02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਚਮੜੀ ਨੂੰ ਵੀ ਦਿਓ ਡਾਈਟ

Ad Position 21
No active advertisement
ਅਜੀਤ ਡੈਸਕ 31-07-2026


ਆਪਣੀ ਫਿੱਗਰ ਨੂੰ ਕਾਇਮ ਰੱਖਣ ਦੇ ਨਾਲ-ਨਾਲ ਚਮੜੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਕਸਰ ਔਰਤਾਂ ਫਿਗਰ 'ਤੇ ਧਿਆਨ ਦਿੰਦੇ-ਦਿੰਦੇ ਚਮੜੀ ਦੀ ਚਮਕ ਗਵਾ ਬੈਠਦੀਆਂ ਹਨ, ਇਸ ਨਾਲ ਉਨ੍ਹਾਂ ਦੀ ਸੁੰਦਰਤਾ 'ਤੇ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਚਮੜੀ ਦੀ ਚਮਕ ਅਤੇ ਝੁਰੜੀਆਂ ਰਹਿਤ ਚਮੜੀ ਲਈ ਪੌਸ਼ਟਿਕ ਭੋਜਨ ਦਾ ਲੈਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਫਿਗਰ ਦਾ ਸਹੀ ਆਕਾਰ ਕਰ ਰਹੇ ਹੋ ਤਾਂ ਨਾਲ ਹੀ ਚਮੜੀ ਦੀ ਚਮਕ ਲਈ ਕੀ ਲੈ ਰਹੇ ਹੋ, ਇਸ ਵੱਲ ਵੀ ਵਿਸ਼ੇਸ਼ ਧਿਆਨ ਦਿਓ ਤਾਂ ਫਿਗਰ ਦੇ ਨਾਲ-ਨਾਲ ਚਮੜੀ ਵੀ ਸਹੀ ਰਹੇਗੀ। ਆਓ, ਧਿਆਨ ਦਈਏ, ਕੀ ਖਾਈਏ ਤਾਂ ਕਿ ਚਮੜੀ ਚਮਕਦਾਰ ਰਹਿ ਸਕੇ।
ਲਗਾਤਾਰ ਨਿੰਬੂ ਦੀ ਵਰਤੋਂ ਕਰੋ : ਚਮੜੀ ਦੇ ਨਿਖਾਰ ਲਈ ਨਿੰਬੂ ਉਸ ਦਾ ਚੰਗਾ ਮਿੱਤਰ ਹੈ, ਜਿਸ ਨੂੰ ਚਮੜੀ ਦਾ ਫਲ ਮੰਨਿਆ ਜਾਂਦਾ ਹੈ। ਜ਼ਿਆਦਾਤਰ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਕਿਸੇ ਨਾ ਕਿਸੇ ਰੂਪ ਵਿਚ ਨਿੰਬੂ ਦੇ ਰਸ ਦੀ ਵਰਤੋਂ ਕਰਦੀਆਂ ਹਨ। ਨਿੰਬੂ ਬਿਊਟੀ ਆਕਸੀਡੈਂਟ ਹੋਣ ਕਾਰਨ ਉਮਰ ਦਾ ਅਸਰ ਘੱਟ ਕਰਦਾ ਹੈ। ਨਿੰਬੂ ਵਿਚ ਵਿਟਾਮਿਨ 'ਸੀ' ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਚਮੜੀ ਦੀ ਚਮਕ ਕਾਇਮ ਰੱਖਣ ਵਿਚ ਮਦਦ ਕਰਦਾ ਹੈ।
ਖੂਬ ਪਾਣੀ ਪੀਓ : ਪਾਣੀ ਸਾਡਾ ਹਾਜ਼ਮਾਤੰਤਰ ਮਜ਼ਬੂਤ ਬਣਾਉਂਦਾ ਹੈ, ਇਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ। ਹਰ ਰੋਜ਼ 7 ਤੋਂ 8 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਾਣੀ ਜ਼ਿਆਦਾ ਪੀਣ ਨਾਲ ਸਰੀਰ ਅੰਦਰੋਂ ਜ਼ਹਿਰੀਲੇ ਤੱਤ ਪੇਸ਼ਾਬ ਦੇ ਰੂਪ ਵਿਚ ਬਾਹਰ ਨਿਕਲਦੇ ਹਨ। ਇਸ ਨਾਲ ਚਮੜੀ ਚਮਕਦਾਰ ਬਣਦੀ ਹੈ।
ਸੁੱਕੇ ਮੇਵੇ : ਮੇਵਿਆਂ ਵਿਚ ਬਦਾਮ ਦੀ ਲਗਾਤਾਰ ਵਰਤੋਂ ਚਮੜੀ ਲਈ ਲਾਭਕਾਰੀ ਹੁੰਦੀ ਹੈ। ਇਸ ਵਿਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੀ ਚਮੜੀ ਲਈ ਚੰਗੇ ਹੁੰਦੇ ਹਨ। ਬਦਾਮ ਦੀ ਵਰਤੋਂ ਕਦੀ ਵੀ ਕਿਸੇ ਵੀ ਸਮੇਂ ਸਨੈਕ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਬਦਾਮ ਵਿਟਾਮਿਨ 'ਈ' ਨਾਲ ਭਰਪੂਰ ਹੁੰਦੇ ਹਨ ਅਤੇ ਵਿਟਾਮਿਨ 'ਈ' ਚਮਕਦਾਰ ਚਮੜੀ ਲਈ ਜ਼ਰੂਰੀ ਹੁੰਦਾ ਹੈ। ਬਦਾਮ ਤੇਲ ਨਾਲ ਮਾਲਿਸ਼ ਕਰਨ ਨਾਲ ਚਮੜੀ ਮੁਲਾਇਮ ਅਤੇ ਚਮਕਦਾਰ ਹੁੰਦੀ ਹੈ। ਵਾਲਾਂ ਲਈ ਵੀ ਬਦਾਮ ਤੇਲ ਚੰਗਾ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
ਦਹੀਂ : ਦਹੀਂ ਵਿਚ ਇਸ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ ਅਤੇ ਚਮੜੀ ਨੂੰ ਠੰਢਕ ਪ੍ਰਦਾਨ ਕਰਦੇ ਹਨ। ਦਹੀਂ ਦੀ ਵਰਤੋਂ ਹਰ ਰੋਜ਼ ਸਵੇਰੇ ਤੇ ਦੁਪਹਿਰ ਦੇ ਭੋਜਨ ਦੇ ਨਾਲ ਜ਼ਰੂਰ ਕਰੋ। ਗਰਮੀਆਂ ਵਿਚ ਦਹੀਂ ਨੂੰ ਫੈਂਟ ਕੇ ਫੇਸਪੈਕ ਦੀ ਤਰ੍ਹਾਂ ਲਗਾ ਸਕਦੇ ਹੋ। ਇਸ ਨਾਲ ਚਮੜੀ ਦੇ ਹਲਕੇ ਰੈਸ਼ੇਜ਼ ਦੂਰ ਹੋਣਗੇ ਅਤੇ ਚਮੜੀ ਨੂੰ ਠੰਢਕ ਵੀ ਮਿਲੇਗੀ।
ਹਰੀਆਂ ਸਬਜ਼ੀਆਂ : ਹਰੀਆਂ ਸਬਜ਼ੀਆਂ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਾਈਬਰ ਪੇਟ ਨੂੰ ਠੀਕ ਰੱਖਦਾ ਹੈ, ਕਬਜ਼ ਤੋਂ ਦੂਰ ਰੱਖਦਾ ਹੈ। ਹਰੀਆਂ ਸਬਜ਼ੀਆਂ ਸਿਹਤ ਲਈ ਵੀ ਲਾਭਕਾਰੀ ਹਨ। ਪਾਲਕ ਵਿਚ ਵਿਟਾਮਿਨ 'ਏ' ਦੀ ਮਾਤਰਾ ਭਰਪੂਰ ਹੁੰਦੀ ਹੈ, ਇਸ ਦੀ ਲਗਾਤਾਰ ਵਰਤੋਂ ਨਾਲ ਚਮੜੀ ਦੀ ਡਲਨੈੱਸ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਪਾਲਕ ਵਿਚ ਵਿਟਾਮਿਨ 'ਈ' ਅਤੇ 'ਸੀ' ਵੀ ਹੁੰਦੇ ਹਨ, ਜੋ ਮੁਹਾਸਿਆਂ ਦੀ ਮੁਸ਼ਕਿਲ ਨੂੰ ਦੂਰ ਕਰਦੇ ਹਨ ਜਿਸ ਨਾਲ ਮੜੀ ਸਾਫ਼ ਦਿਖਾਈ ਦਿੰਦੀ ਹੈ। ਪਾਲਕ ਦੀ ਵਰਤੋਂ ਨਾਲ ਚਮੜੀ ਸੈੱਲਸ ਛੇਤੀ ਨਵੇਂ ਬਣਦੇ ਹਨ। ਸੂਪ ਵਿਚ ਅਤੇ ਸਬਜ਼ੀਆਂ ਦੇ ਜੂਸ ਵਿਚ ਪਾਲਕ ਦੀ ਵਰਤੋਂ ਜ਼ਰੂਰ ਕਰੋ।
ਸ਼ਹਿਦ : ਸ਼ਹਿਦ ਚਮੜੀ ਨੂੰ ਸੁੰਦਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਦੀ ਵਰਤੋਂ ਕਈ ਫੇਸਪੈਕਸ ਵਿਚ ਕੀਤੀ ਜਾਂਦੀ ਹੈ। ਇਸ ਨਾਲ ਚਿਹਰੇ ਦੇ ਦਾਗ਼-ਧੱਬੇ ਵੀ ਘੱਟ ਹੁੰਦੇ ਹਨ। ਚਮੜੀ ਟਾਈਟ ਰੱਖਣ ਵਿਚ ਵੀ ਸ਼ਹਿਦ ਮਦਦ ਕਰਦਾ ਹੈ ਤੇ ਮੁਹਾਸੇ ਘੱਟ ਕਰਦਾ ਹੈ। ਚਮੜੀ 'ਤੇ ਵੀ ਸ਼ਹਿਦ ਦੀ ਸਿੱਧੀ ਵਰਤੋਂ ਕਰ ਸਕਦੇ ਹੋ ਅਤੇ ਨਿੰਬੂ ਪਾਣੀ ਦੇ ਨਾਲ ਵੀ ਸ਼ਹਿਦ ਲੈ ਸਕਦੇ ਹੋ। ਇਸ ਨਾਲ ਚਮੜੀ ਵਿਚ ਚਮਕ ਅਤੇ ਨਿਖਾਰ ਆਵੇਗਾ।

Ad Position 22
No active advertisement
ਪਿਛਲੀ ਖ਼ਬਰ ਤੇਜ਼ ਸੰਗੀਤ ਬਣ ਸਕਦਾ ਹੈ ਤੁਹਾਡੇ ਫੇਫੜਿਆਂ ਵਿਚ ਸੁਰਾਖ ਦਾ ਕਾਰਨ ਅਗਲੀ ਖ਼ਬਰ ਕਿਉਂ ਹੁੰਦੇ ਹਨ ਇਹ ਰੋਗ?
Ad Position 24
No active advertisement