07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਚਿਤ੍ਰਾਂਗਦਾ ਸਿੰਘ-ਚਹੇਤੀ ਪ੍ਰਸੰਸਕਾਂ ਦੀ

Ad Position 21
No active advertisement
ਅਜੀਤ ਡੈਸਕ 25-02-2026

ਮੰਨੀ-ਪ੍ਰਮੰਨੀ ਅਦਾਕਾਰਾ ਚਿਤ੍ਰਾਂਗਦਾ ਸਿੰਘ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਹਰ ਵਾਰ ਵੱਖਰੇ ਕਿਰਦਾਰ ਵਿਚ ਨਜ਼ਰ ਆਉਂਦੀ ਰਹੀ ਹੈ। ਉਸ ਨੇ ਵਪਾਰਕ ਫ਼ਿਲਮਾਂ ਦੇ ਮੁਕਾਬਲੇ ਅਸਲ ਪੇਸ਼ਕਾਰੀ ਵਾਲੀਆਂ ਫ਼ਿਲਮਾਂ ਨੂੰ ਹਮੇਸ਼ਾ ਜ਼ਿਆਦਾ ਮਹੱਤਵ ਦਿੱਤਾ ਹੈ।
ਆਉਣ ਵਾਲੀ ਹਰ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਬਜਾਏ ਚਿਤ੍ਰਾਂਗਦਾ ਸਿੰਘ ਉਨ੍ਹਾਂ ਵਿਚੋਂ ਇਸ ਤਰ੍ਹਾਂ ਦੀ ਪਟਕਥਾ ਚੁਣਦੀ ਹੈ, ਜੋ ਉਸ ਦੇ ਕਿਰਦਾਰ ਨੂੰ ਮਜ਼ਬੂਤੀ ਦੇਵੇ। ਚਿਤ੍ਰਾਂਗਦਾ ਸਿੰਘ ਦੀ ਤੁਲਨਾ ਅਕਸਰ ਬੀਤੇ ਜ਼ਮਾਨੇ ਦੀ ਅਭਿਨੇਤਰੀ ਸਮਿਤਾ ਪਾਟਿਲ ਨਾਲ ਕੀਤੀ ਜਾਂਦੀ ਹੈ। ਸਮਿਤਾ ਦੀ ਤਰ੍ਹਾਂ ਸ਼ਾਨਦਾਰ ਐਕਟਿੰਗ ਦੀ ਵਜ੍ਹਾ ਕਰਕੇ ਉਸ ਦੀਆਂ ਕੁਝ ਫ਼ਿਲਮਾਂ ਕਾਫ਼ੀ ਬਿਹਤਰੀਨ ਵੀ ਸਾਬਿਤ ਹੋਈਆਂ ਹਨ।
ਚਿਤ੍ਰਾਂਗਦਾ ਸਿੰਘ ਨੇ ਦਿੱਲੀ ਵਿਚ ਰਹਿੰਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਪਹਿਲਾਂ ਸੰਗੀਤਕ ਵੀਡੀਓ 'ਸਨਸੈੱਟ ਪੁਆਇੰਟ' ਵਿਚ ਕੰਮ ਮਿਲਿਆ। ਉਸ ਤੋਂ ਬਾਅਦ ਸੰਗੀਤਕ ਐਲਬਮ 'ਤੁਮ ਤੋ ਠਹਿਰੇ ਪਰਦੇਸੀ' ਜ਼ਰੀਏ ਉਸ ਨੂੰ ਪਛਾਣ ਮਿਲੀ।
ਅਭਿਸ਼ੇਕ ਬੱਚਨ, ਅਕਸ਼ੈ ਕੁਮਾਰ, ਸੰਜੈ ਦੱਤ ਅਤੇ ਜਾਨ ਅਬ੍ਰਾਹਮ ਵਰਗੇ ਵੱਡੇ ਕਲਾਕਾਰਾਂ ਨਾਲ ਵੱਡੇ ਪਰਦੇ 'ਤੇ ਨਜ਼ਰ ਆ ਚੁੱਕੀ ਚਿਤ੍ਰਾਂਗਦਾ ਸਿੰਘ ਹੁਣ ਸਲਮਾਨ ਖਾਨ ਨਾਲ ਫ਼ਿਲਮ 'ਬੈਟਲ ਆਫ਼ ਗਲਵਾਨ' ਨੂੰ ਲੈ ਕੇ ਚਰਚਾ ਵਿਚ ਬਣੀ ਹੋਈ ਹੈ। ਇਸ ਫ਼ਿਲਮ ਵਿਚ ਉਹ ਸਲਮਾਨ ਖਾਨ ਨਾਲ ਰੋਮਾਂਸ ਕਰਦੀ ਹੋਈ ਦਿਖਾਈ ਦੇਵੇਗੀ। ਇਹ ਫ਼ਿਲਮ ਇਸ ਸਾਲ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਉਹ ਆਪਣੀ ਖ਼ੂਬਸੂਰਤੀ ਅਤੇ ਸਟਾਈਲਿਸ਼ ਦਿੱਖ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੀ ਹੈ। ਸਾੜ੍ਹੀ ਵਾਲੀ ਦਿੱਖ ਵਿਚ ਤਾਂ ਉਹ ਕਮਾਲ ਦੀ ਨਜ਼ਰ ਆਉਂਦੀ ਹੈ। ਉਸ ਦੀ ਫੈਸ਼ਨ ਸੈਂਸ, ਖ਼ੂਬਸੂਰਤ ਹੇਅਰ ਸਟਾਈਲ ਅਤੇ ਪਰਸਨੈਲਿਟੀ 'ਤੇ ਪ੍ਰਸੰਸਕ ਆਪਣਾ ਦਿਲ ਹਾਰ ਬੈਠਦੇ ਹਨ। ਫ਼ਿਲਮ 'ਬੈਟਲ ਆਫ਼ ਗਲਵਾਨ' ਤੋਂ ਇਲਾਵਾ ਚਿਤ੍ਰਾਂਗਦਾ ਸਿੰਘ ਆਉਣ ਵਾਲੀ ਫ਼ਿਲਮ 'ਹਾਊਸ ਫੁੱਲ-5' ਨੂੰ ਲੈ ਕੇ ਵੀ ਚਰਚਾ ਵਿਚ ਹੈ। ਫ਼ਿਲਮ ਦਾ ਇਕ ਗਾਣਾ 'ਲਾਲ ਪਰੀ' ਰਿਲੀਜ਼ ਹੋ ਚੁੱਕਾ ਹੈ, ਜਿਸ ਵਿਚ ਚਿਤ੍ਰਾਂਗਦਾ ਸਿੰਘ ਦੀ ਝਲਕ ਦੇਖਣ ਨੂੰ ਮਿਲੀ ਹੈ। ਗਾਣੇ ਵਿਚ ਉਸ ਦਾ ਗਲੈਮਰਸ ਅੰਦਾਜ਼ ਹਰ ਕਿਸੇ ਨੂੰ ਬਹੁਤ ਚੰਗਾ ਲਗ ਰਿਹਾ ਹੈ। 30 ਅਗਸਤ, 1976 ਨੂੰ ਜੋਧਪੁਰ ਦੇ ਇਕ ਫ਼ੌਜੀ ਅਫ਼ਸਰ ਪਰਿਵਾਰ ਵਿਚ ਪੈਦਾ ਹੋਈ ਚਿਤ੍ਰਾਂਗਦਾ ਸਿੰਘ ਨੇ ਸੁਧੀਰ ਮਿਸ਼ਰਾ ਦੀ ਫ਼ਿਲਮ 'ਹਜ਼ਾਰੋਂ ਖਵਾਹਿਸ਼ਾਂ ਐਸੀ' (2005) ਤੋਂ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਸੀ।
ਚਿਤ੍ਰਾਂਗਦਾ ਨੂੰ ਇਕ ਸਪੋਰਟਿੰਗ ਅਦਾਕਾਰਾ ਤੋਂ ਮੁੱਖ ਅਦਾਕਾਰਾ ਬਣਾਉਣ ਵਿਚ ਸੁਧੀਰ ਮਿਸ਼ਰਾ ਦਾ ਬਹੁਤ ਵੱਡਾ ਹੱਥ ਹੈ।

-0-

Ad Position 22
No active advertisement
ਪਿਛਲੀ ਖ਼ਬਰ ਇਲੀਆਨਾ ਡਿਕਰੂਜ਼-ਪਰਿਵਾਰ ਨੂੰ ਸਮਰਪਿਤ ਅਗਲੀ ਖ਼ਬਰ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ/ਤ
Ad Position 24