ਸ਼ਿਕਾਗੋ, 9 ਮਾਰਚ (ਕੇਵਲ ਗੁਰਾਇਆ)-ਅਮਰੀਕਾ ਵਿਚ ਪ੍ਰਾਇਮਰੀ ਚੋਣਾਂ ਦੀ ਗਹਿਮਾ ਗਹਿਮੀ ਚੱਲ ਰਹੀ ਹੈ ਜਿਸ ਵਿਚ ਹਰ ਪਾਰਟੀ ਦਾ ਉਮੀਦਵਾਰ ਆਪਣੀ ਪੂਰੀ ਵਾਹ ਲਗਾ ਰਿਹਾ ਹੈ | ਰੀਪਬਲੀਕਨ ਪਾਰਟੀ ਦੇ ਡੂਪੇਜ ਕਾਉਂਟੀ ਦੇ ਬੋਰਡ ਮੈਂਬਰ ਵੱਜੋਂ ਸਿੱਖ ਉਮੀਦਵਾਰ ਓਾਕਾਰ ਸਿੰਘ ਸੰਘਾ ਜੋ ਕਿ ਪਹਿਲਾਂ ਹੀ ਐਡੀਸ਼ਨ ਟਾਊਨਸ਼ਿਪ 'ਚ ਕਮੇਟੀ ਮੈਨ ਹਨ | ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਲਈ ਇਕ ਮੀਟ ਤੇ ਗਰੀਟ ਦਾ ਸਮਾਗਮ ਆਪਣਾ ਬਾਜ਼ਾਰ ਹੋਲ ਸੇਲ ਕੰਪਨੀ ਤੋਂ ਪ੍ਰਦੀਪ ਸਲਵਾਨ, ਪਾਵਰ ਬੋਲਟ ਦੇ ਮਾਲਕ ਬਰਿੱਜ ਸ਼ਰਮਾ ਤੇ ਐਮ.ਆਈ.ਟੀ.ਐਸ. ਕੰਪਨੀ ਤੋਂ ਹਰਿੰਦਰ ਸਿੰਘ ਵੱਲੋਂ ਸਾਂਝੇ ਰੂਪ ਵਿਚ ਰੱਖਿਆ ਗਿਆ | ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਓਾਕਾਰ ਸਿੰਘ ਸੰਘਾ ਦੇ ਜੀਵਨ 'ਤੇ ਝਾਤ ਪਾਈ ਅਤੇ ਕਿਹਾ ਕਿ ਅਮਰੀਕਾ ਵਿਚ ਇਹ ਕਾਫ਼ੀ ਸਾਲਾਂ ਤੋਂ ਇਕ ਚੰਗੇ ਲੀਡਰ ਦੇ ਰੂਪ ਵਿਚ ਸਾਹਮਣੇ ਆਏ ਹਨ ਅਤੇ ਹਰ ਕੰਮ ਵਿਚ ਸਹਾਇਤਾ ਕਰਦੇ ਹਨ | ਓਾਕਾਰ ਸਿੰਘ ਸੰਘਾ ਪਿਛਲੇ ਵੀਹ ਸਾਲਾਂ ਤੌ ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਵੱਖ-ਵੱਖ ਤਰ੍ਹਾਂ