26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਇਤਿਹਾਸਕ ਭੂਮਿਕਾ ਨਿਭਾਉਣ ਵਿਚ ਮਾਹਿਰ ਹੈ ਸਨੇਹਲਤਾ ਵਸਈਕਰ

Ad Position 21
No active advertisement
ਅਜੀਤ ਡੈਸਕ 10-06-2026

25 ਅਪ੍ਰੈਲ, 1988 ਨੂੰ ਮੁੰਬਈ ਦੇ ਮੱਧਵਰਗੀ ਪਰਿਵਰ ਵਿਚ ਪੈਦਾ ਹੋਈ ਅਦਾਕਾਰਾ ਸਨੇਹਲਤਾ ਵਸਈਕਰ ਨੇ ਸਰਸਵਤੀ ਹਾਈ ਸਕੂਲ, ਜੋਗੇਸ਼ਵਰੀ ਅਤੇ ਸ੍ਰੀ ਏਕਵੀਰਾ ਸਕੂਲ, ਕਾਂਦੀਵਲੀ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਲੇ ਪਾਰਲੇ ਦੇ ਸੱਤਿਆ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਨੇਹਲਤਾ ਨੂੰ ਮਰਾਠੀ ਟੀ.ਵੀ. ਸ਼ੋਅ 'ਫੂ ਬਾਈ ਫੂ' ਤੋਂ ਐਕਟਿੰਗ ਵਿਚ ਡੈਬਿਊ ਕਰਨ ਦਾ ਮੌਕਾ ਮਿਲਿਆ।
ਜ਼ੀ ਮਰਾਠੀ ਦੇ ਟੀ.ਵੀ. ਸ਼ੋਅ 'ਸਵਰਾਜਯਰਕਸ਼ਕ ਸੰਭਾਜੀ' ਵਿਚ ਸੋਇਰਾਬਾਈ ਮੋਹਿਤੇ ਦੇ ਮੁਸ਼ਕਿਲ ਕਿਰਦਾਰ ਵਿਚ ਉਸ ਨੇ ਏਨੀ ਗਹਿਰੀ ਛਾਪ ਛੱਡੀ ਕਿ ਇਸ ਨੇ ਉਸ ਨੂੰ ਘਰ-ਘਰ ਵਿਚ ਮਸ਼ਹੂਰ ਕਰ ਦਿੱਤਾ।
ਉਸ ਤੋਂ ਬਾਅਦ ਉਹ ਸੋਨੀ ਟੀ.ਵੀ. ਦੇ ਸ਼ੋਅ 'ਪੁਣਯਸ਼ਲੋਕ ਅਹਿਲਯਾਬਾਈ' ਅਤੇ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ 'ਬਾਜੀਰਾਓ ਮਸਤਾਨੀ' ਵਿਚ ਭਾਨੂ ਦੇ ਛੋਟੇ ਕਿਰਦਾਰ ਵਿਚ ਨਜ਼ਰ ਆਈ ਸੀ।
ਮਰਾਠੀ ਲੜੀਵਾਰ 'ਵਸ਼ੀਕਰਣਮ' ਵਿਚ ਸਨੇਹਲਤਾ ਨੇ ਸੁਮਨ ਨਾਮੀ ਰਹੱਸਮਈ ਅਤੇ ਤੰਤਰ-ਮੰਤਰ ਜਾਣਨ ਵਾਲੀ ਮਹਿਲਾ ਦੀ ਮੁੱਖ ਭੂਮਿਕਾ ਨਿਭਾਈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ।
ਸਨੇਹਲਤਾ 'ਅਨੁਰਾਧਾ', 'ਅਰਪਾਰ' ਵਰਗੀਆਂ ਫ਼ਿਲਮਾਂ ਵਿਚ 'ਏਕ ਪੇਕਸ਼ਾ ਏਕ ਜੋੜੀ ਮਸਾਲਾ', 'ਲਕਸ਼ਮੀ ਵਰਸਿਸ ਸਰਸਵਤੀ' ਵਰਗੇ ਮਰਾਠੀ ਟੀ.ਵੀ. ਸ਼ੋਆਂ ਤੋਂ ਇਲਾਵਾ 'ਬੇਧੁੰਦ', 'ਮਾਲਾ ਕਹੀਂਚ ਪ੍ਰਾਬਲਮ ਨਹੀਂ' ਵਰਗੀਆਂ ਮਰਾਠੀ ਫ਼ਿਲਮਾਂ ਵਿਚ ਨਜ਼ਰ ਆ ਚੁੱਕੀ ਹੈ।
'ਬਿੱਗ ਬੌਸ ਮਰਾਠੀ' ਦੇ ਸੀਜ਼ਨ-4 ਵਿਚ ਵਾਈਲਡ ਕਾਰਡ ਜ਼ਰੀਏ ਚੁਣੀ ਗਈ ਪਰ ਸਨੇਹਲਾਤਾ ਵਸਈਕਰ ਨੂੰ ਇਤਿਹਾਸਕ ਭੂਮਿਕਾ ਨਿਭਾਉਣ ਵਿਚ ਮਾਹਿਰ ਮੰਨਿਆ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਵੇਂ ਕੰਮ ਦੀ ਭਾਲ ਵਿਚ ਹੈ ਹੇਮਾ ਸ਼ਰਮਾ ਅਗਲੀ ਖ਼ਬਰ ਵਿਲੱਖਣ ਜਿਹਾ ਕਲਾਕਾਰ ਹੈ ਅਮਨਿੰਦਰ ਢਿੱਲੋਂ!
Ad Position 24