26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਲੱਖਣ ਜਿਹਾ ਕਲਾਕਾਰ ਹੈ ਅਮਨਿੰਦਰ ਢਿੱਲੋਂ!

Ad Position 21
No active advertisement
ਅਜੀਤ ਡੈਸਕ 10-06-2026

ਪਾਲੀਵੁੱਡ ਪੰਜਾਬ ਵਿਚ ਹੀ ਨਹੀਂ, ਕੈਨੇਡਾ ਵਿਚ ਵੀ ਸਥਾਪਿਤ ਹੈ, ਜਿਸ ਨੂੰ ਆਪਾਂ ਮਿੰਨੀ ਪਾਲੀਵੁੱਡ ਵੀ ਆਖ ਸਕਦੇ ਹਾਂ। ਇਹ ਕੈਨੇਡਾ 'ਚ ਦੋਨੋਂ ਪਾਸੇ ਵਸਿਆ ਹੋਇਆ ਹੈ। ਵੈਨਕੂਵਰ ਵੱਲ ਵੀ ਅਤੇ ਟੋਰਾਂਟੋ ਵੱਲ ਵੀ! ਦੋਨੋਂ ਪਾਸੇ ਸਿਨਮੇ ਅਤੇ ਥੀਏਟਰ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ। ਇਹ ਸਿਰਫ ਐਕਟਰ ਹੀ ਨਹੀਂ ਹਨ, ਸਗੋਂ ਫ਼ਿਲਮਾਂ ਬਣਾਉਂਦੇ ਵੀ ਹਨ। ਚਾਹੇ ਫੀਚਰ ਫ਼ਿਲਮਾਂ ਘੱਟ ਬਣਦੀਆਂ ਹੋਣ, ਪਰ ਓ.ਟੀ.ਟੀ. ਉੱਤੇ ਅਤੇ ਯੂ-ਟਿਊਬ ਉੱਤੇ ਕੈਨੇਡੀਅਨ ਪਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਵੇਖਣ ਨੂੰ ਮਿਲਦੀਆਂ ਹਨ। ਇਹਨਾਂ ਫ਼ਿਲਮਾਂ ਰਾਹੀਂ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਸਾਡੀਆਂ ਏਧਰਲੀਆਂ ਪਾਲੀਵੁੱਡ ਫ਼ਿਲਮਾਂ ਵਿਚ ਵੀ ਕੰਮ ਮਿਲਣਾ ਸ਼ੁਰੂ ਹੋ ਚੁੱਕਾ ਹੈ। ਹਰਸ਼ਰਨ ਸਿੰਘ, ਗੁਰਸ਼ਰਨ ਮਾਨ, ਸਤਿੰਦਰ ਕੱਸੋਆਣਾ, ਬੌਬੀ ਝੱਜ ਅਤੇ ਅਮਨਿੰਦਰ ਢਿੱਲੋਂ ਇਹਨਾਂ ਕਲਾਕਾਰਾਂ ਵਿਚ ਸ਼ਾਮਿਲ ਹਨ। ਅੱਜ ਮੈਂ ਗੱਲ ਅਮਨਿੰਦਰ ਢਿੱਲੋਂ ਦੀ ਹੋ ਰਹੀ ਹੈ। ਲੁਧਿਆਣੇ ਵਿਚ ਆਪਣੀ ਪੜ੍ਹਾਈ-ਲਿਖਾਈ ਕਰਨ ਤੋਂ ਬਾਅਦ ਦਸ ਕੁ ਸਾਲ ਪਹਿਲਾਂ ਅਮਨਿੰਦਰ ਕੈਨੇਡਾ ਚਲਾ ਗਿਆ ਸੀ। ਐਕਟਿੰਗ ਦਾ ਉਸ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ। ਕੈਨੇਡਾ ਵਿਚ ਆਪਣੇ ਜੀਵਨ ਬਸਰ ਲਈ ਉਸਨੇ ਇਕ ਟਰਾਂਸਪੋਰਟ ਕੰਪਨੀ ਖੋਲ੍ਹ ਲਈ ਸੀ ਪਰ ਨਾਲ ਹੀ ਥੀਏਟਰ ਅਤੇ ਸਿਨਮੇ ਵਿਚ ਬਤੌਰ ਕਲਾਕਾਰ ਵੀ ਆਪਣੇ ਆਪ ਨੂੰ ਸਥਾਪਿਤ ਕਰਨ ਵਿਚ ਯਤਨ ਕਰਦਾ ਰਿਹਾ।
ਪਹਿਲੀ ਵਾਰ ਉਹ 2023 ਵਿਚ ਆਈ ਫ਼ਿਲਮ 'ਰੇਂਜ ਰੋਡ 290' ਵਿਚ ਨਜ਼ਰ ਆਇਆ ਸੀ। ਇਸ ਫ਼ਿਲਮ ਵਿਚ ਉਸ ਦਾ ਨਾਂਹਪੱਖੀ ਕਿਰਦਾਰ ਸੀ ਤੇ ਬੜਾ ਪ੍ਰਭਾਵਸ਼ਾਲੀ ਸੀ। ਫਿਰ ਉਹ 2023 ਵਿਚ ਹੀ ਕਵੀਰਾਜ ਦੀ ਪੰਜਾਬੀ ਫ਼ਿਲਮ 'ਸਰਾਭਾ' ਵਿਚ ਨਜ਼ਰ ਆਇਆ ਸੀ। ਉਸ ਵਿਚ ਉਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਜ਼ਦੀਕੀ ਦੋਸਤ ਦਾ ਕਿਰਦਾਰ ਨਿਭਾਇਆ ਸੀ ਤੇ ਪਿਛਲੇ ਸਾਲ ਓ.ਟੀ.ਟੀ. ਚੈਨਲ ਚੌਪਾਲ ਉੱਤੇ ਬਤੌਰ ਹੀਰੋ ਉਸ ਦੀ ਫ਼ਿਲਮ ਆਈ ਸੀ ਜਿਸ ਦਾ ਟਾਈਟਲ ਸੀ-ਮੈਨੂੰ ਪਿਆਰ ਕਰਦੀਏ ਪਰਜਾਤ ਕੁੜੀਏ। ਇਸ ਨੂੰ ਨੈਸ਼ਨਲ ਐਵਾਰਡ ਜੇਤੂ ਡਾਇਰੈਕਟਰ ਰਾਜੀਵ ਕੁਮਾਰ ਨੇ ਡਾਇਰੈਕਟ ਕੀਤਾ ਸੀ। ਅਮਨਿੰਦਰ ਨੇ ਇਸ ਵਿਚ ਕਮਾਲ ਦੀ ਭੂਮਿਕਾ ਨਿਭਾਈ ਸੀ। ਇਹਨਾਂ ਤੋਂ ਇਲਾਵਾ ਉਹ 'ਦ ਟੁਆਇਜ਼', 'ਆਵਾ ਊਤ', 'ਆਨ ਬੋਰਡ' ਅਤੇ 'ਬੰਦਾ ਮਾਰਨਾ ਸੌਖਾ?' ਜਿਹੀਆਂ ਲਘੂ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕਾ ਹੈ। ਕੈਨੇਡਾ ਦੀ ਇਕ ਚਰਚਿਤ ਵੈਬ ਸੀਰੀਜ਼ ਹੈ-ਲੇਟ ਬਲੂਮਰਜ਼। ਇਸ ਦੇ ਤੀਸਰੇ ਸੀਜ਼ਨ ਵਿਚ ਅਮਨਿੰਦਰ ਢਿੱਲੋਂ ਨੇ ਇਕ ਅਹਿਮ ਕਿਰਦਾਰ ਨਿਭਾਇਆ ਹੈ।
ਅਮਰਿੰਦਰ ਦੀ ਖਾਸ ਗੱਲ ਇਹ ਹੈ ਕਿ ਉਸ ਦੀ ਐਕਟਿੰਗ ਵਿਚ ਵਿਲੱਖਣਤਾ ਬਹੁਤ ਹੈ। 'ਰੇਂਜ ਰੋਡ 290' ਵਿਚ ਉਹ ਦੋਸਤ ਨਾਲ ਵਿਸ਼ਵਾਸਘਾਤ ਕਰਨ ਵਾਲਾ ਖਲਨਾਇਕ ਹੈ, ਸਰਾਭਾ ਵਿਚ ਉਸ ਨੇ ਹੀਰੋ ਦੇ ਸਾਥੀ ਦਾ ਕਿਰਦਾਰ ਨਿਭਾਇਆ ਹੈ 'ਦ ਟੁਆਇਜ਼' ਵਿਚ ਉਹ ਉਨ੍ਹਾਂ ਤਿੰਨ ਲਫੰਡਰ ਜਿਹੇ ਮੁੰਡਿਆਂ ਵਿਚ ਸ਼ਾਮਿਲ ਹੈ, ਜਿਨ੍ਹਾਂ ਨੂੰ ਕੁੜੀਆਂ ਬੇਵਕੂਫ਼ ਬਣਾਉਂਦੀਆਂ ਰਹਿੰਦੀਆਂ ਹਨ। ਇਹਨਾਂ ਇਕ ਦੂਜੇ ਤੋਂ ਅਲੱਗ ਕਿਰਦਾਰਾਂ ਵਿਚ ਬੜੀ ਵਿਲੱਖਣਤਾ ਹੈ। ਅਮਨਿੰਦਰ ਦੀ ਇਹ ਖਾਸੀਅਤ ਹੈ ਕਿ ਉਹ ਹਰ ਕਿਰਦਾਰ ਵਿਚ ਪੂਰੀ ਤਰ੍ਹਾਂ ਖੁੱਭਿਆ ਹੋਇਆ ਨਜ਼ਰ ਆਉਂਦਾ ਹੈ ਤੇ ਹਰ ਕਿਰਦਾਰ ਨੂੰ ਉਸ ਨੇ ਬੜੀ ਸੁਭਾਵਿਕਤਾ ਨਾਲ ਨਿਭਾਇਆ ਹੈ। ਅਮਨਿੰਦਰ ਭਵਿੱਖ ਦੇ ਪੰਜਾਬੀ ਸਿਨਮੇ ਲਈ ਇਕ ਸ਼ੁਭ ਸੰਕੇਤ ਹੈ!

-ਅ.ਬ.

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਭੂਮਿਕਾ ਨਿਭਾਉਣ ਵਿਚ ਮਾਹਿਰ ਹੈ ਸਨੇਹਲਤਾ ਵਸਈਕਰ ਅਗਲੀ ਖ਼ਬਰ ਧਿਆਨ 'ਫੀਫਾ ਵਰਲਡ ਫੁੱਟਬਾਲ' ਵੱਲ
Ad Position 24