02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕਿਉਂ ਹੁੰਦੇ ਹਨ ਇਹ ਰੋਗ?

Ad Position 21
No active advertisement
ਅਜੀਤ ਡੈਸਕ 31-07-2026

ਰੋਗ ਹੋਣ ਦੇ ਕਾਰਨਾਂ ਨੂੰ ਜਾਣ ਲਿਆ ਜਾਵੇ ਅਤੇ ਹਿਫ਼ਾਜ਼ਤ ਵਰਤੀ ਜਾਵੇ ਤਾਂ ਸੰਭਵ ਹੈ ਬਿਮਾਰ ਹੋਣ ਤੋਂ ਬਚਿਆ ਜਾ ਸਕਦਾ ਹੈ। ਕੁਝ ਗੰਭੀਰ ਬਿਮਾਰੀਆਂ ਹੋਣ ਦੇ ਕਾਰਨਾਂ ਨੂੰ ਇਥੇ ਦੱਸਿਆ ਜਾ ਰਿਹਾ ਹੈ।
ਹੈਪੇਟਾਈਟਸ : ਹੈਪੇਟਾਈਟਸ ਦੀ ਇਹ ਬਿਮਾਰੀ ਵਿਸ਼ਾਣੂਆਂ ਵਲੋਂ ਸਿਰਫ਼ ਮਨੁੱਖ ਵਿਚ ਹੀ ਫੈਲਦੀ ਹੈ ਅਤੇ ਉਹ ਵੀ ਮੁੱਖ ਤੌਰ 'ਤੇ ਖੂਨ ਰਾਹੀਂ।
ਖੂਨਦਾਨ ਭਾਵ ਖੂਨ ਲੈਂਦੇ ਜਾਂ ਦਿੰਦੇ ਸਮੇਂ ਸੰਕ੍ਰਮਿਤ ਖੂਨ ਦੇ ਉਤਪਾਦ ਦੇ ਵਰਤੋਂ ਨਾਲ, ਅੰਗ ਬਦਲਣ ਦੌਰਾਨ ਸਾਵਧਾਨੀ ਨਾ ਵਰਤਣ ਨਾਲ, ਸੰਕ੍ਰਮਿਤ ਇੰਜੈਕਸ਼ਨ (ਸੂਈ) ਜਾਂ ਬਲੇਡ ਜਾਂ ਹੋਰ ਚੀਜ਼ਾਂ ਦੀ ਵਰਤੋਂ ਨਾਲ, ਅਨੈਤਿਕ ਸੰਬੰਧਾਂ ਰਾਹੀਂ ਅਤੇ ਹਾਰੀਜ਼ੋਂਟਲ ਸੰਕ੍ਰਮਣ ਨਾਲ ਸਕੈਬੀਜ਼, ਇੰਪੇਟਿਗੋ, ਖਰੋਚ ਜਾਂ ਰਗੜ ਨਾਲ, ਇਸ਼ਨਾਨ ਘਰਾਂ, ਸਮੂਹਿਕ ਤੌਲੀਏ ਅਤੇ ਬਿਸਤਰੇ ਜਾਂ ਕੱਪੜਿਆਂ ਦੀ ਵਰਤੋਂ ਕਰਨ ਨਾਲ ਹੈਪੇਟਾਈਟਸ 'ਬੀ' ਦਾ ਸੰਕ੍ਰਮਣ ਹੋ ਜਾਂਦਾ ਹੈ।
ਸਾਈਨੋਸਾਈਟਿਸ : ਇਹ ਨੱਕ ਸੰਬੰਧੀ ਭਾਵ ਸਾਹ ਨਾਲ ਸੰਬੰਧਿਤ ਇਕ ਆਮ ਬਿਮਾਰੀ ਹੈ, ਜਿਸ ਨੂੰ ਅਸਾਧਾਰਨ ਪ੍ਰਤੀਸ਼ਿਆਏ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਬਿਮਾਰੀ ਵਿਚ ਰੋਗੀ ਦੇ ਨੱਕ 'ਚੋਂ ਲਗਾਤਾਰ ਪੀਲੇ ਰੰਗ ਦਾ ਲੇਸਲਾ ਰੇਸ਼ਾ ਨਿਕਲਦਾ ਰਹਿੰਦਾ ਹੈ। ਇਸ ਬਿਮਾਰੀ ਤੋਂ ਪੀੜਤ ਜ਼ਿਆਦਾਤਰ ਰੋਗੀ ਆਪਣੇ ਸਿਰ ਵਿਚ ਤੇਜ਼ ਦਰਦ ਦੀ ਵੀ ਸ਼ਿਕਾਇਤ ਕਰਦੇ ਹਨ। ਇਹ ਵੀ ਇਕ ਸੰਕ੍ਰਮਣ ਬਿਮਾਰੀ ਹੀ ਹੈ। ਭਾਵੇਂ ਕਿ ਸਾਈਨੋਸਾਈਟਿਸ ਇਕ ਸੰਕ੍ਰਾਮਕ ਜੀਵਾਣੂ ਵਲੋਂ ਪੈਦਾ ਰੋਗ ਹੈ, ਪਰ ਇਹ ਕਈ ਹੋਰ ਕਾਰਨਾਂ ਕਰਕੇ ਵੀ ਜਨਮ ਲੈ ਸਕਦੀ ਹੈ, ਜਿਵੇਂ ਨੱਕ ਦੀ ਝਿੱਲੀ ਵਿਚ ਵਾਰ-ਵਾਰ ਵਿਸ਼ਾਣੂਆਂ ਦਾ ਹਮਲਾ, ਐਲਰਜੀ, ਜ਼ਹਿਰੀਲੇ ਧੂੰਏਂ ਵਾਲੇ ਇਲਾਕਿਆਂ ਵਿਚ ਰਹਿਣਾ, ਪ੍ਰਦੂਸ਼ਿਤ ਹਵਾ ਗ੍ਰਹਿਣ ਕਰਨਾ, ਜ਼ਿਆਦਾ ਠੰਢੀ ਅਤੇ ਸੁੱਕੀ ਹਵਾ ਦੇ ਸੰਪਰਕ ਵਿਚ ਆਉਣਾ ਅਤੇ ਲਗਾਤਾਰ ਮਾਨਸਿਕ ਤਣਾਅ ਭਰੀ ਜ਼ਿੰਦਗੀ ਜਿਊਣਾ।
ਇਸ ਤੋਂ ਇਲਾਵਾ ਸਾਈਨੋਸਾਈਟਿਸ ਦੀ ਸ਼ੁਰੂਆਤ ਸਫਾਈ ਲਈ ਵਰਤੇ ਜਾਣ ਵਾਲੇ ਰਸਾਇਣਾਂ, ਭਵਨ ਨਿਰਮਾਣ ਸਮੱਗਰੀ, ਉੱਲੀ ਮਾਰਨ ਵਾਲੀਆਂ ਦਵਾਈਆਂ, ਘਾਹ-ਫੂਸ ਨਾਸ਼ਕ ਦਵਾਈਆਂ (ਪੈਸਟੀਸਾਈਡਜ਼), ਰੰਗ ਰੋਗਨ, ਅਤੇ ਗਲੀਚਿਆਂ ਵਿਚ ਵਰਤੋਂ ਕੀਤੇ ਜਾਣ ਵਾਲੇ ਵਿਲਾਇਕੋਂ, ਫੋਟੋ ਕਾਪੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਕੀਟਾਣੂ ਆਦਿ ਦੇ ਵਾਰ-ਵਾਰ ਹਮਲਿਆਂ ਨਾਲ ਵੀ ਹੋ ਸਕਦੀ ਹੈ।
ਹਿਸਟੀਰੀਆ : ਇਹ ਇਕ ਉਲਝਣਪੂਰਨ ਅਤੇ ਅਨੋਖੇ ਲੱਛਣਾਂ ਵਾਲਾ ਮਾਨਸਿਕ ਰੋਗ ਹੈ, ਜਿਸ ਦਾ ਜ਼ਿਆਦਾਤਰ ਸ਼ਿਕਾਰ ਔਰਤਾਂ ਹੋਇਆ ਕਰਦੀਆਂ ਹਨ। ਹਿਸਟੀਰੀਆ ਹਮੇਸ਼ਾ ਮਨ ਦੀ ਉਸ ਸਥਿਤੀ ਵਿਚ ਪੈਦਾ ਹੁੰਦਾ ਹੈ ਜਦੋਂ ਸਰੀਰ ਵਿਚ ਸੁਪੋਸ਼ਕ ਭੋਜਨ ਤੱਤਾਂ ਦੇ ਪ੍ਰਭਾਵ ਨਾਲ ਜੋਸ਼ ਅਤੇ ਕਾਮਨਾਵਾਂ ਪੈਦਾ ਹੋ ਰਹੀਆਂ ਹੁੰਦੀਆਂ ਹਨ, ਪਰ ਕਿਸੇ ਕਾਰਨ ਉਹ ਲਾਲਸਾਵਾਂ ਭੰਗ ਹੋ ਜਾਣ ਜਾਂ ਅਤ੍ਰਿਪਤ ਰਹਿ ਜਾਣ ਜਾਂ ਜਬਰਨ ਦਬਾਅ ਦਿੱਤੀਆਂ ਜਾਣ ਅਤੇ ਉਸੇ ਸਮੇਂ ਝੰਜਟ ਦੀ ਕੋਈ ਗੱਲ ਵੀ ਸਾਹਮਣੇ ਆ ਜਾਵੇ। ਮੁਟਿਆਰਾਂ ਵਿਚ ਮਾਸਿਕ ਧਰਮ ਸੰਬੰਧੀ ਦੋਸ਼, ਮਾਸਿਕ ਧਰਮ ਦਾ ਨਾ ਆਉਣਾ ਜਾਂ ਰੁਕ ਜਾਣਾ, ਦੁਖਦਾਈ ਮਾਸਿਕ ਧਰਮ ਦਾ ਆਉਣਾ ਆਦਿ ਕਾਰਨ ਸਮਾਜਿਕ ਤਿਰਸਕਾਰ ਨਾਲ ਹੀਣ ਭਾਵਨਾ ਤੋਂ ਪੀੜਤ ਮੁਟਿਆਰਾਂ ਦੇ ਮਨ ਅਤੇ ਦਿਮਾਗ਼ ਨੂੰ ਦੁੱਖ ਪਹੁੰਚਦਾ ਹੈ ਤਾਂ ਨਤੀਜੇ ਵਜੋਂ ਹਿਸਟੀਰੀਆ ਦਾ ਦੌਰਾ ਸ਼ੁਰੂ ਹੋ ਜਾਂਦਾ ਹੈ। ਅਸ਼ਲੀਲ ਸਾਹਿਤ ਪੜ੍ਹਦੇ ਰਹਿਣਾ, ਪ੍ਰੇਮ ਪ੍ਰਸੰਗਾਂ ਵਿਚ ਅਸਫ਼ਲਤਾ, ਪੇਟ ਵਿਚ ਕੀੜੇ, ਕਬਜ਼, ਆਲਸ, ਕਾਮ ਭਾਵਨਾਵਾਂ ਦਾ ਦਮਨ, ਮਾਨਸਿਕ ਹਮਲਾ, ਸ਼ੋਕ, ਚਿੰਤਾ, ਵਿਯੋਗ, ਪਤੀ ਦਾ ਸਖ਼ਤ ਸੁਭਾਅ, ਪਤੀ ਦਾ ਜ਼ਿਆਦਾ ਦਿਨਾਂ ਤੱਕ ਬਾਹਰ ਰਹਿਣਾ, ਅਣਮੇਲ ਵਿਆਹ, ਪਰਿਵਾਰਕ ਮੈਂਬਰਾਂ ਤੋਂ ਅਪਮਾਨਿਤ ਹੁੰਦੇ ਰਹਿਣਾ, ਜਬਰ ਜਨਾਹ, ਪਤੀ ਦਾ ਰੋਗੀ ਜਾਂ ਪਤਲਾ ਹੋਣਾ, ਬੱਚੇਦਾਨੀ ਵਿਚ ਨੁਕਸ ਆਦਿ ਅਨੇਕ ਕਾਰਨ ਇਸ ਤਰ੍ਹਾਂ ਦੇ ਹੁੰਦੇ ਜੋ ਔਰਤਾਂ ਵਿਚ ਹਿਸਟੀਰੀਆ ਰੋਗ ਨੂੰ ਪੈਦਾ ਕਰ ਸਕਦੇ ਹਨ।
ਲਿਊਕੋਰੀਆ : ਇਸ ਨੂੰ ਔਰਤਾਂ 'ਚ ਸ਼ਵੇਤਪ੍ਰਦਰ ਜਾਂ ਸਫੇਦ ਪਾਣੀ ਆਉਣਾ ਵੀ ਕਿਹਾ ਜਾਂਦਾ ਹੈ। ਇਹ ਔਰਤਾਂ ਦੀ ਆਮ ਬਿਮਾਰੀ ਹੈ। ਇਹ ਰੋਗ 14 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨੂੰ ਹੋ ਸਕਦਾ ਹੈ। ਇਸ ਬਿਮਾਰੀ ਦਾ ਉਤਪਾਦਕ ਕਾਰਨ ਉਂਝ ਤਾਂ ਇਕ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ ਜੋ ਗੰਦਗੀ ਵਿਚ ਵਾਧਾ ਕਰਕੇ ਇਸ ਨੂੰ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਅੰਦਰੂਨੀ ਅੰਗਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕਰਨਾ, ਸਰੀਰਕ ਕਮਜ਼ੋਰੀ, ਜੋੜਾਂ ਦਾ ਦਰਦ ਅਤੇ ਸੋਜ, ਛੇਤੀ-ਛੇਤੀ ਗਰਭ ਠਹਿਰਨਾ, ਮਾਸਿਕ ਧਰਮ ਸਮੇਂ 'ਤੇ ਨਾ ਆਉਣਾ, ਅਸ਼ਲੀਲ ਵਿਚਾਰ ਅਤੇ ਸਾਹਿਤ ਪੜ੍ਹਨਾ, ਤੇਜ਼ ਦਵਾਈਆਂ ਨੂੰ ਅੰਦਰ ਰੱਖਣਾ, ਕਬਜ਼, ਅਜੀਰਣ, ਸ਼ੂਗਰ, ਸੁਜਾਕ ਰੋਗ, ਛੋਟੀ ਉਮਰ ਵਿਚ ਗਰਭ ਧਾਰਨ ਕਰਨਾ, ਜ਼ਿਆਦਾ ਭਾਰੀ ਭੋਜਨ ਕਰਨਾ, ਤੇਜ਼ ਮਿਰਚ ਮਸਾਲੇ, ਖਟਾਈ ਦੀ ਜ਼ਿਆਦਾ ਵਰਤੋਂ, ਸਰੀਰਕ ਮਿਹਨਤ ਨਾ ਕਰਨਾ ਆਦਿ ਅਨੇਕ ਕਾਰਨਾਂ ਨਾਲ ਲਿਊਕੋਰੀਆ ਦੀ ਪ੍ਰੇਸ਼ਾਨੀ ਕਰਨ ਵਾਲੀ ਬਿਮਾਰੀ ਹੋ ਜਾਇਆ ਕਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਚਮੜੀ ਨੂੰ ਵੀ ਦਿਓ ਡਾਈਟ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਗੂਹਲਾ ਨੇ ਅੱਜ ਆਪਣਾ ਕੰਮ ਕੀਤਾ ਮੁਅੱਤਲ
Ad Position 24
No active advertisement