ਹੈਦਰਾਬਾਦ, 3 ਮਈ (ਏਜੰਸੀ)-ਆਈ.ਪੀ.ਐਲ. 2026 ਦੇ 45ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਸਨਰਾਈਜ਼ਰਜ਼ ਹੈਦਰਾਬਾਦ (ਐਸ.ਆਰ.ਐਚ.) ਨੂੰ 7 ਵਿਕਟਾਂ ਨਾਲ ਹਰਾਇਆ | ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਹੋਏ ਇਸ ਮੁਕਾਬਲੇ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ 19 ਓਵਰਾਂ 'ਚ ਕੁੱਲ 165 ਦÏੜਾਂ ਬਣਾਈਆਂ | ਜਿਸਨੂੰ ਕੋਲਕਾਤਾ ਨੇ 18.2 ਓਵਰਾਂ 'ਚ ਸਫਲਤਾਪੂਰਵਕ ਪੂਰਾ ਕਰ ਲਿਆ | ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਖਾਸ ਤÏਰ 'ਤੇ ਚੰਗੀ ਨਹੀਂ ਰਹੀ; ਅਭਿਸ਼ੇਕ ਸ਼ਰਮਾ ਨੂੰ ਸਿਰਫ਼ 15 ਦÏੜਾਂ ਬਣਾ ਸਕੇ | ਇਸ ਤੋਂ ਬਾਅਦ, ਟ੍ਰੈਵਿਸ ਹੈੱਡ ਤੇ ਈਸ਼ਾਨ ਕਿਸ਼ਨ ਨੇ ਮਿਲ ਕੇ ਦੂਜੀ ਵਿਕਟ ਲਈ 61 ਦÏੜਾਂ ਦੀ ਸਾਂਝੇਦਾਰੀ ਕੀਤੀ | ਹੈਡ ਨੇ 28 ਗੇਂਦਾਂ 'ਤੇ 61 ਦÏੜਾਂ ਬਣਾਈਆਂ | ਈਸ਼ਾਨ ਕਿਸ਼ਨ ਨੇ 29 ਗੇਂਦਾਂ 'ਤੇ 42 ਦÏੜਾਂ ਬਣਾਈਆਂ | ਜਦਕਿ ਕਪਤਾਨ ਪੈਟ ਕਮਿੰਸ 8ਵੀਂ ਵਿਕਟ ਡਿੱਗਣ ਤੋਂ ਪਹਿਲਾਂ ਸਿਰਫ 10 ਦÏੜਾਂ ਹੀ ਬਣਾ ਸਕਿਆ | ਕੋਲਕਾਤਾ ਨਾਈਟ ਰਾਈਡਰਜ਼ ਲਈ, ਵਰੁਣ ਚੱਕਰਵਰਤੀ ਸ਼ਾਨਦਾਰ ਗੇਂਦਬਾਜ਼ ਰਿਹਾ, ਜਿਸਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ | ਇਸ ਦÏਰਾਨ, ਸੁਨੀਲ ਨਾਰਾਇਣ ਤੇ ਕਾਰਤਿਕ ਸ਼ਰਮਾ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਅਨੁਕੂਲ ਰਾਏ, ਕੈਮਰਨ ਗ੍ਰੀਨ ਅਤੇ ਵੈਭਵ ਅਰੋੜਾ ਨੇ ਇਕ-ਇਕ ਵਿਕਟ ਲਈ | ਦÏੜ ਦਾ ਪਿੱਛਾ ਕਰਦੇ ਹੋਏ, ਫਿਨ ਐਲਨ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ | ਐਲਨ ਨੇ ਸਿਰਫ਼ 13 ਗੇਂਦਾਂ 'ਤੇ 29 ਦÏੜਾਂ ਬਣਾਈਆਂ | ਐਲਨ ਦੇ ਆਊਟ ਹੋਣ ਤੋਂ ਬਾਅਦ, ਕਪਤਾਨ ਅਜਿੰਕਿਆ ਰਹਾਣੇ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਦੂਜੀ ਵਿਕਟ ਲਈ 84 ਦÏੜਾਂ ਦੀ ਸਾਂਝੇਦਾਰੀ ਕੀਤੀ | ਰਹਾਣੇ ਨੇ 43 ਦÏੜਾਂ ਦਾ ਯੋਗਦਾਨ ਪਾਇਆ | ਅੰਗਕ੍ਰਿਸ਼ ਰਘੂਵੰਸ਼ੀ ਨੇ ਅਰਧ ਸੈਂਕੜਾ ਪਾਰੀ ਖੇਡੀ; ਉਸਨੇ 47 ਗੇਂਦਾਂ 'ਤੇ 59 ਦÏੜਾਂ ਬਣਾਈਆਂ | ਰਘੁਵੰਸ਼ੀ ਦੇ ਆਊਟ ਹੋਣ ਤੋਂ ਬਾਅਦ, ਰਿੰਕੂ ਸਿੰਘ (22) ਤੇ ਕੈਮਰਨ ਗ੍ਰੀਨ (3) ਨੇ ਅਜੇਤੂ ਰਹਿੰਦੇ ਹੋਏ ਟੀਮ ਨੂੰ ਜਿੱਤ ਯਕੀਨੀ ਬਣਾਈ |
ਖੇਡ ਸੰਸਾਰ
Free
ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
ਅਜੀਤ ਡੈਸਕ
04-05-2026