ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬੈਨ ਸਟੋਕਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Ad Position 21
No active advertisement
ਅਜੀਤ ਡੈਸਕ 29-06-2026

ਨੌਟਿੰਘਮ, 28 ਜੂਨ (ਏਜੰਸੀ)-ਇੰਗਲੈਂਡ ਦੇ ਮਹਾਨ ਆਲਰਾਊਂਡਰ ਤੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਬੈਨ ਸਟੋਕਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸਟੋਕਸ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਕਾਰ ਟ੍ਰੈਂਟ ਬ੍ਰਿਜ ਵਿਖੇ ਚੱਲ ਰਹੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈ ਲੈਣਗੇ। ਉਨ੍ਹਾਂ ਦੇ ਇਸ ਫੈਸਲੇ ਨੇ ਕ੍ਰਿਕਟ ਜਗਤ ਨੂੰ ਭਾਵਨਾਤਮਕ ਰੂਪ ’ਚ ਪ੍ਰਭਾਵਿਤ ਕੀਤਾ ਹੈ। ਚੌਥੇ ਦਿਨ (28 ਜੂਨ) ਖੇਡ ਸ਼ੁਰੂ ਹੋਣ ਤੋਂ ਪਹਿਲਾਂ, 35 ਸਾਲਾ ਬੇਨ ਸਟੋਕਸ ਨੇ ਆਪਣੇ ਸਾਥੀਆਂ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਇੰਗਲੈਂਡ ਟੀਮ ਦੁਆਰਾ ਇਕ ਭਾਵਨਾਤਮਕ ਸੰਦੇਸ਼ ਸਾਂਝਾ ਕੀਤਾ ਗਿਆ, ਜਿਸ ਵਿਚ ਸਟੋਕਸ ਨੂੰ ਟੀਮ ਦਾ ਸਭ ਤੋਂ ਪ੍ਰੇਰਨਾਦਾਇਕ ਕਪਤਾਨ, ਨੇਤਾ ਤੇ ਮਹਾਨ ਖਿਡਾਰੀ ਦੱਸਿਆ ਗਿਆ। ਸਟੋਕਸ ਦੀ ਸੰਨਿਆਸ ਦੀ ਖ਼ਬਰ ਅਧਿਕਾਰਤ ਤੌਰ ‘ਤੇ ਉਦੋਂ ਐਲਾਨੀ ਗਈ ਜਦੋਂ ਉਹ ਟ੍ਰੈਂਟ ਬ੍ਰਿਜ ਵਿਖੇ ਗੇਂਦਬਾਜ਼ੀ ਕਰ ਰਿਹਾ ਸੀ। ਇਸ ਸੰਬੰਧੀ ਸਟੋਕਸ ਨੇ ਕਿਹਾ ਕਿ ਮੇਰੇ ਫੈਸਲੇ ਦੇ ਕਾਰਨਾਂ ’ਤੇ ਬਾਅਦ ਵਿਚ ਚਰਚਾ ਕੀਤੀ ਜਾਵੇਗੀ। ਪਰ ਮੈਂ ਹਮੇਸ਼ਾ ਇਸ ਟੀਮ ਲਈ, ਤੁਹਾਡੇ ਲਈ, ਤੇ ਮੇਰੇ ਤੋਂ ਪਹਿਲਾਂ ਦੇ ਖਿਡਾਰੀਆਂ ਲਈ ਆਪਣਾ ਸਭ ਕੁਝ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੈਨ ਸਟੋਕਸ ਨੇ 122 ਟੈਸਟ, 114 ਵਨਡੇ ਤੇ 43 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਮੈਚ ਤੋਂ ਪਹਿਲਾਂ, ਸਟੋਕਸ ਨੇ ਟੈਸਟ ਮੈਚਾਂ ’ਚ 7,228 ਦੌੜਾਂ ਬਣਾਈਆਂ ਸਨ ਤੇ 246 ਵਿਕਟਾਂ ਲਈਆਂ ਹਨ। ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 3,463 ਦੌੜਾਂ ਅਤੇ 74 ਵਿਕਟਾਂ ਵੀ ਲਈਆਂ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ’ਚ, ਸਟੋਕਸ ਨੇ 585 ਦੌੜਾਂ ਬਣਾਈਆਂ ਤੇ 26 ਵਿਕਟਾਂ ਲਈਆਂ ਹਨ। ਸਟੋਕਸ ਦੀ ਕਪਤਾਨੀ ਵਿਚ, ਇੰਗਲੈਂਡ ਨੇ 44 ਵਿਚੋਂ 24 ਟੈਸਟ ਮੈਚ ਜਿੱਤੇ ਸਨ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੱਪ ਤੋਂ ਬਾਹਰ ਹੋਈ ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੀ ਖ਼ਬਰ ਕੋਲੰਬੀਆ ਨੇ ਪੁਰਤਗਾਲ ਨੂੰ ਗੋਲ ਰਹਿਤ ਡਰਾਅ ’ਤੇ ਰੋਕਿਆ
Ad Position 24
No active advertisement