ਭਾਰਤੀ ਸਿਨੇਮਾ ਨੂੰ ਇਕ ਨਵੀਂ ਪਛਾਣ ਦੇਣ ਵਾਲੀ ਫ਼ਿਲਮ 'ਤੁੰਬਾਡ' (2018) ਨੇ ਆਪਣੀ ਬਿਹਤਰੀਨ, ਰਹੱਸਮਈ ਅਤੇ ਬੇਜੋੜ ਵਿਜ਼ੂਅਲਸ ਦੀ ਵਜ੍ਹਾ ਨਾਲ ਦਰਸ਼ਕਾਂ ਵਿਚਾਲੇ ਇਕ ਵੱਖਰੀ ਪਛਾਣ ਬਣਾਈ |
ਹੁਣ ਇਸ ਦੇ ਉਡੀਕੇ ਜਾ ਵਿਸਥਾਰ 'ਤੁੰਬਾਡ-2' ਵਿਚ ਨਵਾਜੂਦੀਨ ਸਿਦੀਕੀ ਅਤੇ ਆਪਣੀ ਪੀੜ੍ਹੀ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਦਮਦਾਰ ਅਭਿਨੇਤਰੀਆਂ ਵਿਚ ਸ਼ਾਮਿਲ ਆਲੀਆ ਭੱਟ ਇਕੱਠੇ ਵੱਡਾ ਪਰਦਾ ਸਾਂਝਾ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ | ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ | ਫ਼ਿਲਮ ਵਿਚ ਆਲੀਆ ਦੀ ਇਕ ਇਸ ਤਰ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਜੋ ਫ਼ਿਲਮ ਦੀ ਪੂਰੀ ਕਹਾਣੀ ਲਈ ਬਹੁਤ ਜ਼ਰੂਰੀ ਹੈ |
ਇਸ ਲੰਮੀ ਉਡੀਕ ਵਾਲੇ ਵਿਸਥਾਰ ਜ਼ਰੀਏ ਅਭਿਨੇਤਾ ਅਤੇ ਨਿਰਮਾਤਾ ਸੋਹਮ ਸ਼ਾਹ ਉਸ ਰਹੱਸਮਈ ਦੁਨੀਆ ਨੂੰ ਅੱਗੇ ਵਧਾ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਖ਼ੁਦ ਬਣਾਇਆ ਸੀ | ਨਵਾਜੂਦੀਨ ਸਿਦੀਕੀ ਅਤੇ ਆਲੀਆ ਭੱਟ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੇ ਸਫ਼ਰ ਵਿਚ ਨਵਾਂ ਆਯਾਮ ਜੋੜਨ ਜਾ ਰਹੇ ਹਨ |
ਜੇਕਰ ਖ਼ਬਰਾਂ ਵੱਲ ਦੇਖੀਏ ਤਾਂ 'ਤੁੰਬਾਡ-2' ਵਿਚ ਆਲੀਆ ਦਾ ਕੈਮੀਓ ਇਸ ਤਰ੍ਹਾਂ ਦਾ ਹੈ, ਜੋ 'ਤੁੰਬਾਡ' ਟਿ੍ਲੌਜੀ ਦੇ ਤੀਜੇ ਹਿੱਸੇ ਵਿਚ ਵੀ ਅੱਗੇ ਵਧੇਗਾ | ਇਹ ਖ਼ਬਰ ਵੀ ਪੱਕੀ ਹੈ ਕਿ ਇਸ ਡਰਾਉਣੀ ਫ੍ਰੈਂਚਾਈਜ਼ੀ ਦੇ ਤੀਜੇ ਹਿੱਸੇ ਵਿਚ ਆਲੀਆ ਭੱਟ ਮੁੱਖ ਭੂਮਿਕਾ ਵਿਚ ਦਿਸੇਗੀ |
ਛੋਟੇ ਭਾਵਨਾਤਮਕ ਕਿਰਦਾਰ ਹੋਣ ਜਾਂ ਵੱਡੇ ਕਮਰਸ਼ੀਅਲ ਪ੍ਰਾਜੈਕਟਸ ਆਲੀਆ ਨੇ ਹਰ ਵਾਰ ਆਪਣੀ ਅਭਿਨੈ ਸ਼ਕਤੀ ਨਾਲ ਹਰ ਕਿਸੇ ਨੂੰ ਹੈਰਾਨ ਕੀਤਾ ਹੈ | ਉਸ ਦੀ ਪਿਛਲੀ ਫ਼ਿਲਮ 'ਅਲਫ਼ਾ' ਤੋਂ ਹਰ ਕਿਸੇ ਨੂੰ ਕਾਫ਼ੀ ਉਮੀਦਾਂ ਸਨ |
'ਤੁੰਬਾਡ-2' ਵਿਚ ਹੋਵੇਗੀ ਆਲੀਆ ਭੱਟ ਦੀ ਅਹਿਮ ਭੂਮਿਕਾ
'ਤੁੰਬਾਡ-2' ਵਿਚ ਹੋਵੇਗੀ ਆਲੀਆ ਭੱਟ ਦੀ ਅਹਿਮ ਭੂਮਿਕਾ
ਅਜੀਤ ਡੈਸਕ
16-09-2026