11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜਲੰਧਰ ਦੇ ਸਹਿਜਦੀਪ ਦੀ ਕੈਨੇਡਾ 'ਚ 'ਪੀਸ' ਅਫਸਰ ਵਜੋਂ ਨਿਯੁਕਤੀ

Ad Position 21
No active advertisement
ਅਜੀਤ ਡੈਸਕ 04-05-2026
ਜਲੰਧਰ, 3 ਮਈ (ਜਤਿੰਦਰ ਪੰਮੀ)-ਜਲੰਧਰ ਦੇ ਕਸਬਾ ਜੰਡਿਆਲਾ ਮੰਜਕੀ ਦੇ ਰਹਿਣ ਵਾਲੇ ਸਹਿਜਦੀਪ ਸਿੰਘ ਦੀ ਮਨਿਸਟਰੀ ਆਫ ਸਾਲਿਸਟਰ ਜਨਰਲ ਉਂਨਟਾਰੀਓ (ਕੈਨੇਡਾ) ਵੱਲੋਂ ਪੀਸ ਅਫਸਰ ਵਜੋਂ ਨਿਯੁਕਤੀ ਕੀਤੀ ਗਈ ਹੈ | ਸਹਿਜਦੀਪ ਸਿੰਘ ਨੂੰ ਇਹ ਅਹੁਦਾ ਲੈਣ ਲਈ ਲਿਖਤੀ, ਸਰੀਰਕ, ਇੰਟਰਵਿਊ ਤੇ ਹੋਰ ਕਈ ਸਖਤ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪਿਆ | 'ਅਜੀਤ' ਦੇ ਪੱਤਰਕਾਰ ਸੁਰਜੀਤ ਸਿੰਘ ਜੰਡਿਆਲਾ ਤੇ ਅਧਿਆਪਕਾ ਜਸਵੀਰ ਕੌਰ ਦੇ ਲਾਡਲੇ ਸਹਿਜਦੀਪ ਸਿੰਘ ਦੀ ਨਿਯੁਕਤੀ ਨਾਲ ਜੰਡਿਆਲਾ ਦਾ ਨਾਂਅ ਕੈਨੇਡਾ ਵਿਚ ਵੀ ਉੱਚਾ ਹੋਇਆ ਹੈ | ਸਹਿਜਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ 2021 'ਚ ਕੈਨੇਡਾ ਗਏ ਸਹਿਜਦੀਪ ਸਿੰਘ ਨੂੰ ਪਹਿਲਾਂ ਉਸ ਵਿਦੇਸ਼ੀ ਧਰਤੀ 'ਤੇ ਮਜ਼ਦੂਰੀ, ਕਾਰ ਵਾਸ਼, ਸਬ-ਵੇ ਆਦਿ ਵਿਚ ਵੀ ਮਿਹਨਤ ਮੁਸ਼ੱਕਤ ਕਰਨੀ ਪਈ | ਇਸ ਮਹਿਕਮੇ 'ਚ ਜਾਣ ਤੋਂ ਪਹਿਲਾਂ ਸਹਿਜਦੀਪ ਸਿੰਘ ਕੈਨੇਡਾ ਦੀ ਸਭ ਤੋਂ ਵੱਡੀ ਬਰਾਡ ਬੈਂਡ ਕੰਪਨੀ ਬਿੱਲ ਵਿਚ ਬਤੌਰ ਟੈਕਨੀਸ਼ੀਅਨ ਕੰਮ ਕਰ ਰਿਹਾ ਸੀ | ਉਸ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਸਿਆਸੀ, ਧਾਰਮਿਕ ਸ਼ਖ਼ਸੀਅਤਾਂ ਨੇ ਮਾਣ ਮਹਿਸੂਸ ਕਰਦਿਆਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਮਿੱਤਲ ਨੇ 15,660 ਕਰੋੜ 'ਚ ਖ਼ਰੀਦੀ ਰਾਜਸਥਾਨ ਰਾਇਲਜ਼ ਟੀਮ ਅਗਲੀ ਖ਼ਬਰ ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
Ad Position 24