ਨਿਰਦੇਸ਼ਕ ਐਟਲੀ ਦੀ ਅੱਲੂ ਅਰਜਨ ਅਤੇ ਦੀਪਿਕਾ ਪਾਦੂਕੋਨ ਵਰਗੇ ਸਿਤਾਰਿਆਂ ਦੀਆਂ ਮੁੱਖ ਭੂਮਿਕਾਵਾਂ ਵਾਲੀ ਸਾਇੰਸ ਫਿਕਸ਼ਨ ਫ਼ਿਲਮ 'ਰਾਕਾ' ਇਨ੍ਹੀਂ ਦਿਨੀਂ ਬਹੁਤ ਸੁਰਖੀਆਂ ਵਿਚ ਹੈ |
ਨਿਰਦੇਸ਼ਕ ਐਟਲੀ ਫ਼ਿਲਮ ਲਈ ਅੱਲੂ ਅਰਜਨ ਅਤੇ ਦੀਪਿਕਾ ਪਾਦੂਕੋਨ ਦੇ ਨਾਲ ਦੱਖਣ ਦੀ ਮੰਨੀ-ਪ੍ਰਮੰਨੀ ਅਦਾਕਾਰਾ ਪ੍ਰੀਤੀ ਮੁਕੁੰਦਨ ਨੂੰ ਵੀ ਬੇਹੱਦ ਅਹਿਮ ਭੂਮਿਕਾ ਵਿਚ ਲੈਣਾ ਚਾਹੁੰਦੇ ਸਨ | ਉਨ੍ਹਾਂ ਨੇ ਬਾਕਾਇਦਾ ਭੂਮਿਕਾ ਦੀ ਪੇਸ਼ਕਸ਼ ਨੂੰ ਉਨ੍ਹਾਂ ਸਾਹਮਣੇ ਰੱਖਿਆ ਵੀ ਸੀ ਪਰ ਪ੍ਰੀਤੀ ਫ਼ਿਲਮ 'ਇਧਾਇਮ ਮੁਰਲੀ' ਵਿਚ ਰੁੱਝੀ ਹੋਣ ਕਾਰਨ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕਰ ਸਕੀ |
ਬੇਸ਼ੱਕ ਪ੍ਰੀਤੀ ਮੁਕੁੰਦਨ ਨੂੰ ਫ਼ਿਲਮਾਂ ਵਿਚ ਆਏ ਹਾਲੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਐਟਲੀ ਇਕ ਅਦਾਕਾਰਾ ਦੇ ਤੌਰ 'ਤੇ ਉਸ ਨੂੰ ਬਹੁਤ ਪਸੰਦ ਕਰਦੇ ਹਨ | ਖ਼ਾਸ ਕਰਕੇ ਉਹ ਪ੍ਰੀਤੀ ਦੇ ਡਾਂਸ ਅਤੇ ਐਕਟਿੰਗ ਦੋਵਾਂ ਤੋਂ ਚੰਗੇ ਪ੍ਰਭਾਵਿਤ ਹਨ |
ਪ੍ਰੀਤੀ ਮੁਕੁੰਦਨ ਨੂੰ ਅਸਲੀ ਪਹਿਚਾਣ ਸਾਲ 2024 ਵਿਚ ਆਏ ਮਸ਼ਹੂਰ ਸੰਗੀਤਕ ਵੀਡੀਓ 'ਆਸਾ ਕੂੜਾ' ਅਤੇ ਬਾਦਸ਼ਾਹ ਦੇ ਗਾਣੇ 'ਮੋਰਨੀ' ਤੋਂ ਮਿਲੀ | ਇਸ ਤੋਂ ਬਾਅਦ ਉਸ ਨੇ ਤਾਮਿਲ ਅਤੇ ਤੇਲਗੂ ਸਿਨੇਮਾ ਵਿਚ ਕਦਮ ਰੱਖਿਆ | ਉਸ ਨੇ 'ਓਮ ਭੀਮ ਬੁਸ਼' ਅਤੇ 'ਸਟਾਰ' ਵਰਗੀਆਂ ਫ਼ਿਲਮਾਂ ਤੋਂ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ |
ਪਿਛਲੇ ਸਾਲ ਰਿਲੀਜ਼ ਤੇਲਗੂ ਫ਼ਿਲਮ 'ਕੰਨੱਪਾ' ਵਿਚ ਪ੍ਰੀਤੀ ਮੁਕੁੰਦਨ ਨੇ ਰਾਜ ਕੁਮਾਰ ਨੇਮਾਲੀ ਦੇ ਕਿਰਦਾਰ ਵਿਚ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਹ ਫ਼ਿਲਮ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਹਿਟ ਸਾਬਿਤ ਹੋਈ |
ਪਿਛਲੇ ਸਾਲ ਪ੍ਰੀਤੀ ਦੋ ਮਲਿਆਲਮ ਫ਼ਿਲਮਾਂ 'ਮੈਨੇ ਪਿਆਰ ਕੀਆ' ਅਤੇ 'ਸਰਵਮ ਮਾਇਆ' ਵਿਚ ਵੀ ਨਜ਼ਰ ਆਈ |
ਪ੍ਰੀਤੀ ਮੁਕੁੰਦਨ ਛੇਤੀ ਹੀ ਤੇਲਗੂ ਫ਼ਿਲਮ 'ਇਮੋ ਇਮੋ ਇਡੀ', ਤਾਮਿਲ ਫ਼ਿਲਮ 'ਦਸ਼ਮਕਨ' ਵਿਚ ਨਜ਼ਰ ਆਵੇਗੀ | ਇਸ ਦੇ ਨਾਲ ਹੀ ਉਹ ਕਾਰਤਿਕ ਆਰੀਅਨ ਦੇ ਨਾਲ ਫ਼ਿਲਮ 'ਨਾਗਜਿਲਾ' ਜ਼ਰੀਏ ਬਾਲੀਵੁੱਡ ਵਿਚ ਵੀ ਅਦਾਕਾਰੀ ਕਰਨ ਜਾ ਰਹੀ ਹੈ |
ਨਿਰਦੇਸ਼ਕ ਐਟਲੀ ਦੀ ਪਸੰਦੀਦਾ ਅਦਾਕਾਰਾ ਹੈ ਪ੍ਰੀਤੀ ਮੁਕੁੰਦਨ
ਨਿਰਦੇਸ਼ਕ ਐਟਲੀ ਦੀ ਪਸੰਦੀਦਾ ਅਦਾਕਾਰਾ ਹੈ ਪ੍ਰੀਤੀ ਮੁਕੁੰਦਨ
ਅਜੀਤ ਡੈਸਕ
16-09-2026