ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਦੱਖਣੀ ਅਫਰੀਕਾ ਨੇ ਚੈੱਕ ਗਣਰਾਜ ਨੂੰ ਡਰਾਅ ’ਤੇ ਰੋਕਿਆ

Ad Position 21
No active advertisement
ਅਜੀਤ ਡੈਸਕ 19-06-2026

ਅਟਲਾਂਟਾ, 18 ਜੂਨ (ਏਜੰਸੀ)-ਤੇਬੋਹੋ ਮੋਕੋਏਨਾ ਨੇ ਵੀਰਵਾਰ ਨੂੰ ਪੈਨਲਟੀ ਗੋਲ ਕਰਕੇ ਦੱਖਣੀ ਅਫਰੀਕਾ ਨੂੰ ਲਗਾਤਾਰ ਦੂਜੀ ਹਾਰ ਤੋਂ ਬਚਾਇਆ। ਮੋਕੋਏਨਾ ਦੇ 83ਵੇਂ ਮਿੰਟ ਦੇ ਗੋਲ ਨੇ ਚੈੱਕ ਗਣਰਾਜ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਤੇ ਦੱਖਣੀ ਅਫਰੀਕਾ ਲਈ 1-1 ਨਾਲ ਡਰਾਅ ਕਰਵਾ ਦਿੱਤਾ। ਮਿਕਲ ਸਾਦਿਲੇਕ ਨੇ ਮੈਚ ਦੇ ਪੰਜਵੇਂ ਮਿੰਟ ‘ਚ ਗੋਲ ਕਰਕੇ ਚੈੱਕ ਗਣਰਾਜ ਨੂੰ ਲੀਡ ਦਿਵਾਈ ਸੀ। ਇਹ ਮੌਜੂਦਾ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਗੋਲ ਸੀ। ਇਹ ਮਿਕਲ ਦਾ ਪਹਿਲਾ ਵਿਸ਼ਵ ਕੱਪ ਗੋਲ ਤੇ ਕੁੱਲ ਮਿਲਾ ਕੇ ਉਸਦਾ ਦੂਜਾ ਅੰਤਰਰਾਸ਼ਟਰੀ ਗੋਲ ਸੀ। ਉਸਨੇ ਤਿੰਨ ਸਾਲਾਂ ਦੇ ਅੰਤਰਾਲ ਤੋਂ ਬਾਅਦ ਰਾਸ਼ਟਰੀ ਟੀਮ ਲਈ ਗੋਲ ਕੀਤਾ ਸੀ। ਉਸਦਾ ਪਿਛਲਾ ਗੋਲ ਜੂਨ 2023 ਵਿਚ ਮੋਂਟੇਨੇਗਰੋ ਵਿਰੁੱਧ ਇਕ ਦੋਸਤਾਨਾ ਮੈਚ ‘ਚ ਆਇਆ ਸੀ। ਚੈੱਕ ਗਣਰਾਜ ਦੀ ਟੀਮ 20 ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਗਲੋਬਲ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਹੈ, ਆਖਰੀ ਵਾਰ 2006 ‘ਚ ਖੇਡੀ ਸੀ। ਉਨ੍ਹਾਂ ਨੇ ਹਮਲਾਵਰ ਸ਼ੁਰੂਆਤ ਕੀਤੀ, ਜਿਸਦਾ ਫਲ ਛੇਵੇਂ ਮਿੰਟ ਵਿੱਚ ਮਿਲਿਆ ਜਦੋਂ ਮਿਕਲ ਨੇ ਇੱਕ ਸੁੰਦਰ ਗੋਲ ਕੀਤਾ। ਉਨ੍ਹਾਂ ਨੇ ਇਹ ਲੀਡ 82ਵੇਂ ਮਿੰਟ ਤੱਕ ਬਣਾਈ ਰੱਖੀ, ਜਦੋਂ ਮੋਕੋਏਨਾ ਨੇ ਦੱਖਣੀ ਅਫਰੀਕਾ ਲਈ ਬਰਾਬਰੀ ਦਾ ਗੋਲ ਕੀਤਾ। ਚੈੱਕ ਗਣਰਾਜ ਦੇ 12 ਸ਼ਾਟਾਂ ‘ਚੋਂ ਤਿੰਨ ਟਾਰਗੇਟ ‘ਤੇ ਸਨ, ਜਿਸਦੇ ਨਤੀਜੇ ਵਜੋਂ ਇੱਕ ਗੋਲ ਹੋਇਆ। ਇਸ ਦੌਰਾਨ, ਦੱਖਣੀ ਅਫਰੀਕਾ ਨੇ 17 ਕੋਸ਼ਿਸ਼ਾਂ ‘ਚੋਂ ਪੰਜ ਸ਼ਾਟ ਟਾਰਗੇਟ ’ਤੇ ਕੀਤੇ, ਇਕ ਨੂੰ ਗੋਲ ਵਿੱਚ ਬਦਲਿਆ।

Ad Position 22
No active advertisement
ਪਿਛਲੀ ਖ਼ਬਰ ਸਵਿਟਜ਼ਰਲੈਂਡ ਨੇ ਬੋਸਨੀਆ ਨੂੰ 4-1 ਨਾਲ ਹਰਾਇਆ ਅਗਲੀ ਖ਼ਬਰ ਸੀ.ਏ. ਅਰਸ਼ਦੀਪ ਸਿੰਘ ਕਾਲੜਾ ਨੇ ਪਹਿਲੇ ਯਤਨ ’ਚ ਹੀ ਸਫਲਤਾ ਕੀਤੀ ਹਾਸਿਲ
Ad Position 24
No active advertisement