ਆਕਲੈਂਡ, 31 ਦਸੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਦੁਨੀਆ ਭਰ ਵਿਚ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਨਿਊਜ਼ੀਲੈਂਡ ਜਿਸ ਨੇ ਸਾਲ ਤੋਂ 2026 ਦੀ ਸ਼ੁਰੂਆਤ ਵੀ ਸਭ ਤੋਂ ਪਹਿਲਾਂ ਕਰਦਿਆਂ ਨਵੇਂ ਸਾਲ 2026 ਨੂੰ ਜਿੱਥੇ ਜੀ ਆਇਆਂ ਆਖਿਆ ਉੱਥੇ ਹੀ ਨਿਊਜ਼ੀਲੈਂਡ ਵਾਸੀਆਂ ਨੇ ਰਾਤ ਠੀਕ 12 ਵਜੇ ਵੱਖੋ-ਵੱਖ ਸ਼ਹਿਰਾਂ ਵਿਚ ਨਵੇਂ ਸਾਲ ਦੀ ਆਮਦ ਮੌਕੇ ਰੱਖੇ ਸਮਾਗਮਾਂ ਵਿਚ ਆਤਿਸ਼ਬਾਜ਼ੀ ਕੀਤੀ ਅਤੇ ਆਉਣ ਵਾਲੇ ਸਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਨਿਊਜ਼ੀਲੈਂਡ ਭਰ ਦੇ ਵੱਖੋ-ਵੱਖ ਗੁਰੂ ਘਰਾਂ ਵਿਚ ਵੀ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ | ਗੁਰੂ ਘਰਾਂ ਵਿਚ ਆਉਣ ਵਾਲੇ ਸਾਲ 2026 ਲਈ ਦੁਨੀਆਂ ਭਰ ਵਿਚ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆਂ ਗਈ¢ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਸਕਾਈਟਾਵਰ ਵਿਖੇ ਬੀਤੀ ਰਾਤ ਸਾਲ 2026 ਨੂੰ ਜੀ ਆਇਆਂ ਨੂੰ ਕਹਿਦਿਆਂ ਸਕਾਈ ਟਾਵਰ ਤੋਂ ਆਤੀਸ਼ਬਾਜੀ ਵੀ ਕੀਤੀ ਗਈ¢ ਜਿਸ ਦਾ ਮÏਕੇ 'ਤੇ ਮÏਜੂਦ ਲੋਕਾਂ ਖੂਬ ਆਨੰਦ ਮਾਣਿਆ | ਨਿਊਜ਼ੀਲੈਂਡ ਵਿਚ ਭਾਵੇਂ ਮÏਸਮ ਥੋੜਾ ਖਰਾਬ ਹੋਣ ਕਾਰਨ ਕੁਝ ਸਮਾਗਮ ਰੱਦ ਵੀ ਕੀਤੇ ਗਏ ਪਰ ਨਵੇਂ ਸਾਲ ਦੇ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਵੱਖੋ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ |
ਮੈਲਬੌਰਨ 'ਚ ਨਵੇਂ ਸਾਲ ਦਾ ਸ਼ਾਨਦਾਰ ਸਵਾਗਤ
ਮੈਲਬੌਰਨ, (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਨਵੇਂ ਸਾਲ 2026 ਦਾ ਸਵਾਗਤ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕੀਤਾ ਗਿਆ ¢ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ, ਜਿਸ ਨੂੰ ਵੇਖਣ ਲਈ ਵਿਕਟੋਰੀਆ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ¢ ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ਦੂਜੇ ਨੰਬਰ 'ਤੇ ਨਵੇਂ ਸਾਲ ਦੇ ਜਸ਼ਨ ਮਨਾਉਂਦਾ ਹੈ, ਜਿਸ ਕਾਰਨ ਮੈਲਬੌਰਨ ਦੇ ਨਵੇਂ ਸਾਲ ਦੇ ਜਸ਼ਨ ਵਿਸ਼ਵ ਭਰ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ¢
ਲੱਖਾਂ ਲੋਕਾਂ ਦੀ ਇਤਿਹਾਸਕ ਹਾਜ਼ਰੀ
ਸਿਡਨੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਇਤਿਹਾਸਕ ਹਾਰਬਰ ਬਿ੍ਜ 'ਤੇ ਵਿਸ਼ੇਸ਼ ਅਤੇ ਵਿਸ਼ਾਲ ਆਤਿਸ਼ਬਾਜ਼ੀ ਦੇ ਨਾਲ ਨਵੇਂ ਸਾਲ 2026 ਨੂੰ ਸ਼ਾਨਦਾਰ ਢੰਗ ਨਾਲ ਜੀ ਆਇਆਂ ਆਖਿਆ ਗਿਆ ¢ ਇਸ ਵਿਸ਼ਵ ਪ੍ਰਸਿੱਧ ਸਮਾਰੋਹ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿਚ ਲੋਕ ਸਿਡਨੀ ਹਾਰਬਰ ਦੇ ਆਲੇ-ਦੁਆਲੇ ਇਕੱਠੇ ਹੋਏ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਤੋਂ ਆਏ ਸੈਲਾਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ ¢ ਸਮਾਰੋਹ ਦੀ ਸ਼ੁਰੂਆਤ ਰਾਤ 9 ਵਜੇ ਪਰਿਵਾਰਕ ਅਤੇ ਬੱਚਿਆਂ ਲਈ ਖਾਸ ਤÏਰ 'ਤੇ ਤਿਆਰ ਕੀਤੀ ਗਈ ਪਹਿਲੀ ਆਤਿਸ਼ਬਾਜ਼ੀ (ਫੈਮਿਲੀ ਫਾਇਰਵਰਕਸ) ਨਾਲ ਹੋਈ, ਜਿਸ ਨੇ ਹਾਰਬਰ ਦੇ ਆਕਾਸ਼ ਨੂੰ ਰੰਗਾਂ ਅਤੇ ਰÏਸ਼ਨੀਆਂ ਨਾਲ ਸਜਾ ਦਿੱਤਾ ¢ ਇਸ ਤੋਂ ਬਾਅਦ ਅੱਧੀ ਰਾਤ 12 ਵਜੇ ਮੁੱਖ ਆਤਿਸ਼ਬਾਜ਼ੀ ਕੀਤੀ ਗਈ, ਜਿਸ ਰਾਹੀਂ 2026 ਦੇ ਨਵੇਂ ਸਾਲ ਦਾ ਸਰਕਾਰੀ ਤÏਰ 'ਤੇ ਸਵਾਗਤ ਕੀਤਾ ਗਿਆ ¢ ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 49 ਸਾਲਾਂ ਤੋਂ ਸਿਡਨੀ ਹਾਰਬਰ ਬਿ੍ਜ 'ਤੇ ਨਿਊ ਇਅਰ ਈਵ ਆਤਿਸ਼ਬਾਜ਼ੀ ਦੀ ਇਹ ਰਿਵਾਇਤ ਚੱਲਦੀ ਆ ਰਹੀ ਹੈ, ਜੋ ਅੱਜ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਚੁੱਕੀ ਹੈ¢ ਇਸ ਸਾਲ ਹਾਲਾਂਕਿ ਬੌਂਡੀ ਵਿਚ ਹੋਏ ਅੱਤਵਾਦੀ ਹਮਲੇ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹÏਲ ਵੀ ਸੀ, ਪਰ ਇਸ ਦੇ ਬਾਵਜੂਦ ਲੋਕਾਂ ਨੇ ਪੂਰੀ ਸੁਰੱਖਿਆ ਦੇ ਵਿਚਕਾਰ ਨਵੇਂ ਸਾਲ ਦਾ ਜਸ਼ਨ ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਇਆ¢
ਖੁਸ਼ਆਮਦੀਦ 2026
ਅਜੀਤ ਡੈਸਕ
01-01-2026