ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

16 ਸਾਲਾਂ ਬਾਅਦ ਨਾਕਆਊਟ ਜਿੱਤ ਦਰਜ ਕਰਕੇ ਰਾਊਂਡ ਆਫ 16 ’ਚ ਪੁੱਜਾ ਸਪੇਨ

Ad Position 21
No active advertisement
ਅਜੀਤ ਡੈਸਕ 03-07-2026

ਲਾਸ ਏਜੰਲਸ, 2 ਜੁਲਾਈ (ਏਜੰਸੀ)-ਗਰੁੱਪ ਐੱਚ ’ਚ ਸਿਖਰ ’ਤੇ ਰਹਿਣ ਤੋਂ ਬਾਅਦ ਸਪੇਨ ਨੇ ਲਾਸ ਏਂਜਲਸ ’ਚ ਗਰੁੱਪ ‘ਜੇ’ ਦੇ ਉਪ ਜੇਤੂ ਆਸਟਰੀਆ ਨੂੰ ਰਾਉਂਡ ਆਫ਼ 32 ਦੇ ਮੈਚ ’ਚ 3-0 ਨਾਲ ਹਰਾਇਆ। ਸਪੇਨ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋੇਏ ਇਕ ਹਮਲਾਵਰ ਖੇਡ ਖੇਡੀ ਤੇ ਮੈਚ ਦੇ ਪਹਿਲੇ ਅੱਧ ਤੋਂ ਹੀ ਆਸਟਰੀਆ ’ਤੇ ਦਬਾਅ ਬਣਾ ਕੇ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਗੋਲ ਦੇ ਕਈ ਮੌਕੇ ਬਣਾਏ ਪਰ ਉਨ੍ਹਾਂ ਮੌਕਿਆਂ ਨੂੰ ਉਹ ਇਕ ਸਫ਼ਲ ਨਤੀਜੇ ’ਚ ਬਦਲਣ ’ਚ ਅਸਫ਼ਲ ਰਹੇ। ਪਹਿਲੇ 2 ਮਿੰਟ ’ਚ ਹੀ ਸਪੇਨ ਦੇ ਲਾਮਿਨ ਯਾਮਲ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ 29ਵੇਂ ਮਿੰਟ ’ਚ ਸਪੇਨ ਨੇ ਵਲੋਂ ਪਹਿਲਾ ਗੋਲ ਦਰਜ ਕੀਤਾ ਗਿਆ। ਹਾਲਾਂਕਿ ਮਾਰਕ ਕੁਕੁਰੇਲਾ ਵਲੋਂ ਕੀਤੇ ਗਏ ਇਸ ਗੋਲ ਨੂੰ ਰੈਫਰੀ ਗਲੇਨ ਨਾਈਬਰਗ ਨੇ ‘ਆਫ਼ ਸਾਈਡ’ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ। ਸਪੇਨ ਨੇ ਇਸ ਤੋਂ ਬਾਅਦ ਆਪਣੇ ਮੌਕਿਆਂ ਨੂੰ ਵਧਾਇਆ ਤੇ ਜਿਸਦੇ ਉਨ੍ਹਾਂ ਨੂੰ 36ਵੇਂ ਮਿੰਟ ’ਚ ਫਾਇਦਾ ਵੀ ਮਿਲਿਆ। ਮਿਕੇਲ ਓਯਰਜ਼ਾਬਾਲ ਨੇ ਇਕ ਬੇਹਤਰੀਨ ਗੋਲ ਕਰਦੇ ਹੋਏ ਸਪੇਨ ਨੂੰ 1-0 ਦੀ ਲੀਡ ਦਿਵਾਈ। ਪਹਿਲੇ ਅੱਧ ਦੇ ਅੰਤ ਸਪੇਨ ਨੇ 1-0 ਦੀ ਲੀਡ ਨਾਲ ਕੀਤਾ। ਦੂਜੇ ਅੱਧ ’ਚ ਸਪੇਨ ਆਪਣੀ ਲੀਡ ਨੂੰ ਬਰਕਰਾਰ ਰੱਖਣ ਅਤੇ ਇਸ ਨੂੰ ਵਧਾਉਣ ਦੀ ਇੱਛਾ ਨਾਲ ਮੈਦਾਨ ’ਤੇ ਉਤਰਿਆ ਜਦਕਿ ਆਸਟਰੀਆ ਨੇ ਇਤਿਹਾਸ ਰੱਚਣ ਨੂੰ ਉਮੀਦ ਨਾਲ ਵਾਪਸੀ ਦੀ ਕੋਸ਼ਿਸ਼ ਕੀਤੀ। ਲੇਕਿਨ ਦੂਜਾ ਅੱਧ ਵੀ ਆਸਟਰੀਆ ਦੇ ਹੱਕ ’ਚ ਨਹੀਂ ਸੀ। ਇਸ ਮੌਕੇ ਵੀ ਸਪੇਨ ਦਾ ਪਾਸਾ ਭਾਰੀ ਦਿਖਾਈ ਦਿੱਤਾ। 66 ਮਿੰਟ ’ਚ ਸਪੇਨ ਨੇ ਦੂਜਾ ਗੋਲ ਕੀਤਾ। ਪੇਡਰੋ ਪੋਰੋ ਲਈ ਨੇ ਇਕ ਸ਼ਾਨਦਾਰ ਹੈਡਰ ਨਾਲ ਗੇਂਦ ਨੂੰ ਜਾਲ ’ਚ ਪਹੁੰਚਾਇਆ ਤੇ ਲੀਡ 2-0 ਕਰ ਦਿੱਤੀ। ਇਸ ਤੋਂ ਬਾਅਦ ਆਸਟਰੀਆ ਦੀਆਂ ਵਾਪਸੀ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਚੁਕੀਆਂ ਸਨ। 89 ਮਿੰਟ ’ਚ ਸਪੇਨ ਦੇ ਮਿਕੇਲ ਓਯਰਜ਼ਾਬਾਲ ਨੇ ਤੀਜਾ ਗੋਲ ਕਰਕੇ ਇਨ੍ਹਾਂ ਉਮੀਦਾਂ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਆਪਣੀ ਜਿੱਤ ’ਤੇ ਮੋਹਰ ਲਗਾ ਦਿੱਤੀ। ਗੋਰਤਲਬ ਹੈ ਕਿ ਆਸਟਰੀਆ 1954 ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਕੱਪ ਨਾਕਆਊਟ ਮੈਚ ਖੇਡੀ। ਜਦਕਿ ਸਪੇਨ 2010 ’ਚ ਵਿਸ਼ਵ ਕੱਪ ਜੇਤੂ ਹੈ। ਹਾਲਾਂਕਿ, ਵਿਸ਼ਵ ਕੱਪ ਜਿੱਤ ਤੋਂ ਬਾਅਦ ਨਾਕਆਊਟ ਪੜਾਵਾਂ ’ਚ ਟੀਮ ਉਮੀਦਾਂ ’ਤੇ ਖਰਾ ਉਤਰਨ ’ਚ ਅਸਫਲ ਰਹੀ ਪਰ ਇਸ ਵਾਰ ਸਪੇਨ ਖਿਤਾਬ ਲਈ ਇਕ ਮਜ਼ਬੂਤ ਦਾਅਵੇਦਾਰ ਮੰਨੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 2014 ’ਚ, ਟੀਮ ਗਰੁੱਪ ਪੜਾਅ ’ਚ ਹੀ ਬਾਹਰ ਹੋ ਗਈ ਸੀ, ਜਦੋਂ ਕਿ 2018 ਤੇ 2022 ’ਚ, ਇਹ ਪੈਨਲਟੀ ਸ਼ੂਟਆਊਟ ਰਾਹੀਂ 16 ਦੇ ਦੌਰ ’ਚ ਹਾਰ ਗਈ ਸੀ। ਪਰ ਅੱਜ ਦੇ ਦਿਨ ਦੀ ਜਿੱਤ ਦੇ ਅੰਦਾਜ਼ੇ ਪਹਿਲਾਂ ਹੀ ਲੱਗ ਚੁੱਕੇ ਸਨ। ਕਿਉਂਕਿ, ਕੋਚ ਲੁਈਸ ਡੇ ਲਾ ਫੁਏਂਤੇ ਦੀ ਟੀਮ ਦਾ ਆਸਟਰੀਆ ਵਿਰੁੱਧ ਪਹਿਲਾਂ ਦੀ ਸ਼ਾਨਦਾਰ ਰਿਕਾਰਡ ਰਿਹਾ ਹੈ। ਸਪੇਨ ਇਸ ਤੋਂ ਪਹਿਲਾਂ ਖੇਡੇ ਪੰਜ ਮੈਚਾਂ ’ਚ ਵੀ ਆਸਟਰੀਆ ਤੋਂ ਨਹੀਂ ਹਾਰਿਆ ਸੀ ਤੇ ਪਿਛਲੇ ਦੋ ਮੈਚਾਂ ਵਿਚੋਂ ਹਰੇਕ ’ਚ ਚਾਰ ਗੋਲ ਕੀਤੇ ਸਨ। ਆਸਟਰੀਆ ਨੇ ਆਖਰੀ ਵਾਰ 1990 ’ਚ ਇਕ ਦੋਸਤਾਨਾ ਮੈਚ ’ਚ ਸਪੇਨ ਨੂੰ 3-2 ਨਾਲ ਹਰਾਇਆ ਸੀ। ਅੱਜ ਦੇ ਮੈਚ ’ਚ ਸਪੇਨ ਲਈ ਚੰਗੀ ਖ਼ਬਰ ਇਹ ਰਹੀ ਕਿ ਨੌਜਵਾਨ ਸਟਾਰ ਲਾਮਿਨ ਯਾਮਲ ਪੂਰੀ ਤਰ੍ਹਾਂ ਫਿੱਟ ਰਹੇ ਅਤੇ ਪੂਰੇ ਮੈਚ ਲਈ ਉਪਲਬਧ ਰਹੇ। ਯੇਰੇਮੀ ਪਿਨੋ ਤੇ ਵਿਕਟਰ ਮੁਨੋਜ਼ ਵੀ ਸੱਟ ਤੋਂ ਠੀਕ ਹੋ ਗਏ, ਪਿਨੋ ਨੇ ਗਰੁੱਪ ਪੜਾਅ ਦੌਰਾਨ ਲੱਗੀ ਮੋਢੇ ਦੀ ਸੱਟ ਤੋਂ ਜਲਦੀ ਵਾਪਸੀ ਕੀਤੀ, ਜਦੋਂ ਕਿ ਮੁਨੋਜ਼ ਮਾਸਪੇਸ਼ੀਆਂ ਦੀ ਸਮੱਸਿਆ ਕਾਰਨ ਗਰੁੱਪ ਪੜਾਅ ਤੋਂ ਬਾਹਰ ਹੋ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਟਰੰਪ ਨੂੰ ਈ. ਜਿਨ ਕੈਰੋਲ ਨੂੰ 50 ਲੱਖ ਡਾਲਰ ਅਦਾ ਕਰਨ ਦੀ ਮੰਗ, ਸੁਪਰੀਮ ਕੋਰਟ ਨੇ ਅਪੀਲ ਸੁਣਨ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਨਦੀ ’ਚ ਨਹਾਉਂਦੇ ਸਮੇਂ ਪੰਜਾਬ ਦਾ ਸੈਲਾਨੀ ਡੁੱਬਿਆ
Ad Position 24
No active advertisement