ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੁਰਤਗਾਲ ਦਾ ਵਿਸ਼ਵ ਕੱਪ 2026 ਦਾ ਸਫ਼ਰ ਖ਼ਤਮ

Ad Position 21
No active advertisement
ਅਜੀਤ ਡੈਸਕ 07-07-2026

ਆਰਲਿੰਗਟਨ, 6 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ਼ 16 ’ਚ ਸਪੇਨ ਨੇ ਪੁਰਤਗਾਲ ਨੂੰ ਆਖ਼ਰੀ ਸਮੇਂ ’ਚ ਇਕ ਸ਼ਾਨਦਾਰ ਗੋਲ ਕਰਦੇ ਹੋਏ ਵਿਸ਼ਵ ਕੱਪ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਇਸ ਰੋਮਾਂਚਕ ਮੁਕਾਬਲੇ ’ਚ 90 ਮਿੰਟ ਗੋਲ ਰਹਿਤ ਰਹੇ। ਦੋਵਾਂ ਟੀਮਾਂ ਨੇ ਸ਼ੁਰੂਆਤ ਤੋਂ ਹੀ ਇਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। 90 ਮਿੰਟ ਤੱਕ ਦੋਵੇਂ ਟੀਮਾਂ ਨੇ ਸਾਵਧਾਨੀ ਨਾਲ ਖੇਡਦੇ ਹੋਏ ਕਈ ਮੌਕੇ ਬਣਾਏ, ਪਰ ਕੋਈ ਵੀ ਟੀਮ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੀ। ਮੈਚ ਦੇ ਪਹਿਲੇ ਅੱਧ ਵਿਚ ਸਪੇਨ ਨੇ ਗੇਂਦ ’ਤੇ ਵੱਧ ਕਬਜ਼ਾ ਰੱਖਿਆ ਤੇ ਹਮਲਾਵਰ ਖੇਡ ਦਿਖਾਈ। ਮਿਕੇਲ ਓਯਾਰਜ਼ਾਬਾਲ ਅਤੇ ਅਲੇਕਸ ਬਾਏਨਾ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਰਤਗਾਲ ਦੇ ਗੋਲਕੀਪਰ ਡਿਓਗੋ ਕੋਸਟਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਟੀਮ ਨੂੰ ਗੋਲ ਖਾਣ ਤੋਂ ਬਚਾਇਆ। ਦੂਜੇ ਪਾਸੇ, ਪੁਰਤਗਾਲ ਨੇ ਵੀ ਵਾਪਸੀ ਹਮਲੇ ਕੀਤੇ। ਸਟਾਰ ਖ਼ਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਵੀ ਗੋਲ ਕਰਨ ’ਚ ਅਸਫ਼ਲ ਰਹੇ। ਮੈਚ ’ਚ ਗੋਲ ਦੀ ਉਡੀਕ ਆਖਰਕਾਰ 90+1ਵੇਂ ਮਿੰਟ ’ਚ ਖ਼ਤਮ ਹੋਈ ਮਿਕੇਲ ਮੇਰੀਨੋ ਨੇ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਫੈਸਲਾਕੁੰਨ ਪਲ ਸਟਾਪੇਜ ਟਾਈਮ ’ਚ ਆਇਆ। ਇਸ ਦੌਰਾਨ ਪੁਰਤਗਾਲ ਕੋਲ ਬਰਾਬਰੀ ਕਰਨ ਲਈ ਬਹੁਤ ਘੱਟ ਸਮਾਂ ਬਚਿਆ, ਜਿਸਦੇ ਕਾਰਨ ਪੁਰਤਗਾਲ ਦਾ ਇਹ ਸਫ਼ਰ ਏਥੇ ਹੀ ਖ਼ਤਮ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਟਰੰਪ ਦੇ ਇਕ ਫੋਨ ਤੋਂ ਬਾਅਦ ਫੀਫਾ ਨੇ ਪਲਟਿਆ ਫ਼ੈਸਲਾ ਅਗਲੀ ਖ਼ਬਰ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਵਿਸ਼ਵ ਕੱਪ ’ਚੋਂ ਬਾਹਰ
Ad Position 24
No active advertisement