ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 35ਵੇਂ ਮੈਚ 'ਚ ਅੱਜ ਪੰਜਾਬ ਕਿੰਗਜ਼ ਦੇ ਸ਼ੇਰ ਮੁੜ ਅਜੇਤੂ ਰਹੇ | ਪੰਜਾਬ ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ | ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਕੇ.ਐਲ. ਰਾਹੁਲ ਦੀ 152 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਆਧਾਰ 'ਤੇ ਦਿੱਲੀ ਨੇ 2 ਵਿਕਟਾਂ ਦੇ ਨੁਕਸਾਨ 'ਤੇ 264 ਦÏੜਾਂ ਬਣਾਈਆਂ | ਕੇ.ਐਲ. ਰਾਹੁਲ ਤੇ ਪਥੁਮ ਨਿਸੰਕਾ ਨੇ ਦਿੱਲੀ ਲਈ ਪਾਰੀ ਦੀ ਸ਼ੁਰੂਆਤ ਕੀਤੀ | ਹਾਲਾਂਕਿ, ਨਿਸੰਕਾ ਵੀ ਅਸਫਲ ਰਹੇ, ਜਿਨ੍ਹ ਾਂ ਨੇ ਸਿਰਫ 11 ਦੌੜਾਂ ਬਣਾਈਆਂ | ਇਸ ਤੋਂ ਬਾਅਦ ਕੇ.ਐਲ. ਰਾਹੁਲ ਤੇ ਨਿਤਿਸ਼ ਰਾਣਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ | ਕੇ.ਐਲ. ਰਾਹੁਲ ਨੇ ਸਿਰਫ 47 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ | ਨਿਤਿਸ਼ ਰਾਣਾ ਤੇ ਕੇ.ਐਲ. ਰਾਹੁਲ ਨੇ 95 ਗੇਂਦਾਂ 'ਚ 220 ਦੌੜਾਂ ਦੀ ਸਾਂਝੇਦਾਰੀ ਕੀਤੀ | ਰਾਣਾ ਨੇ 44 ਗੇਂਦਾਂ 'ਚ 91 ਦÏੜਾਂ ਬਣਾਈਆਂ | ਜਦਕਿ ਰਾਹੁਲ ਮਜ਼ਬੂਤੀ ਨਾਲ ਡੱਟੇ ਰਹੇ ਤੇ ਉਸਨੇ 67 ਗੇਂਦਾਂ 'ਤੇ ਅਜੇਤੂ 152 ਦÏੜਾਂ ਬਣਾਈਆਂ | ਰਾਹੁਲ ਨੇ ਆਪਣੀ ਪਾਰੀ ਦÏਰਾਨ 16 ਚੌਕੇ ਤੇ 9 ਛੱਕੇ ਲਗਾਏ | ਪੰਜਾਬ ਦੇ ਅਰਸ਼ਦੀਪ ਸਿੰਘ ਤੇ ਜ਼ੇਵੀਅਰ ਬਾਰਟਲੇਟ ਨੂੰ ਇਕ-ਇਕ ਵਿਕਟ ਹੀ ਹਾਸਿਲ ਹੋਈ | 265 ਦÏੜਾਂ ਦੇ ਜਵਾਬ 'ਚ ਪੰਜਾਬ ਦੇ ਪਿ੍ਯਾਂਸ਼ ਆਰੀਆ ਤੇ ਪ੍ਰਭਸਿਮਰਨ ਸਿੰਘ ਨੇ ਹਮਲਾਵਰ ਬੱਲੇਬਾਜ਼ੀ ਕੀਤੀ | ਜਦੋਂ 7ਵੇਂ ਓਵਰ 'ਚ ਪਿ੍ਯਾਂਸ਼ ਦੀ ਵਿਕਟ ਡਿੱਗੀ ਤਾਂ ਪੰਜਾਬ ਦਾ ਸਕੋਰ 126 ਸੀ | ਪਿ੍ਯਾਂਸ਼ ਨੇ 17 ਗੇਂਦਾਂ ਵਿੱਚ 43 ਦÏੜਾਂ ਬਣਾਈਆਂ | ਹਾਲਾਂਕਿ, ਪ੍ਰਭਸਿਮਰਨ ਸਿੰਘ ਦਾ ਵਿਸਫੋਟਕ ਫਾਰਮ ਜਾਰੀ ਰਿਹਾ | ਫਿਰ ਉਸਨੇ 8ਵੇਂ ਓਵਰ 'ਚ ਆਪਣੀ ਵਿਕਟ ਗੁਆ ਦਿੱਤੀ | ਪ੍ਰਭਸਿਮਰਨ ਸਿੰਘ ਨੇ 26 ਗੇਂਦਾਂ 'ਚ 76 ਦÏੜਾਂ ਬਣਾਈਆਂ | ਇਸ ਤੋਂ ਬਾਅਦ ਆਏ ਕੂਪਰ ਕਨੋਲੀ ਵੀ ਜਲਦ ਆਉਟ ਹੋ ਗਏ | ਪਰ ਨੇਹਲ ਵਢੇਰਾ ਤੇ ਸ਼੍ਰੇਅਸ ਅਈਅਰ ਵਿਚਕਾਰ 56 ਦÏੜਾਂ ਦੀ ਮਜ਼ਬੂਤ ਸਾਂਝੇਦਾਰੀ ਹੋਈ | ਨੇਹਲ ਨੇ 15 ਗੇਂਦਾਂ ਵਿਚ 25 ਦÏੜਾਂ ਬਣੀਆਂ | ਕਪਤਾਨ ਸ਼੍ਰੇਅਸ ਅਈਅਰ ਦੀ ਤੂਫਾਨੀ ਬੱਲੇਬਾਜ਼ੀ ਅੱਜ ਵੀ ਦੇਖਣ ਨੂੰ ਮਿਲੀ | ਉਸਨੇ 36 ਗੇਂਦਾਂ 'ਚ 71 ਦੌੜਾਂ ਬਣਾਈਆਂ | ਉਸਨੇ 3 ਚੌਕੇ ਤੇ 7 ਛੱਕੇ ਲਗਾਏ | ਦਿੱਲੀ ਦੇ ਗੇਂਦਬਾਜ਼ਾਂ 'ਚ ਟੀ. ਨਟਰਾਜਨ (1), ਕੁਲਦੀਪ ਯਾਦਵ (2) ਵਿਪ੍ਰੇ ਨਿਗਮਸ (1) ਵਿਕਟ ਹੀ ਹਾਸਿਲ ਕਰ ਸਕੇ | ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਨੇ 18.5 ਓਵਰਾਂ 'ਚ ਹੀ ਆਪਣਾ ਟੀਚਾ ਹਾਸਿਲ ਕਰ ਲਿਆ ਤੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ |
ਖੇਡ ਸੰਸਾਰ
Free
ਪੰਜਾਬ ਨੇ ਆਈ.ਪੀ.ਐਲ. ਇਤਿਹਾਸ ਦਾ ਸਭ ਤੋਂ ਵੱਡਾ ਟੀਚਾ ਕੀਤਾ ਸਰ <br/>
ਅਜੀਤ ਡੈਸਕ
26-04-2026