26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਧਿਆਨ 'ਫੀਫਾ ਵਰਲਡ ਫੁੱਟਬਾਲ' ਵੱਲ

Ad Position 21
No active advertisement
ਅਜੀਤ ਡੈਸਕ 10-06-2026

ਅੱਖਾਂ ਵਿਚ ਮਣ-ਮਣ ਦੇ ਝੂਠੇ ਅੱਥਰੂ ਲਿਆਉਣ ਵਾਲੀ ਨੋਰਾ ਫਤੇਹੀ ਨੂੰ ਉਦੋਂ ਨਹੀਂ ਸੀ ਪਤਾ ਜਦ ਉਹ 'ਸਰਕੇ ਚੁਨਰ' ਗਾਣਾ ਕਰ ਰਹੀ ਸੀ ਕਿ ਇਸ ਦੇ ਬੋਲ ਬਹੁਤ ਹੀ ਘਟੀਆ, ਅਸ਼ਲੀਲ ਤੇ ਗੰਦੇ ਹਨ। ਜਦੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉਸ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਆਪਣੇ ਦਫ਼ਤਰ ਸੱਦਿਆ ਸੀ ਤਦ ਨੋਰਾ ਦਾ ਰੋਣ-ਧੋਣ ਨਹੀਂ ਸੀ ਬੰਦ ਹੋ ਰਿਹਾ ਤੇ ਆਪਣੇ-ਆਪ ਨੂੰ ਸਜ਼ਾ ਲਈ ਉਹ ਮਹਿਲਾ ਕਮਿਸ਼ਨ ਤੋਂ ਮੁਆਫ਼ੀਆਂ ਮੰਗ ਰਹੀ ਸੀ। ਵੈਸੇ ਕਿਸਮਤ ਨੋਰਾ ਦੀ ਤੇਜ਼ ਹੈ। ਚਾਹੇ ਮਹਿਲਾ ਕਮਿਸ਼ਨ ਤੋਂ ਝਿੜਕਾਂ ਪਈਆਂ, ਉਹ ਰੋਈ ਵੀ ਪਰ 'ਫੀਫਾ ਵਰਲਡ ਫੁੱਟਬਾਲ ਕੱਪ' ਲਈ, ਨੋਰਾ ਨੇ ਆਪਣਾ ਸ਼ੋਅ ਦੇਣਾ ਹੈ ਤੇ ਉਹ ਬਹੁਤ ਵੱਡੀ ਗੱਲ ਹੈ ਕਿ ਨੋਰਾ ਨੂੰ ਕਿਹਾ ਗਿਆ ਹੈ ਕਿ ਉਹ 12 ਜੂਨ ਨੂੰ ਟੋਰਾਂਟੋ ਦੇ ਬੀ.ਐਮ.ਓ. ਫੀਲਡ 'ਚ ਭਾਰਤ ਦੀ ਇਕ ਤਰ੍ਹਾਂ ਨਾਲ ਪ੍ਰਤੀਨਿਧ ਬਣ ਕੇ ਨਾਂਅ ਹੋਰ ਬੁਲੰਦ ਕਰੇਗੀ। ਇਹ ਦੂਜੀ ਵਾਰ ਹੈ ਕਿ ਨੋਰਾ ਫਤੇਹੀ ਅਜਿਹੇ ਅੰਤਰਰਾਸ਼ਟਰੀ ਸਮਾਰੋਹ 'ਚ ਆਪਣਾ ਸ਼ੋਅ ਪੇਸ਼ ਕਰ ਰਹੀ ਹੈ। 'ਸਰਕੇ ਚੁਨਰ' ਯੂ-ਟਿਊਬ ਤੋਂ ਲਾਹ ਦਿੱਤਾ ਗਿਆ ਹੈ ਤੇ ਨੋਰਾ ਦੀ ਮੁਆਫ਼ੀ ਤੋਂ ਬਾਅਦ ਇਹ ਮਾਮਲਾ ਸਮਾਪਤ ਹੈ। ਇਸ ਲਈ ਉਹ ਆਪਣਾ ਸਾਰਾ ਧਿਆਨ 'ਫੀਫਾ ਵਰਲਡ ਫੁੱਟਬਾਲ ਕੱਪ' 'ਤੇ ਲਾ ਰਹੀ ਹੈ। ਨੋਰਾ ਅੱਜਕਲ੍ਹ ਮਹਿੰਗੇ ਕੱਪੜੇ ਤੇ ਹੋਰ ਸਮਾਨ ਵੀ ਮਹਿੰਗਾ ਵਰਤ ਰਹੀ ਹੈ ਤਾਂ ਮੀਡੀਆ 'ਚ ਸਵਾਲ ਆਇਆ ਹੈ ਕਿ ਨੋਰਾ ਕੋਲ ਐਨਾ ਪੈਸਾ ਕਿੱਥੋਂ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਉਹ ਚੰਗੀ ਕਮਾਈ ਕਰ ਰਹੀ ਹੈ ਇਸ ਲਈ। ਪਰ ਅੰਦਰ ਦੀ ਗੱਲ ਇਹ ਹੈ ਕਿ ਇਹ ਸਾਰਾ ਪੈਸਾ ਭੂਸ਼ਨ ਜੀ ਖਰਚ ਰਹੇ ਹਨ, ਜਿਨ੍ਹਾਂ ਨਾਲ ਅਜੇ ਵੀ ਨੋਰਾ ਦੇ ਪਿਆਰ ਦੇ ਚਰਚੇ ਹਨ। ਨੋਰਾ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਮਾਂ ਦੀ ਤੀਸਰੀ ਪੀੜ੍ਹੀ ਭਾਰਤੀ ਹੈ ਤੇ ਉਹ ਇਸਲਾਮ ਧਰਮ ਨੂੰ ਮੰਨਦੀ ਹੈ। ਨੋਰਾ ਨੇ ਕਿਹਾ ਕਿ ਉਹ ਮਾਨਸਿਕ ਰੂਪ 'ਚ ਅਜੇ ਵੀ ਬਿਮਾਰ ਹੈ ਕਿਉਂਕਿ ਅੰਗਦ ਬੇਦੀ ਨਾਲ ਉਸ ਦਾ ਪਿਆਰ ਦਿਲ ਤੋਂ ਸੀ, ਜਦ ਕਿ ਮੋਰੱਕੋ ਦੇ ਫੁੱਟਬਾਲਰ ਅਸ਼ਰਫ਼ ਹਕੀਮੀ ਨਾਲ ਉਸ ਦੀ ਸਿਰਫ਼ ਦੋਸਤੀ ਹੀ ਹੈ। ਮੀਡੀਆ ਜਾਣ-ਬੁੱਝ ਰਾਈ ਦਾ ਪਹਾੜ ਬਣਾ ਰਿਹਾ ਹੈ। ਮੁੰਬਈ ਰਹਿ ਰਹੀ ਨੋਰਾ ਫਤੇਹੀ ਨੇ ਦੁਬਈ 'ਚ ਆਪਣਾ ਫਲੈਟ ਲੈਣ ਦੀ ਸੋਚ ਸੋਚੀ ਹੈ। ਟੀ.ਵੀ. 'ਤੇ ਸੰਗੀਤ ਵੀਡੀਓ ਦੇਖ-ਦੇਖ ਨਾਚ ਸਿੱਖਣ ਵਾਲੀ ਨੋਰਾ ਫਤੇਹੀ ਨੇ ਮਾੜੇ ਦਿਨਾਂ 'ਚ ਹੋਟਲ ਵੇਟਰ ਦਾ ਕੰਮ ਵੀ ਕੀਤਾ ਹੈ। ਸਿਰਫ਼ ਪੰਜ ਹਜ਼ਾਰ ਰੁਪਏ ਲੈ ਕੇ ਮੁੰਬਈ ਆਈ ਨੋਰਾ, ਅੱਜ ਆਰਥਿਕ ਤੌਰ 'ਤੇ ਖ਼ੁਸ਼ਹਾਲ ਹੈ ਤੇ ਰਹਿੰਦੀ ਕਸਰ 'ਫੀਫਾ ਵਰਲਡ ਫੁੱਟਬਾਲ ਕੱਪ' ਨੇ ਕੱਢਣੀ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਵਿਲੱਖਣ ਜਿਹਾ ਕਲਾਕਾਰ ਹੈ ਅਮਨਿੰਦਰ ਢਿੱਲੋਂ! ਅਗਲੀ ਖ਼ਬਰ ਛੋਟੇ ਪਰਦੇ ਦੀ ਹੁਨਰਮੰਦ ਅਦਾਕਾਰਾ ਗੌਰੀ ਅਗਰਵਾਲ
Ad Position 24