07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਇਲੀਆਨਾ ਡਿਕਰੂਜ਼-ਪਰਿਵਾਰ ਨੂੰ ਸਮਰਪਿਤ

Ad Position 21
No active advertisement
ਅਜੀਤ ਡੈਸਕ 25-02-2026

ਇਕ ਸਾਲ ਤੇ ਦੋ ਮਹੀਨੇ ਦਾ ਦੂਸਰਾ ਬੇਟਾ ਕੀਨੂੰ ਡੋਲਨ ਹੋ ਚੁੱਕਾ ਹੈ ਤੇ ਦੋ ਬੇਟੇ ਹੋਣ 'ਤੇ ਅਭਿਨੇਤਰੀ ਇਲੀਆਨਾ ਡਿਕਰੂਜ਼ ਬਹੁਤ ਖੁਸ਼ ਹੈ ਤੇ ਅਕਸਰ ਇਹ ਜ਼ਿਕਰ ਕਰਦੀ ਹੈ ਕਿ ਉਸ ਦੀ ਘਰ ਫੁਲਵਾੜੀ ਦੋ ਬੇਟੇ ਹੋਣ ਨਾਲ ਵਧੀਆ ਲੱਗ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਮਾਈਕਲ ਡੋਲਨ ਦੁਨੀਆ ਦੇ ਸਭ ਤੋਂ ਚੰਗੇ ਪਤੀ ਹਨ, ਜਿਨ੍ਹਾਂ ਇਕ ਵਾਰ ਵੀ ਵਿਆਹ ਤੋਂ ਬਾਅਦ ਉਸ ਨੂੰ ਨਹੀਂ ਝਿੜਕਿਆ। ਪੌਣੇ ਤਿੰਨ ਸਾਲ ਪਹਿਲਾਂ ਉਸ ਨੇ ਅਚਾਨਕ ਵਿਆਹ ਦਾ ਫੈਸਲਾ ਲਿਆ ਤੇ ਤੁਰੰਤ ਵਿਆਹ ਕਰਵਾਇਆ ਸੀ। ਫਿਲਹਾਲ ਬੱਚਿਆਂ ਦੀ ਪਰਵਰਿਸ਼ ਵਾਸਤੇ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ। 'ਦੋ ਔਰ ਦੋ ਪਿਆਰ' ਤੋਂ ਬਾਅਦ ਉਸ ਦੀ ਕੋਈ ਫ਼ਿਲਮ ਨਹੀਂ ਆਈ ਹੈ। ਹਾਲਾਂਕਿ ਇਲੀਆਨਾ ਨੂੰ ਉਸ ਦੇ ਪਤੀ ਮਾਈਕਲ ਨੇ ਕਿਹਾ ਕਿ ਉਹ ਬੱਚਿਆਂ ਦੀ ਦੇਖਭਾਲ ਲਈ ਨੈਨੀ ਰੱਖ ਲਏ ਪਰ ਇਲੀਆਨਾ ਡਿਕਰੂਜ਼ ਨੇ ਨਾਂਹ ਕਰ ਦਿੱਤੀ ਤੇ ਉਸ ਕਿਹਾ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਦੂਸਰਿਆਂ ਦੇ ਭਰੋਸੇ ਨਹੀਂ ਰੱਖ ਸਕਦੀ। ਆਪਣੀ ਖਾਸ ਫ਼ਿਲਮੀ ਦੋਸਤ ਨੇਹਾ ਧੂਪੀਆ ਨੂੰ ਇਲੀਆਨਾ ਨੇ ਕਿਹਾ ਕਿ ਉਹ ਅਜੇ ਫ਼ਿਲਮਾਂ ਲਈ ਵਾਪਸੀ ਸੰਬੰਧੀ ਨਹੀਂ ਸੋਚ ਰਹੀ ਤੇ ਟੈਕਸਾਸ ਵਿਖੇ ਉਹ ਵਧੀਆ ਤਰੀਕੇ ਨਾਲ ਘਰੇਲੂ ਜ਼ਿੰਦਗੀ ਬਤੀਤ ਕਰਨ ਦਾ ਵਿਚਾਰ ਰੱਖਦੀ ਹੈ। ਇਕ ਗੱਲ ਉਸ ਨੇ ਹੁਣ ਜਾ ਕੇ ਦੱਸੀ ਹੈ ਕਿ 'ਬਰਫੀ' ਦੀ ਸ਼ੂਟਿੰਗ ਸਮੇਂ ਇਕ ਦਿਨ ਅਜਿਹਾ ਆਇਆ ਸੀ ਕਿ ਉਹ ਇਹ ਫ਼ਿਲਮ ਛੱਡਣ ਨੂੰ ਤਿਆਰ ਹੋ ਗਈ ਸੀ। ਉਹ 'ਬਰਫ਼ੀ' ਦੇ ਸੈੱਟ 'ਤੇ ਹੱਸਦੀ ਹੋਈ ਆਈ ਸੀ ਤੇ ਡਾਇਰੈਕਟਰ ਸਾਹਿਬ ਦਾ ਕਿਸੇ ਗੱਲ ਤੋਂ ਦਿਲ ਖ਼ਰਾਬ ਸੀ ਤਾਂ ਉਸ ਨੇ ਹੱਸਦੇ ਹੋਏ ਹੱਥ ਮਿਲਾਇਆ ਤਾਂ ਡਾਇਰੈਕਟਰ ਸਾਹਬ ਟੁੱਟ ਕੇ ਪੈ ਗਏ ਸਨ ਤੇ ਕਹਿਣ ਲੱਗੇ ਮੇਰੇ ਸੈੱਟ 'ਤੇ ਗੰਭੀਰ ਰਹੋ, ਮੈਨੂੰ ਖਿੜ-ਖਿੜ ਹੱਸਣਾ ਪਸੰਦ ਨਹੀਂ ਤੇ ਉਹ ਘਬਰਾ ਕੇ ਫ਼ਿਲਮ ਨੂੰ ਕਰਨ ਤੋਂ ਟਾਲਾ ਵੱਟਣ ਤੱਕ ਪਹੁੰਚ ਗਈ ਸੀ। ਇਲੀ ਨੇ ਕਿਹਾ ਕਿ ਅਜੇ ਤੱਕ ਉਸ ਨੂੰ ਨੀਂਦ 'ਚ ਚੱਲਣ ਦੀ ਆਦਤ ਹੈ ਤੇ ਇਹ ਆਦਤ ਕਿਸੇ ਦਿਨ ਉਸ ਦੀ ਜ਼ਿੰਦਗੀ 'ਤੇ ਭਾਰੀ ਪੈ ਸਕਦੀ ਹੈ। ਇਕ ਹੋਰ ਹੈਰਾਨੀ ਵਾਲੀ ਗੱਲ ਕਿ ਉਸ ਨੂੰ ਆਪਣੇ ਜਿਸਮ ਤੋਂ ਨਫ਼ਰਤ ਹੈ ਤੇ ਆਖਦੀ ਹੈ ਕਿ ਮੇਰਾ ਸਰੀਰ ਬਹੁਤ ਚੰਗਾ ਨਹੀਂ ਹੈ। ਸ਼ਾਇਦ ਇਹ ਉਸ ਨੂੰ ਮਨੋਵਿਗਿਆਨਿਕ ਬਿਮਾਰੀ ਹੈ। ਇਕ ਵਾਰ ਤਾਂ ਦੁਖੀ ਹੋ ਕੇ ਉਸ ਨੇ ਆਤਮ-ਹੱਤਿਆ ਤੱਕ ਕਰਨ ਦੀ ਸੋਚ ਲਈ ਸੀ। ਇਲੀਆਨਾ ਨੇ ਦੱਖਣ ਦੀਆਂ ਫ਼ਿਲਮਾਂ ਵੀ ਕੀਤੀਆਂ ਹਨ ਤੇ ਉਸ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਖਣ ਦੇ ਹੀਰੋ ਪਵਨ ਕਲਿਆਣ ਤੇ ਰਵੀ ਤੇਜਾ ਨੇ ਕੀਤਾ। ਦੱਖਣ ਦੀ ਯਾਦ ਉਸ ਨੂੰ ਬਾਲੀਵੁੱਡ ਨਾਲੋਂ ਜ਼ਿਆਦਾ ਆਉਂਦੀ ਹੈ ਪਰ ਫਿਲਹਾਲ ਉਹ ਫ਼ਿਲਮਾਂ ਨਹੀਂ, ਆਪਣੇ ਬੱਚਿਆਂ ਵੱਲ ਧਿਆਨ ਦੇ ਰਹੀ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਬਾਕਮਾਲ ਗੀਤ ਰਚਣ ਵਾਲਾ ਲਾਮਿਸਾਲ ਸ਼ਾਇਰ ਸੀ : ਜਾਂ ਨਿਸਾਰ ਅਖ਼ਤਰ ਅਗਲੀ ਖ਼ਬਰ ਚਿਤ੍ਰਾਂਗਦਾ ਸਿੰਘ-ਚਹੇਤੀ ਪ੍ਰਸੰਸਕਾਂ ਦੀ
Ad Position 24