12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਖ਼ਤਰਨਾਕ ਹੈ ਮੋਬਾਈਲਾਂ 'ਚ ਬਚਪਨ ਦਾ ਕੈਦ ਹੋਣਾ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਅੱਜ ਦਾ ਮੌਜੂਦਾ ਸਮਾਂ ਬਹੁਤ ਤਕਨੀਕ ਭਰਪੂਰ ਬਣ ਗਿਆ ਹੈ। ਅੱਜ ਹਰ ਪਾਸੇ ਵੱਖ-ਵੱਖ ਤਕਨੀਕਾਂ ਦਾ ਪਸਾਰਾ ਹੋ ਰਿਹਾ ਹੈ। ਇਨ੍ਹਾਂ ਅਨੇਕਾਂ ਤਕਨੀਕਾਂ 'ਚੋਂ ਇਕ ਹੈ ਸਮਾਰਟ ਫ਼ੋਨਾਂ ਦੀ ਤਕਨੀਕ, ਜੋ ਅੱਜ ਹਰ ਇਕ ਦੀ ਜ਼ਿੰਦਗੀ ਦਾ ਅਹਿਮ ਤੇ ਅਟੁੱਟ ਹਿੱਸਾ ਵੀ ਬਣ ਚੁੱਕੀ ਹੈ। ਇਸ ਤਕਨੀਕ ਦੇ ਜਿੱਥੇ ਅਣਗਿਣਤ ਫ਼ਾਇਦੇ ਮਿਲ ਰਹੇ ਹਨ, ਉੱਥੇ ਹੀ ਇਸ ਦੀ ਦੁਰਵਰਤੋਂ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਅੱਜ ਇਕ ਬੱਚਾ ਦਿਨ ਵਿਚ ਕਈ-ਕਈ ਘੰਟੇ ਮੋਬਾਈਲ 'ਤੇ ਗੇਮਾਂ ਖੇਡਦਾ ਰਹਿੰਦਾ ਹੈ। ਉਸ ਦੇ ਚਿੰਤਤ ਮਾਪੇ ਜਦੋਂ ਉਸ ਤੋਂ ਮੋਬਾਈਲ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਗੁੱਸੇ 'ਚ ਆ ਜਾਂਦਾ ਹੈ। ਆਖ਼ਰ ਘਰ 'ਚ ਸ਼ਾਂਤੀ ਬਣਾਈ ਰੱਖਣ ਲਈ ਮੋਬਾਈਲ ਮੁੜ ਉਸ ਦੇ ਹੱਥਾਂ 'ਚ ਦੇ ਦਿੱਤਾ ਜਾਂਦਾ ਹੈ। ਇਹ ਸਿਰਫ਼ ਇਕ ਘਰ ਦੀ ਕਹਾਣੀ ਨਹੀਂ, ਸਗੋਂ ਸਮਾਜ ਦੀ ਹਕੀਕਤ ਬਣ ਚੁੱਕੀ ਹੈ। ਸਵਾਲ ਇਹ ਹੈ ਕਿ, ਕੀ ਅਸੀਂ ਆਪਣੇ ਹੀ ਬੱਚਿਆਂ ਨੂੰ ਮੋਬਾਈਲ ਦੇ ਕੇ ਉਨ੍ਹਾਂ ਨੂੰ ਚੁੱਪ ਕਰਵਾ ਰਹੇ ਹਾਂ ਜਾਂ ਉਨ੍ਹਾਂ ਦੇ ਭਵਿੱਖ ਨਾਲ ਵੀ ਸਮਝੌਤਾ ਕਰ ਰਹੇ ਹਾਂ? ਕਿਤੇ ਅਸੀਂ ਸਹੂਲਤ ਦੇ ਨਾਂਅ 'ਤੇ ਉਨ੍ਹਾਂ ਦਾ ਬਚਪਨ ਵੀ ਤਾਂ ਨਹੀਂ ਖੋਹ ਰਹੇ? ਇਹ ਸਿਰਫ਼ ਮਨੋਰੰਜਨ ਨਹੀਂ ਰਹਿ ਗਿਆ, ਸਗੋਂ ਇਕ ਖ਼ਤਰਨਾਕ ਲਤ ਦਾ ਰੂਪ ਧਾਰ ਚੁੱਕਾ ਹੈ। ਬੱਚਿਆਂ ਦੀ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਘਟ ਰਹੀ ਹੈ। ਉਹ ਚਿੜਚਿੜੇ, ਗੁੱਸੇ ਵਾਲੇ ਤੇ ਬੇਸਬਰ ਹੋ ਰਹੇ ਹਨ। ਪੜ੍ਹਾਈ 'ਚ ਦਿਲਚਸਪੀ ਘਟਦੀ ਜਾ ਰਹੀ ਹੈ। ਸਰੀਰਕ ਤੌਰ 'ਤੇ ਵੀ ਹਾਲਾਤ ਘੱਟ ਗੰਭੀਰ ਨਹੀਂ ਹਨ। ਬਾਹਰ ਖੇਡਾਂ ਦੀ ਕਮੀ ਕਾਰਨ ਬੱਚਿਆਂ 'ਚ ਮੋਟਾਪਾ ਵਧ ਰਿਹਾ ਹੈ, ਅੱਖਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਸਭ ਤੋਂ ਵੱਡੀ ਸੱਟ ਬੱਚਿਆਂ ਦੇ ਸਮਾਜਿਕ ਜੀਵਨ 'ਤੇ ਪੈ ਰਹੀ ਹੈ। ਉਹ ਦੋਸਤਾਂ ਨਾਲ ਮਿਲਣਾ-ਜੁਲਣਾ ਘਟਾ ਰਹੇ ਹਨ, ਖੇਡਾਂ ਤੋਂ ਦੂਰ ਹੋ ਰਹੇ ਕੇ ਉਹ ਇਕੱਲੇਪਣ ਦਾ ਸ਼ਿਕਾਰ ਵੀ ਹੋ ਰਹੇ ਹਨ। ਅਸੀਂ ਇਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਡਿਜੀਟਲ ਦੁਨੀਆ 'ਚ ਤਾਂ ਮਾਹਿਰ ਹੋਵੇਗੀ, ਪਰ ਅਸਲੀ ਜੀਵਨ ਵਿਚ ਕਮਜ਼ੋਰ ਹੋਵੇਗੀ। ਇਸ ਹਾਲਾਤ ਲਈ ਸਿਰਫ਼ ਬੱਚਿਆਂ ਨੂੰ ਦੋਸ਼ ਦੇਣਾ ਸੌਖਾ ਹੈ, ਅਸਲ ਜ਼ਿੰਮੇਵਾਰੀ ਮਾਪਿਆਂ ਤੇ ਸਮਾਜ ਦੀ ਹੈ। ਹੁਣ ਵੀ ਸਮਾਂ ਹੈ ਸੰਭਲਣ ਦਾ। ਘਰਾਂ 'ਚ 'ਸਕਰੀਨ ਟਾਈਮ' ਦੀ ਹੱਦ ਨਿਰਧਾਰਤ ਕਰਨੀ ਹੋਵੇਗੀ। 'ਨੋ ਮੋਬਾਈਲ ਆਵਰ' ਵਰਗੀਆਂ ਆਦਤਾਂ ਬਣਾਉਣੀਆਂ ਪੈਣਗੀਆਂ। ਬੱਚਿਆਂ ਨੂੰ ਖੇਡਾਂ ਵੱਲ ਵਾਪਸ ਲਿਆਉਣਾ ਹੋਵੇਗਾ, ਉਨ੍ਹਾਂ ਨਾਲ ਸਮਾਂ ਬਿਤਾਉਣਾ ਹੋਵੇਗਾ। ਸਕੂਲਾਂ 'ਚ ਖੇਡਾਂ ਤੇ ਸਰੀਰਕ ਸਰਗਰਮੀਆਂ ਨੂੰ ਲਾਜ਼ਮੀ ਬਣਾਉਣਾ ਪਵੇਗਾ।

-ਮਕਸੂਦਾਂ। ਮੋਬਾਈਲ : 97803-89428

Ad Position 22
No active advertisement
ਪਿਛਲੀ ਖ਼ਬਰ ਮਿਸ਼ਨਰੀ ਨੂੰ ਨਾਸਤਕ ਬਣਾਉਣ ਵਾਲਾ ਰਹੱਸਮਈ ਕਬੀਲਾ ਅਗਲੀ ਖ਼ਬਰ ਕੱਚੇ, ਪੱਕੇ, ਮਿੱਠੇ ਫ਼ਲ ਤੇ ਟਹਿਣੀਓਂ ਟਪਕੇ ਭੰਗੂ
Ad Position 24