15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਡਾਇਲਾਗ ਦੇ ਦਮ 'ਤੇ ਚੱਲੀ ਸੀ ਪ੍ਰੇਮ ਚੋਪੜਾ ਦੀ ਖ਼ਲਨਾਇਕੀ

ਡਾਇਲਾਗ ਦੇ ਦਮ 'ਤੇ ਚੱਲੀ ਸੀ ਪ੍ਰੇਮ ਚੋਪੜਾ ਦੀ ਖ਼ਲਨਾਇਕੀ

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਫਿਲਹਾਲ, ਪ੍ਰੇਮ ਚੋਪੜਾ ਦੀ ਪਹਿਲੀ ਫ਼ਿਲਮ ਬਣ ਕੇ ਤਿਆਰ ਹੀ ਹੋਈ ਸੀ ਕਿ ਉਸ ਦੀ ਮਾਂ ਦੀ ਕੈਂਸਰ ਕਾਰਨ ਮੌਤ ਹੋ ਗਈ, ਜਿਸ ਨਾਲ ਉਨ੍ਹਾਂ ਦੀ 9 ਸਾਲ ਦੀ ਭੈਣ ਅੰਜੂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਿਤਾ ਤੇ ਚਾਰ ਹੋਰ ਭਰਾਵਾਂ 'ਤੇ ਆ ਗਈ | ਭਰਾਵਾਂ ਨੇ ਆਪਣੀਆਂ-ਆਪਣੀਆਂ ਪਤਨੀਆਂ ਨੂੰ  ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਭੈਣ ਖੁਸ਼ ਹੋਵੇਗੀ ਤਾਂ ਹੀ ਉਹ ਖੁਸ਼ ਰਹਿਣਗੇ | ਪ੍ਰੇਮ ਚੋਪੜਾ ਆਪਣੀ ਭੈਣ ਨੂੰ  ਆਪਣੀ ਸਭ ਤੋਂ 'ਵੱਡੀ ਬੇਟੀ' ਮੰਨਦੇ ਸਨ | ਪ੍ਰੇਮ ਚੋਪੜਾ ਤੇ ਉਮਾ ਦੇ ਤਿੰਨ ਬੇਟੀਆਂ ਹਨ | ਸਭ ਤੋਂ ਵੱਡੀ ਬੇਟੀ ਰਕਿਤਾ ਦਾ ਵਿਆਹ ਫ਼ਿਲਮ ਪਬਲੀਸਿਟੀ ਡਿਜ਼ਾਈਨਰ ਰਾਹੁਲ ਨੰਦਾ (ਨਾਵਲਕਾਰ ਗੁਲਸ਼ਨ ਨੰਦਾ ਦੇ ਪੁੱਤਰ) ਨਾਲ ਹੋਇਆ ਹੈ | ਦੂਜੀ ਬੇਟੀ ਪੁਨੀਤਾ ਬਾਂਦਰਾ (ਮੁੰਬਈ) ਵਿਚ ਵਿੰਡ ਚਾਈਮਸ ਨਾਮੀ ਪ੍ਰੀ-ਸਕੂਲ ਦੀ ਮਾਲਕਨ ਹੈ ਅਤੇ ਉਨ੍ਹਾਂ ਦਾ ਵਿਆਹ ਗਾਇਕ ਤੇ ਟੀ.ਵੀ. ਐਕਟਰ ਵਿਕਾਸ ਭੱਲਾ ਨਾਲ ਹੋਇਆ ਹੈ | ਤੀਜੀ ਬੇਟੀ ਪ੍ਰੇਰਨਾ ਫ਼ਿਲਮ 'ਥ੍ਰੀ ਇਡੀਅਟਸ' ਦੇ ਚਰਚਿਤ ਅਭਿਨੇਤਾ ਸ਼ਰਮਨ ਜੋਸ਼ੀ ਦੀ ਪਤਨੀ ਹੈ |
ਹਾਲਾਂਕਿ ਫ਼ਿਲਮਾਂ ਵਿਚ ਸਥਾਪਿਤ ਹੋਣ ਤੋਂ ਬਾਅਦ ਪ੍ਰੇਮ ਚੋਪੜਾ ਨੇ ਆਪਣੇ ਭਰਾਵਾਂ ਦਾ ਬਹੁਤ ਖਿਆਲ ਰੱਖਿਆ ਅਤੇ ਉਨ੍ਹਾਂ ਦੀ ਭਰਪੂਰ ਮਦਦ ਵੀ ਕੀਤੀ, ਪਰ 80 ਦੇ ਦਹਾਕੇ ਵਿਚ ਉਨ੍ਹਾਂ ਦੇ ਚਾਰ ਵਿਚੋਂ ਦੋ ਭਰਾਵਾਂ ਨਾਲ ਰਿਸ਼ਤੇ ਬਹੁਤ ਖ਼ਰਾਬ ਹੋ ਗਏ | ਹੋਇਆ ਇੰਝ ਕਿ 1980 ਵਿਚ ਪ੍ਰੇਮ ਚੋਪੜਾ ਨੇ ਦਿੱਲੀ ਵਿਚ ਇਕ ਬੰਗਲਾ ਖਰੀਦਿਆ ਸੀ, ਜੋ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਿਤਾ ਦੇ ਨਾਂਅ 'ਤੇ ਸੀ | ਇਸ ਵਿਚ ਉਨ੍ਹਾਂ ਦੇ ਪਿਤਾ ਤੇ ਇਕ ਭਰਾ, ਜਿਸ ਨੂੰ  ਉਨ੍ਹਾਂ ਨੇ ਦਿੱਲੀ ਵਿਚ ਨੌਕਰੀ ਦਿਵਾਈ ਸੀ, ਰਹਿੰਦੇ ਸਨ | ਪਰ ਪਿਤਾ ਦੀ ਮੌਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਭਰਾ ਨੇ ਪਿਤਾ ਤੋਂ ਇਸੇ ਵਿਸੀਅਤ 'ਤੇ ਦਸਤਖ਼ਤ ਕਰਾ ਲਏ, ਜਿਸ ਵਿਚ ਪ੍ਰੇਮ ਚੋਪੜਾ ਨੂੰ  ਬੰਗਲੇ ਦੇ ਮਾਲਕਾਨਾ ਹੱਕ ਤੋਂ ਵਿਰਵਾ ਕਰ ਦਿੱਤਾ ਗਿਆ ਸੀ |  ਬਾਅਦ ਵਿਚ ਉਸੇ ਬੰਗਲੇ ਵਿਚ ਇਨਕਮ ਟੈਕਸ ਵਿਭਾਗ ਦਾ ਛਾਪਾ ਪਿਆ ਅਤੇ ਉਥੇ ਰਹਿ ਰਹੇ ਭਰਾ ਨੇ ਕਿਹਾ ਕਿ ਪ੍ਰੇਮ ਚੋਪੜਾ ਨੇ ਉਸ ਨੂੰ  ਬੰਗਲਾ ਦਿੱਤਾ ਸੀ, ਜੋ ਪ੍ਰੇਮ ਚੋਪੜਾ ਦੇ ਹੀ ਨਾਂਅ 'ਤੇ ਹੈ | ਪ੍ਰੇਮ ਚੋਪੜਾ ਦੇ ਮੁੰਬਈ ਵਿਚ ਦੋ ਹੋਰ ਮਕਾਨ ਸਨ, ਜਿਨ੍ਹਾਂ ਨੂੰ  ਉਨ੍ਹਾਂ ਦੇ ਭਰਾਵਾਂ ਨੇ ਬਿਨਾਂ ਦੱਸੇ ਪੈਸੇ ਦੇ ਲਾਲਚ ਵਿਚ ਸਸਤੇ ਭਾਅ ਵੇਚ ਦਿੱਤਾ ਸੀ | ਇਹ ਗੱਲਾਂ ਉਨ੍ਹਾਂ ਦੀ ਬੇਟੀ ਰਕਿਤਾ ਨੰਦਾ ਵਲੋਂ ਲਿਖੀ ਗਈ ਉਨ੍ਹਾਂ ਦੀ ਜੀਵਨੀ 'ਪਰੇਮ ਨਾਮ ਹੈ ਮੇਰਾ... ਪ੍ਰੇਮ ਚੋਪੜਾ' ਵਿਚ ਲਿਖੀ ਹੋਈ ਹੈ, ਜੋ ਅਪ੍ਰੈਲ, 2014 ਨੂੰ  ਰਿਲੀਜ਼ ਹੋਈ ਸੀ |


ਪ੍ਰੇਮ ਚੋਪੜਾ ਦਾ ਕਰੀਅਰ 1969 ਤੋਂ 1994 ਤੱਕ ਆਪਣੀ ਸਿਖ਼ਰ 'ਤੇ ਸੀ, ਜਿਸ ਦੌਰਾਨ ਉਨ੍ਹਾਂ ਨੇ ਰਾਜੇਸ਼ ਖੰਨਾ ਨਾਲ 19 ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚੋਂ 15 ਸੁਪਰ ਹਿੱਟ ਰਹੀਆਂ | ਇਨ੍ਹਾਂ ਦੋਵਾਂ ਦੀ ਜੋੜੀ ਏਨੀ ਹਿੱਟ ਸੀ ਕਿ ਵਿਤਰਕ ਇਹ ਨਹੀਂ ਪਤਾ ਕਰਦੇ ਸਨ ਕਿ ਫ਼ਿਲਮ ਵਿਚ ਰਾਜੇਸ਼ ਖੰਨਾ ਦੀ ਹੀਰੋਇਨ ਕਿਹੜੀ ਹੈ, ਸਗੋਂ ਇਹ ਜਾਣਨਾ ਚਾਹੁੰਦੇ ਸਨ ਕਿ ਪ੍ਰੇਮ ਚੋਪੜਾ ਖ਼ਲਨਾਇਕ ਦੇ ਰੂਪ ਵਿਚ ਹੈ ਜਾਂ ਨਹੀਂ | ਫਿਲਹਾਲ, ਆਪਣੇ ਲਗਭਗ ਛੇ ਦਹਾਕੇ ਲੰਮੇ ਕਰੀਅਰ ਦੌਰਾਨ ਪ੍ਰੇਮ ਚੋਪੜਾ ਨੇ ਲਗਭਗ 380 ਫ਼ਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ 'ਚ ਉਹ ਖ਼ਲਨਾਇਕ ਸਨ ਅਤੇ ਕੁਝ ਵਿਚ ਹੀਰੋ ਤੇ ਚਰਿੱਤਰ ਅਭਿਨੇਤਾ ਵੀ | ਪਰ 2005 ਤੋਂ ਬਾਅਦ ਉਹ ਪਰਦੇ 'ਤੇ ਘੱਟ ਹੀ ਦਿਖਾਈ ਦਿੰਦੇ ਹਨ, ਸੇਵਾਮੁਕਤੀ ਵਾਲਾ ਜੀਵਨ ਗੁਜ਼ਾਰ ਰਹੇ ਹਨ | (ਸਮਾਪਤ)

Ad Position 22
No active advertisement
ਪਿਛਲੀ ਖ਼ਬਰ ਉੱਤਮ ਕੁਮਾਰ ਦੇ ਫਲਾਪ ਕਲਾਕਾਰ ਤੋਂ ਮਹਾਨਾਇਕ ਬਣਨ ਤੱਕ ਦੇ ਅਣਸੁਣੇ ਕਿੱਸੇ ਅਗਲੀ ਖ਼ਬਰ ਨਿਰਦੇਸ਼ਕ ਐਟਲੀ ਦੀ ਪਸੰਦੀਦਾ ਅਦਾਕਾਰਾ ਹੈ ਪ੍ਰੀਤੀ ਮੁਕੁੰਦਨ
Ad Position 24