ੍ਰੋਲ ਦੇ ਪੱਧਰ ਵਿਚ 25 ਫ਼ੀਸਦੀ ਕਮੀ ਪਾਈ ਗਈ। ਮਾਹਿਰਾਂ ਅਨੁਸਾਰ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਦੇਸ਼ਾਂ ਵਿਚ ਸੋਇਆਬੀਨ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ, ਉਥੇ ਦਿਲ ਦੇ ਰੋਗਾਂ ਦੀ ਸੰਭਾਵਨਾ ਘੱਟ ਪਾਈ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸਿਹਤ ਸੰਬੰਧੀ ਕੁਝ ਲਾਹੇਵੰਦ ਨਿਰਦੇਸ਼ ਅਗਲੀ ਖ਼ਬਰ ਵੱਖ-ਵੱਖ ਇਸ਼ਨਾਨ ਅਤੇ ਉਨ੍ਹਾਂ ਦੇ ਲਾਭ
Ad Position 24