ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਈ.ਸੀ.ਈ. ਦੀ ਕਾਰਵਾਈ ’ਚ ਦਖ਼ਲ ਦੇ ਮਾਮਲੇ ’ਚ ਵਿਸਕੌਨਸਿਨ ਦੀ ਸਾਬਕਾ ਜੱਜ ਨੂੰ ਰਾਹਤ, 5 ਹਜ਼ਾਰ ਡਾਲਰ ਜੁਰਮਾਨਾ

Ad Position 21
No active advertisement
ਅਜੀਤ ਡੈਸਕ 10-07-2026

ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ’ਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਸਖ਼ਤੀ ਦੇ ਦਰਮਿਆਨ ਵਿਸਕੌਨਸਿਨ ਦੀ ਸਾਬਕਾ ਜੱਜ ਹੈਨਾ ਡੂਗਨ ਨੂੰ ਇੱਕ ਮੈਕਸੀਕਨ ਪ੍ਰਵਾਸੀ ਦੀ ਆਈ.ਸੀ.ਈ. (ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਤੋਂ ਗ੍ਰਿਫ਼ਤਾਰੀ ਰੋਕਣ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਤੋਂ ਰਾਹਤ ਮਿਲ ਗਈ ਹੈ। ਸੰਘੀ ਅਦਾਲਤ ਨੇ ਉਨ੍ਹਾਂ ‘ਤੇ 5,000 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ, ਪਰ ਕੈਦ ਦੀ ਸਜ਼ਾ ਨਹੀਂ ਸੁਣਾਈ। 67 ਸਾਲਾ ਹੈਨਾ ਡੂਗਨ ਨੂੰ ਦਸੰਬਰ 2025 ਵਿੱਚ ਨਿਆਂ ਵਿਚ ਰੁਕਾਵਟ ਪੈਦਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਦੋਸ਼ ਸੀ ਕਿ ਅਪ੍ਰੈਲ 2025 ਵਿਚ ਉਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਮੈਕਸੀਕਨ ਨਾਗਰਿਕ ਏਡੁਆਰਡੋ ਫਲੋਰੇਸ-ਰੁਇਜ਼ ਨੂੰ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢ ਕੇ ਆਈ.ਸੀ.ਈ. ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਆਈ.ਸੀ.ਈ. ਏਜੰਟਾਂ ਨੇ ਉਸ ਨੂੰ ਅਦਾਲਤ ਦੇ ਬਾਹਰ ਪਿੱਛਾ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ਵਿਚ ਉਸ ਨੂੰ ਮੈਕਸੀਕੋ ਡਿਪੋਰਟ ਕਰ ਦਿੱਤਾ ਗਿਆ।ਸਜ਼ਾ ਸੁਣਾਉਂਦੇ ਹੋਏ ਅਮਰੀਕੀ ਜ਼ਿਲ੍ਹਾ ਜੱਜ ਲਿਨ ਐਡਲਮੈਨ ਨੇ ਕਿਹਾ ਕਿ ਡੂਗਨ ਦਾ ਪੂਰਾ ਜੀਵਨ ਕਾਨੂੰਨ ਦੀ ਪਾਲਣਾ ਅਤੇ ਲੋਕ ਸੇਵਾ ਵਿੱਚ ਬੀਤਿਆ ਹੈ। ਉਨ੍ਹਾਂ ਦੇ ਅਨੁਸਾਰ, ਇਮੀਗ੍ਰੇਸ਼ਨ ਨੀਤੀਆਂ ਪ੍ਰਤੀ ਨਾਰਾਜ਼ਗੀ ਦੇ ਕਾਰਨ ਉਨ੍ਹਾਂ ਤੋਂ ਉਸ ਸਮੇਂ ਇੱਕ ਗਲਤ ਫ਼ੈਸਲਾ ਹੋ ਗਿਆ, ਪਰ ਇਸ ਮਾਮਲੇ ਵਿੱਚ ਜੇਲ੍ਹ ਭੇਜਣਾ ਜ਼ਰੂਰੀ ਨਹੀਂ।

Ad Position 22
No active advertisement
ਪਿਛਲੀ ਖ਼ਬਰ ਅਡਾਨੀ ਕੇਸ ’ਚ ਅਮਰੀਕਾ ਅੰਦਰ ਵੱਡਾ ਵਿਵਾਦ ਅਮਰੀਕੀ ਨਿਆਂ ਵਿਭਾਗ ਨੇ ਦੋਸ਼ ਹਟਾਉਣ ਦੇ ਫੈਸਲੇ ਦਾ ਬਚਾਅ ਕੀਤਾ, ਸੈਨੇਟਰਾਂ... ਅਗਲੀ ਖ਼ਬਰ ਅਮਰੀਕਾ-ਬੈਲਜੀਅਮ ਮੁਕਾਬਲੇ ਨੇ ਰਚਿਆ ਇਤਿਹਾਸ ਅਮਰੀਕਾ ’ਚ ਸਭ ਤੋਂ ਵੱਧ ਦੇਖਿਆ ਗਿਆ ਫੁੱਟਬਾਲ ਮੁਕਾਬਲਾ
Ad Position 24
No active advertisement