ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਜ਼ ਤੇ ਪੰਜਾਬ ਕਿੰਗਜ਼ ਵਿਚਕਾਰ ਆਈ.ਪੀ.ਐਲ. ਮੈਚ ਦੌਰਾਨ ਇਕ ਗੰਭੀਰ ਹਾਦਸਾ ਵਾਪਰਿਆ | ਦਿੱਲੀ ਦੇ ਤੇਜ਼ ਗੇਂਦਬਾਜ਼ ਲੁੰਗੀ ਨਗੀਡੀ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਪਿੱਛੇ ਵੱਲ ਡਿੱਗ ਪਿਆ ਤੇ ਉਸਦਾ ਸਿਰ ਜ਼ਮੀਨ 'ਤੇ ਜ਼ੋਰ ਨਾਲ ਵੱਜਿਆ | ਸੱਟ ਇੰਨੀ ਗੰਭੀਰ ਸੀ ਕਿ ਖੇਡ ਲਗਭਗ 15 ਮਿੰਟ ਲਈ ਰੋਕ ਦਿੱਤੀ ਗਈ ਤੇ ਉਸਨੂੰ ਐਂਬੂਲੈਂਸ ਰਾਹੀਂ ਰਾਜੇਂਦਰ ਨਗਰ ਦੇ ਮੈਕਸ ਹਸਪਤਾਲ ਲਿਜਾਇਆ ਗਿਆ | ਇਹ ਘਟਨਾ ਪੰਜਾਬ ਦੀ ਪਾਰੀ ਦੇ ਤੀਜੇ ਓਵਰ 'ਚ ਵਾਪਰੀ | ਬੱਲੇਬਾਜ਼ ਪਿ੍ਯਾਂਸ਼ ਆਰੀਆ ਨੇ ਅਕਸ਼ਰ ਪਟੇਲ ਦੀ ਗੇਂਦ 'ਤੇ ਇਕ ਸ਼ਾਟ ਖੇਡਿਆ | ਨਗੀਡੀ ਤੇਜ਼ੀ ਨਾਲ ਕੈਚ ਕਰਨ ਵੱਲ ਵਧਿਆ | ਪਰ ਥੋੜ੍ਹੀ ਜਿਹੀ ਗਲਤੀ ਤੇ ਆਪਣਾ ਸੰਤੁਲਨ ਗੁਆ ਦੇਣ ਕਾਰਨ ਉਹ ਪਿੱਛੇ ਵੱਲ ਡਿੱਗ ਪਿਆ ਤੇ ਸਿੱਧਾ ਉਸਦੇ ਸਿਰ 'ਤੇ ਜ਼ਮੀਨ 'ਤੇ ਲੱਗਾ |
ਖੇਡ ਸੰਸਾਰ
Free
ਮੈਚ ਦੌਰਾਨ ਗੰਭੀਰ ਜ਼ਖ਼ਮੀ ਹੋਇਆ ਦਿੱਲੀ ਦਾ ਗੇਂਦਬਾਜ਼ ਲੁੰਗੀ ਨਗੀਡੀ
ਅਜੀਤ ਡੈਸਕ
26-04-2026