15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵੱਖ-ਵੱਖ ਕਲਾਵਾਂ ਦਾ ਜਗਦਾ ਪੰਜ ਮੁਖੀਆ ਦੀਵਾ : ਸ਼ਿਲਪੀ ਚਾਵਲਾ

ਵੱਖ-ਵੱਖ ਕਲਾਵਾਂ ਦਾ ਜਗਦਾ ਪੰਜ ਮੁਖੀਆ ਦੀਵਾ : ਸ਼ਿਲਪੀ ਚਾਵਲਾ

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਸ਼ਿਲਪੀ ਚਾਵਲਾ ਐਡਮਿੰਟਨ ਕੈਨੇਡਾ ਵਿਚ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਵਿਧ ਕਲਾਵਾਂ ਰਾਹੀਂ ਕਰਦੀ ਆ ਰਹੀ ਹੈ | ਉਸ ਨੇ ਕਈ ਫਿਲਮਾਂ ਵਿਚ ਅਭਿਨੈ ਕੀਤਾ | ਇਸ ਦੇ ਨਾਲ ਹੀ ਲੇਖਣ ਅਤੇ ਗਾਇਨ ਕਲਾ ਵਿਚ ਵੀ ਪ੍ਰਤਿਸ਼ਠਾ ਦੇ ਕੀਰਤੀਮਾਨ ਸਥਾਪਿਤ ਕੀਤੇ | ਉਸ ਨੇ ਕਈ ਤਰ੍ਹਾਂ ਦੀ ਐਕਟਿੰਗ ਕਰਕੇ ਅਪਣੇ ਬਹੁਪੱਖੀ ਹੁਨਰ ਨੂੰ ਉੱਚ ਕਲਾਕਾਰਾਂ ਦੀ ਸ਼ੇ੍ਰਣੀ ਵਿਚ ਪਹੁੰਚਾਇਆ ਹੈ | ਗੀਤ ਗਾਇਨ ਕਲਾ ਵਿਚ ਵੀ ਅਪਣੀ ਸ਼ੈਲੀ-ਸ਼ਿਲਪ ਨੂੰ ਉਭਾਰਿਆ ਹੈ | ਉਸ ਨੇ ਸੱਭਿਆਚਾਰ ਦੀ ਸ਼ੇ੍ਰਣੀ ਵਿਚ ਗਿੱਧਾ, ਭੰਗੜਾ, ਲਾਈਵ ਥੀਏਟਰ, ਮੰਚ ਸੰਚਾਲਨ, ਰੇਡੀਓ, ਟੀ.ਵੀ. ਦੇ ਪ੍ਰੋਗਰਾਮ ਪ੍ਰਸਾਰਤ ਕਰਕੇ ਯਸ਼ ਤੇ ਕੀਰਤੀ ਅਰਪਿਤ ਕੀਤੀ ਹੈ | ਉਸ ਨੇ ਸਭ ਕਲਾਵਾਂ ਵਿਚ ਕਈ ਉੱਚ ਪੱਧਰੀ ਇਨਾਮ, ਮਾਣ-ਸਨਮਾਨ ਹਾਸਿਲ ਕੀਤੇ ਹਨ | ਉਸ ਨੇ ਕਲਾ ਸਾਧਨਾ ਤੇ ਸੁੰਦਰਤਾ ਦੇ ਕਾਰਨ ਸਮਝਦਾਰੀ, ਆਸ਼ਾ, ਪ੍ਰੇਮ ਤੇ ਪ੍ਰਸੰਨਤਾ ਨੂੰ ਮਨੁੱਖ ਨਾਲ ਜੋੜ ਕੇ ਮਨੁੱਖ ਲਈ, ਸਮਾਜ ਲਈ ਮਨੋਰੰਜਨ ਦਾ ਸਾਧਨ ਬਣਾ ਦਿੱਤਾ | ਉਸ ਨੇ ਚੋਟੀ ਦੇ ਕਲਾਕਾਰਾਂ ਨਾਲ ਅਪਣੀ ਐਕਟਿੰਗ, ਗਾਇਨ ਸ਼ੈਲੀ,  ਸੰਗੀਤ ਤੇ ਮੁਸ਼ਕਿਲ ਸਰਗਮਾਂ ਦੀ ਪੇਸ਼ਕਾਰੀ, ਗਾਇਨ ਦੀਆਂ ਬਾਰੀਕੀਆਂ ਅਤੇ ਅਪਣੇ ਸੁਰ ਨੂੰ ਨਿਯੰਤਰਨ ਕਰਨ ਦੀ ਕੋਸ਼ਿਸ਼ ਕੀਤੀ ਤੇ ਸਫ਼ਲਤਾ ਦੀ ਬੁਲੰਦੀ ਹਾਸਿਲ ਕੀਤੀ | 
ਉਸ ਨੇ ਹਿੰਦੀ-ਪੰਜਾਬੀ ਲਘੂ ਤੇ ਹੋਰ ਫ਼ਿਲਮਾਂ, ਜਿਸ ਤਰ੍ਹਾਂ ਕਾਲਾ ਸ਼ਾਹ ਕਾਲਾ, ਰੌਲਾ ਬੇਸਮੇਂਟ ਦਾ, ਮਾਸ਼ਾ ਅਤੇ ਲਾਈਵ ਥੀਏਟਰ ਵਿਚ ਆਪਣੀ ਕਲਾ ਦਾ ਜਾਦੂ ਬਿਖੇਰਿਆ | ਸਪਰਾ ਸਾਹਿਬ ਦੇ ਨਾਟਕ ਬੰਦ ਖਿੜਕੀਆਂ ਵਿਚ ਵਧੀਆ ਐਕਟਿੰਗ ਕੀਤੀ |  ਉਸ ਨੇ ਵਿਸ਼ੇਸ਼ ਤੌਰ 'ਤੇ ਬਲਵਿੰਦਰ ਵਿੱਕੀ ਉਰਫ਼ ਰੌਣਕੀ ਰਾਮ, ਹਰਪ੍ਰੀਤ ਰਿੰਪੀ, ਸਮਰਾ ਜੀ, ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਦਾ ਵੀ ਸਹਿਯੋਗ ਪ੍ਰਾਪਤ ਕੀਤਾ ਹੈ | ਆਲ ਇੰਡੀਆ ਰੇਡੀਓ ਜਲੰਧਰ, ਦੂਰਦਰਸ਼ਨ ਜਲੰਧਰ ਅਤੇ ਕੈਨੇਡਾ, ਨਿਊਯਾਰਕ, ਯੂ.ਐਸ.ਏ. ਰੇਡੀਓ 'ਤੇ ਪ੍ਰੋਗਰਾਮ ਕੀਤੇ | ਗੁਰਦਾਸ ਮਾਨ, ਤਰਸੇਮ ਜੱਸੜ, ਰਣਜੀਤ ਬਾਵਾ, ਦਲਜੀਤ ਦੁਸਾਂਝ, ਲਖਵਿੰਦਰ ਵਡਾਲੀ ਤੇ ਸਤਿੰਦਰ ਸਿਰਤਾਜ ਆਦਿ ਦੀਆਂ ਸਟੇਜਾਂ 'ਤੇ ਮੰਚ ਸੰਚਾਲਨ ਕੀਤਾ | ਉਨ੍ਹਾਂ ਨੇ ਜਾਵੇਦ ਅਖ਼ਤਰ, ਰਿਚਾ ਸ਼ਰਮਾ, ਸ੍ਰੀ ਸ਼੍ਰੇਆਗੋਸਾਲ, ਕੁਮਾਰ ਸਾਨੂੰ, ਆਤਿਸ਼, ਰਾਹਤ ਫਤਹਿ ਅਲੀ ਖਾਂ, ਵਿਸ਼ਾਲ ਤੇ ਸ਼ੇਖਰ ਜਿਹੇ ਉੱਚ ਕੋਟੀ ਦੇ ਕਲਾਕਾਰਾਂ ਨਾਲ ਮੰਚ ਸੰਚਾਲਨ ਕੀਤਾ | ਉਸ ਦੇ ਮਸ਼ਹੂਰ ਗੀਤ ਹੀਲਾ, ਵਲੈਤਣ, ਕੰਘੀ ਵਾਹਵਾਂ, ਬਲੇਮ ਆਦਿ ਹਨ | ਮਾਸ਼ਾ ਫ਼ਿਲਮ ਦੀ ਲੇਖਿਕਾ ਤੇ ਹੀਰੋਇਨ ਵੀ ਆਪ ਹੀ ਹੈ | 

-ਬਲਵਿੰਦਰ ਬਾਲਮ, ਗੁਰਦਾਸਪੁਰ

Ad Position 22
No active advertisement
ਪਿਛਲੀ ਖ਼ਬਰ ਤਿ੍ਪਤੀ ਡਿਮਰੀ ਦੂਰਅੰਦੇਸ਼ ਨਾਇਕਾ ਅਗਲੀ ਖ਼ਬਰ ਉੱਤਮ ਕੁਮਾਰ ਦੇ ਫਲਾਪ ਕਲਾਕਾਰ ਤੋਂ ਮਹਾਨਾਇਕ ਬਣਨ ਤੱਕ ਦੇ ਅਣਸੁਣੇ ਕਿੱਸੇ
Ad Position 24