14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਰਕੇ ਰੱਦ

Ad Position 21
No active advertisement
ਅਜੀਤ ਡੈਸਕ 10-03-2026
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚੋਣਾਂ ਤੋਂ ਬਾਅਦ ਨਵੇਂ ਪ੍ਰਬੰਧ ਦੀ ਪਹਿਲੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਕੱਲ 8 ਮਾਰਚ 2026 ਨੂੰ ਰੱਦ ਹੋ ਗਈ | ਸੰਵਿਧਾਨ ਮੁਤਾਬਿਕ ਜਨਰਲ ਬਾਡੀ ਦੀ ਮੀਟਿੰਗ ਕਰਨ ਲਈ ਘੱਟੋ ਘੱਟ 150 ਮੈਂਬਰਾਂ ਦੀ ਹਾਜ਼ਰੀ ਜਰੂਰੀ ਹੁੰਦੀ ਹੈ, ਪਰ ਇਸ ਮੌਕੇ 145 ਮੈਂਬਰ ਹੀ ਹਾਜ਼ਰ ਹੋਏ | ਜਦੋਂ ਸਟੇਜ ਸਕੱਤਰ ਮਨਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੂੰ ਸੰਬੋਧਨ ਕਰਨ ਲਈ ਸਟੇਜ ਸੰਭਾਲੀ ਤਾਂ ਉਹਨਾਂ ਸੰਬੋਧਨ ਕਰਨ ਤੋਂ ਪਹਿਲਾਂ ਮੈਂਬਰਾਂ ਦੀ ਹਾਜ਼ਰੀ ਬਾਰੇ ਮੁੱਖ ਦੁਆਰ ਤੇ ਖੜ੍ਹੇ ਨੌਜਵਾਨਾਂ ਨੂੰ ਪੁਛਿਆ, ਤਾਂ ਪਤਾ ਲੱਗਿਆ ਕਿ ਸਿਰਫ 145 ਮੈਂਬਰ ਹੀ ਹਾਜ਼ਰ ਹਨ | 4 ਵੱਜ ਕੇ 6 ਕੁ ਮਿੰਟ ਤੇ ਜਦੋਂ ਮੀਟਿੰਗ ਰੱਦ ਕਰਨ ਬਾਰੇ ਸੂਚਿਤ ਕਰਨ ਲੱਗਾ ਤਾਂ ਡਾ: ਮੇਹਰਵਾਨ ਸਿੰਘ ਨੇ ਇਤਰਾਜ਼ ਪ੍ਰਗਟ ਕੀਤਾ ਕਿ ਕੁਝ ਸਮਾਂ ਹੋਰ ਇੰਤਜ਼ਾਰ ਕਰ ਲਿਆ ਜਾਵੇ | ਲੇਕਨ ਕੁਝ ਸਮੇਂ ਬਾਅਦ ਜਦੋਂ ਮੁੜ ਪੁੱਛਿਆ ਗਿਆ ਤਾਂ ਸਿਰਫ ਇੱਕ ਹੋਰ ਮੈਂਬਰ ਪਹੁੰਚਿਆ ਜਿਸ ਨਾਲ ਗਿਣਤੀ ਵੱਧ ਕੇ 146 ਹੋ ਗਈ, ਜਿਸ ਕਾਰਨ ਗੁਰਮੇਲ ਸਿੰਘ ਮੱਲੀ ਨੇ ਮੀਟਿੰਗ ਰੱਦ ਕਰਨ ਦੀ ਸੂਚਨਾ ਦੇ ਦਿੱਤੀ | ਵੇਖਣ ਵਾਲੀ ਗੱਲ ਇਹ ਹੈ ਕਿ ਇਸ ਮੌਕੇ ਡਾ: ਮੇਹਰਵਾਨ ਸਿੰਘ ਤੋਂ ਇਲਾਵਾ ਕਿਸੇ ਨੇ ਵੀ ਮੀਟਿੰਗ ਰੱਦ ਹੋਣ ਬਾਰੇ ਸਵਾਲ ਨਹੀਂ ਚੁੱਕਿਆ | ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਕਿਹਾ ਕਿ ਕੇ ਜੇ ਮੀਟਿੰਗ ਲਈ ਕੋਰਮ ਪੂਰਾ ਨਹੀਂ ਸੀ, ਜੇ ਅਜੇਹੇ ਵਿੱਚ ਮੀਟਿੰਗ ਹੁੰਦੀ ਹੈ ਤਾਂ ਚੈਰਿਟੀ ਕਮਿਸ਼ਨ ਕੋਲ ਸ਼ਿਕਾਇਤ ਹੋ ਸਕਦੀ ਹੈ | ਅਸੀਂ ਸੰਵਿਧਾਨ ਤੋਂ ਬਾਹਰ ਕੁਝ ਵੀ ਨਹੀਂ ਕਰਨਾ ਚਾਹੁੰਦੇ | ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਕਹਿ ਰਹੇ ਸਨ ਕਿ ਉਹ ਤਾਂ ਪੂਰੀ ਤਿਆਰੀ ਕਰਕੇ ਆਏ ਸਨ | ਭਾਵੇਂ ਉਸ ਸਮੇਂ ਵੰਡੀ ਗਈ ਰਿਪੋਰਟ ਤੋਂ ਵੇਖ ਲਵੋ, ਬਹੁਤ ਕੁਝ ਉਸ ਰਿਪੋਰਟ ਵਿੱਚੋਂ ਮਿਲ ਜਾਵੇਗਾ | ਮੀਟਿੰਗ ਮੌਕੇ ਵਿਰੋਧੀ ਧਿਰ ਦੇ ਕਿਸੇ ਵੀ ਮੈਂਬਰ ਨੇ ਹਾਂ ਜਾਂ ਨਾਂਹ ਵਿੱਚ ਕੁਝ ਵੀ ਨਹੀਂ ਕਿਹਾ | ਹੁਣ ਇਸ ਮੀਟਿੰਗ ਦੇ ਰੱਦ ਹੋਣ 'ਤੇ ਸਾਰੀਆਂ ਧਿਰਾਂ ਵੱਲੋਂ ਧਾਰੀ ਚੁੱਪ ਦਾ ਕਾਰਨ ਸੰਵਿਧਾਨ ਦੀ ਪਾਲਣਾ ਹੈ ਜਾਂ ਹਰ ਕੋਈ ਆਪੋ ਆਪਣਾ ਬਚਾਅ ਕਰ ਰਿਹਾ ਹੈ | ਜੇ ਮੀਟਿੰਗ ਹੋ ਗਈ ਤਾਂ ਪਤਾ ਨਹੀਂ ਕੀ ਕੁੱਝ ਬੋਲਿਆ ਜਾਊ ਅਤੇ ਸੰਗਤਾਂ ਭੜਕਣਗੀਆਂ | ਹਾਲਾਂਕਿ ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਪਹਿਲਾਂ ਵੀ ਅਣਗਿਣਤ ਵਾਰ ਜਨਰਲ ਬਾਡੀ ਦੀਆਂ ਮੀਟਿੰਗਾਂ ਰੱਦ ਹੋ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ <br/> ਅਗਲੀ ਖ਼ਬਰ ਭਾਰਤੀ ਭਾਈਚਾਰੇ ਵੱਲੋਂ ਰੀਪਬਲੀਕਨ ਉਮੀਦਵਾਰ ਓਾਕਾਰ ਸਿੰਘ ਸੰਘਾ ਦੇ ਹੱਕ ਵਿਚ ਮੀਟਿੰਗ
Ad Position 24