ਜਲੰਧਰ, 27 ਜੁਲਾਈ (ਡਾ ਜਤਿੰਦਰ ਸਾਬੀ)-ਰਾਸ਼ਟਰਮੰਡਸਲ ਖੇਡਾਂ ’ਚ ਭਾਗ ਲੈਣ ਲਈ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦਾ ਖਿਡਾਰੀ ਕਰਨਜੀਤ ਮਾਨ ਅੱਜ ਗੁਲਾਸਗੋ ਲਈ ਰਵਾਨਾ ਹੋਇਆ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਜੀਤ ਸਿੰਘ ਮਾਨ ਜੂਡੋ ਖੇਡ ਵਿੱਚ 16 ਸਾਲਾਂ ਦੇ ਸ਼ਾਨਦਾਰ ਸਫ਼ਰ ’ਚ ਵਿਸ਼ਵ ਪੁਲਿਸ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਇਲਾਵਾ ਅਨੇਕਾਂ ਏਸ਼ੀਅਨ ਚੈਂਪੀਅਨਸ਼ਿਪ ’ਚ ਤਗਮੇ ਜਿੱਤ ਚੁੱਕਾ ਹੈ। ਜੂਡੋ ਕੋਚ ਰਵੀ ਕੁਮਾਰ ਗੁਰਦਾਸਪੁਰ ਨੇ ਦਿਨ ਰਾਤ ਮਿਹਨਤ ਕਰਕੇ ਇਸ ਯੋਗ ਬਣਾਇਆ ਹੈ।
ਖੇਡ ਸੰਸਾਰ
Free
ਜੂਡੋ ਖਿਡਾਰੀ ਕਰਨਜੀਤ ਮਾਨ ਗਲਾਸਗੋ ਲਈ ਰਵਾਨਾ
ਅਜੀਤ ਡੈਸਕ
28-07-2026