14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਾਬਾ ਨਿਧਾਨ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ

Ad Position 21
No active advertisement
ਬਾਬਾ ਨਿਧਾਨ ਸਿੰਘ ਜੀ ਯਾਦ 'ਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਕੀਰਤਨ ਦੀ ਸੇਵਾ ਕਰਦਾ ਹੋਇਆ ਭਾਈ ਜਗਦੀਸ਼ ਸਿੰਘ ਜਲਪੋਤਾਂ ਵਾਲਿਆਂ ਦਾ ਜਥਾ ਤੇ ਢਾਡੀ ਵਾਰਾਂ ਦਾ ਗਾਇਨ ਕਰਦੇ ਹੋਏ ਢਾਡੀ ਅਮਨਦੀਪ ਸਿੰਘ ਭੁੱਲਾਂਰਾਈ ਦਾ ਜਥਾ | <br/> 10-03-2026
ਟੋਰਾਂਟੋ, 9 ਮਾਰਚ (ਹਰਜੀਤ ਸਿੰਘ ਬਾਜਵਾ)-ਸਿੱਖ ਧਰਮ ਦੇ ਮਹਾਨ ਸੇਵਕ ਤੇ ਲੰਗਰ ਸੇਵਾ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਨਾਂਦੇੜ ਵਾਲਿਆਂ ਦੀ ਮਿੱਠੀ ਯਾਦ 'ਚ ਸੰਗਤਾਂ ਵੱਲੋਂ ਮਿਸੀਸਾਗਾ ਸਥਿਤ ਓਾਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਗਿੱਲ ਵੱਲੋਂ ਬਾਬਾ ਨਿਧਾਨ ਸਿੰਘ ਦੇ ਜੀਵਨ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਗਿਆ, ਰਣਬੀਰ ਸਿੰਘ ਪਰਹਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਅਗਲੇ ਸਾਲ ਹੋਣ ਵਾਲੇ ਸਮਾਗਮ ਦੀ ਜਾਣਕਾਰੀ ਵੀ ਸਾਂਝੀ ਕੀਤੀ | ਇਸ ਮੌਕੇ ਭਾਈ ਅਮਨਦੀਪ ਸਿੰਘ ਭੁੱਲਾਂਰਾਈ ਦੇ ਢਾਡੀ ਜਥੇ ਵੱਲੋਂ ਜਿੱਥੇ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਕੀਰਤਨ ਦੀ ਸੇਵਾ ਭਾਈ ਜਗਦੀਸ਼ ਸਿੰਘ ਜਲਪੋਤਾਂ ਵਾਲਿਆਂ ਦੇ ਜਥੇ ਵੱਲੋਂ ਨਿਭਾਈ ਗਈ | ਸਮਾਗਮ ਦੌਰਾਨ ਓਾਕਾਰ ਸਿੰਘ ਪ੍ਰਮਾਰ, ਜਸਵੀਰ ਸਿੰਘ ਪ੍ਰਮਾਰ, ਜਗਜੀਤ ਸਿੰਘ ਘੜਿਆਲ, ਰੋਮੀ ਮਿਨਹਾਸ, ਸੁਖਬੀਰ ਸਿੰਘ ਮਾਇਉਪੱਟੀ, ਤਿ੍ਲੋਚਨ ਸਿੰਘ ਕਾਲਰਾ, ਕੁਲਦੀਪ ਸਿੰਘ ਮਿਨਹਾਸ, ਕੁਲਤਰਨ ਸਿੰਘ ਪਧਿਆਣਾ, ਜਤਿੰਦਰ ਸਿੰਘ ਪ੍ਰਮਾਰ, ਜਗਤਾਰ ਸਿੰਘ ਮਿਨਹਾਸ ਤੇ ਸੁਰਿੰਦਰ ਸਿੰਘ ਪੱਪੀ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ ਟਰੰਪ ਨਾਲ ਕੀਤੀ ਚਰਚਾ ਕੀਤੀ ਅਗਲੀ ਖ਼ਬਰ ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ <br/>
Ad Position 24