14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ ਟਰੰਪ ਨਾਲ ਕੀਤੀ ਚਰਚਾ ਕੀਤੀ

Ad Position 21
No active advertisement
ਅਜੀਤ ਡੈਸਕ 10-03-2026
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪੱਛਮੀ ਏਸ਼ੀਆ ਦੀ ਮÏਜੂਦਾ ਸਥਿਤੀ 'ਤੇ ਚਰਚਾ ਕੀਤੀ | ਦੋਵਾਂ ਨੇਤਾਵਾਂ ਵਿਚਕਾਰ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਈਰਾਨ 'ਤੇ ਹਮਲਿਆਂ ਪ੍ਰਤੀ ਬਰਤਾਨੀਆ ਦੀ ਪ੍ਰਤੀਕ੍ਰਿਆ ਦੀ ਟਰੰਪ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ | ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਆਪਣੇ ਏਅਰਕ੍ਰਾਫਟ ਕੈਰੀਅਰ ਨੂੰ ਯੁੱਧ ਖੇਤਰ ਵਿਚ ਭੇਜਣ ਦੇ ਦਿੱਤੇ ਗਏ ਪ੍ਰਸਤਾਵ ਨੂੰ ਟਰੰਪ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ, ਕਿ ਇਕ ਅਜਿਹੀ ਜੰਗ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਹੈ ਜੋ ਪਹਿਲਾਂ ਹੀ ਜਿੱਤੀ ਜਾ ਚੁੱਕੀ ਹੈ | ਬਰਤਾਨਵੀ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟ੍ਰੀਟ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਕੀਰ ਸਟਾਰਮਰ ਵਿਚਕਾਰ ਹੋਈ ਗੱਲਬਾਤ ਦੇ ਵੇਰਵੇ ਜਾਰੀ ਕੀਤੇ | ਇਸਨੂੰ ਬਰਤਾਨੀਆ ਤੇ ਅਮਰੀਕਾ ਦੇ ਸਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਖੇਤਰੀ ਭਾਈਵਾਲਾਂ ਦੇ ਸਮੂਹਿਕ ਸਵੈ-ਰੱਖਿਆ ਦੇ ਸਮਰਥਨ 'ਚ ਆਰ.ਏ.ਐਫ. (ਰਾਇਲ ਏਅਰ ਫੋਰਸ) ਠਿਕਾਣਿਆਂ ਦੀ ਵਰਤੋਂ ਸਮੇਤ ਯੂ.ਕੇ.-ਅਮਰੀਕਾ ਫੌਜੀ ਸਹਿਯੋਗ 'ਤੇ ਚਰਚਾ ਕੀਤੀ | ਬੁਲਾਰੇ ਦੇ ਅਨੁਸਾਰ ਪ੍ਰਧਾਨ ਮੰਤਰੀ ਸਟਾਰਮਰ ਨੇ 6 ਅਮਰੀਕੀ ਸੈਨਿਕਾਂ ਦੀ ਮੌਤ 'ਤੇ ਰਾਸ਼ਟਰਪਤੀ ਟਰੰਪ ਤੇ ਅਮਰੀਕੀ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ | ਦੋਵਾਂ ਨੇਤਾਵਾਂ ਨੇ ਜਲਦੀ ਹੀ ਦੁਬਾਰਾ ਗੱਲ ਕਰਨ ਦੀ ਉਮੀਦ ਪ੍ਰਗਟ ਕੀਤੀ | ਇਸ ਦÏਰਾਨ ਯੂ.ਕੇ. ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ 2 ਏਅਰਕ੍ਰਾਫਟ ਕੈਰੀਅਰਾਂ ਵਿਚੋਂ ਇਕ ਨੂੰ ਪੂਰੀ ਤਿਆਰੀ ਦੀ ਸਥਿਤੀ 'ਚ ਰੱਖਿਆ ਗਿਆ ਹੈ ਤੇ ਪੋਰਟਸਮਾਊਥ 'ਚ ਐਚ.ਐਮ.ਐਸ. ਪਿ੍ੰਸ ਆਫ ਵੇਲਜ਼ ਦੇ ਚਾਲਕ ਦਲ ਨੂੰ ਹਰ ਸਮੇਂ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹੋਏ ਹਨ | ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਬਰਤਾਨੀਆਂ, ਇਕ ਸਮੇਂ ਸਾਡਾ ਵੱਡਾ ਸਹਿਯੋਗੀ ਰਿਹਾ, ਸ਼ਾਇਦ ਸਭ ਤੋਂ ਵੱਡਾ, ਪਰ ਆਖਿਰ ਹੁਣ ਪੱਛਮੀ ਏਸ਼ੀਆ ਵਿਚ 2 ਏਅਰਕ੍ਰਾਫਟ ਕੈਰੀਅਰ ਭੇਜਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ | ਕੋਈ ਗੱਲ ਨਹੀਂ, ਪ੍ਰਧਾਨ ਮੰਤਰੀ ਸਟਾਰਮਰ,
Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਦੇ ਜੰਗੀ ਹਾਲਾਤਾਂ ਲਈ ਗੁਰਦੁਆਰਾ ਬਾਬਾ ਵਡਭਾਗ ਸਿੰਘ ਕੁਵੈਟਰੀ ਵੱਲੋਂ ਯੂਕਰੇਨ 'ਚ ਭੇਜੀ ਗਈ ਐਂਬੂਲੈਂਸ ਅਗਲੀ ਖ਼ਬਰ ਬਾਬਾ ਨਿਧਾਨ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ
Ad Position 24