ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਵਿਟਜ਼ਰਲੈਂਡ ਨੇ ਗੱਡਿਆ ਜਿੱਤ ਦਾ ਝੰਡਾ, ਅਲਜੀਰੀਆ ਵਿਸ਼ਵ ਕੱਪ ਤੋਂ ਬਾਹਰ

Ad Position 21
No active advertisement
ਅਜੀਤ ਡੈਸਕ 04-07-2026
ਵੈਨਕੂਵਰ, 3 ਜੁਲਾਈ (ਮਲਕੀਤ ਸਿੰਘ)-ਵੈਨਕੂਵਰ ’ਚ ਖੇਡੇ ਗਏ ਵਿਸ਼ਵ ਕੱਪ ਦੇ ਰਾਊਂਡ ਆਫ਼-32 ਦੇ ਮੁਕਾਬਲੇ ’ਚ ਸਵਿਟਜ਼ਰਲੈਂਡ ਨੇ ਆਪਣੀ ਕਾਮਯਾਬੀ ਦਾ ਝੰਡਾ ਗੱਡਦਿਆਂ ਅਲਜੀਰੀਆ ਨੂੰ 2-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੇ ਨਾਲ ਨਾਲ ਰਾਊਂਡ ਆਫ਼-16 ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਜਦਕਿ ਅਲਜੀਰੀਆ ਦੀ ਹਾਰ ਨਾਲ ਉਸਦੀ ਵਿਸ਼ਵ ਕੱਪ ਮੁਹਿੰਮ ਸਮਾਪਤ ਹੋ ਗਈ ਹੈ। ਕੈਨੇਡਾ ਦੇ ਸਥਾਨਕ ਸਮੇਂ ਮੁਤਾਬਿਕ ਰਾਤ 8 ਵਜੇ ਸ਼ੁਰੂ ਹੋਏ ਇਸ ਮੈਚ ਦੀ ਆਰੰਭਤਾ ਤੋਂ ਹੀ ਸਵਿਟਜ਼ਰਲੈਂਡ ਨੇ ਹਮਲਾਵਰ ਰੁਖ਼ ਅਪਣਾਉਦਿਆਂ ਅਲਜੀਰੀਆ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ। ਇਸ ਦਾ ਨਤੀਜਾ ਪਹਿਲੇ ਅੱਧ ’ਚ ਉਸ ਵੇਲੇ ਨਿਕਲਿਆ ਜਦੋਂ ਬ੍ਰੀਲ ਐਮਬੋਲੋ ਨੇ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਪਹਿਲੇ ਅੱਧ ਵਿਚ ਅਲਜੀਰੀਆ ਨੇ ਬਰਾਬਰੀ ਲਈ ਕਈ ਯਤਨ ਕੀਤੇ, ਪਰ ਸਵਿਟਜ਼ਰਲੈਂਡ ਦੀ ਮਜ਼ਬੂਤ ਰੱਖਿਅਕਾਂ ਅਤੇ ਗੋਲਕੀਪਰ ਨੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਦੂਜੇ ਅੱਧ ’ਚ ਵੀ ਸਵਿਟਜ਼ਰਲੈਂਡ ਨੇ ਆਪਣੀ ਪਕੜ ਢਿੱਲੀ ਨਹੀਂ ਪੈਣ ਦਿੱਤੀ। ਡੈਨ ਐਨਡੋਏ ਨੇ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ, ਜਿਸ ਤੋਂ ਬਾਅਦ ਅਲਜੀਰੀਆ ਲਈ ਵਾਪਸੀ ਕਰਨਾ ਔਖਾ ਹੋ ਗਿਆ। ਅਖੀਰਲੇ ਮਿੰਟਾਂ ’ਚ ਅਲਜੀਰੀਆ ਨੇ ਹਮਲੇ ਤੇਜ਼ ਕੀਤੇ, ਪਰ ਉਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਵਰ੍ਹਦੇ ਮੀਂਹ ਦੇ ਬਾਵਜੂਦ ਹੱਥਾਂ ’ਚ ਸਵਿਟਜ਼ਰਲੈਂਡ ਦੇ ਰਾਸ਼ਟਰੀ ਝੰਡੇ ਫੜੀ ਸੈਂਕੜੇ ਸਮਰਥਕ ਸਟੇਡੀਅਮ ਦੇ ਬਾਹਰ ਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਵੈਨਕੂਵਰ ’ਚ ਦੇਰ ਰਾਤ ਤੱਕ ਚਹਿਲ ਪਹਿਲ ਲੱਗੀ ਰਹੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ਵਿਰੁੱਧ ਭਾਸ਼ਣ ਦੇਣ ’ਤੇ ਅਮਰੀਕੀ ਹਵਾਈ ਸੈਨਾ ਦਾ ਇਕ ਮੇਜਰ ਗ੍ਰਿਫ਼ਤਾਰ ਅਗਲੀ ਖ਼ਬਰ ਜਿੱਤ ਤੋਂ ਬਾਅਦ ਭਾਵੁਕ ਹੋਏ ਰੋਨਾਲਡੋ, ਡਿਓਗੋ ਜੋਟਾ ਨੂੰ ਕੀਤਾ ਯਾਦ
Ad Position 24
No active advertisement