06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵੀਜ਼ਾ ਫੀਸਾਂ ਵਿਚ ਵਾਧਾ

Ad Position 21
No active advertisement
ਅਜੀਤ ਡੈਸਕ 28-03-2026
ਵਿਦਿਆਰਥੀਆਂ, ਮਜ਼ਦੂਰਾਂ ਤੇ ਪਰਿਵਾਰਾਂ ਲਈ ਬਿ੍ਟੇਨ ਆਉਣਾ ਹੋਰ ਹੋਵੇਗਾ ਮਹਿੰਗਾ
*ਇੰਡਿਅਨ ਵਰਕਰਜ਼ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਦੀ ਕੀਤੀ ਤਿੱਖੀ ਆਲੋਚਨਾ, ਫੈਸਲੇ ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ
ਲੈਸਟਰ (ਇੰਗਲੈਂਡ), 27 ਮਾਰਚ (ਸੁਖਜਿੰਦਰ ਸਿੰਘ ਢੱਡੇ)-ਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਨੇ ਯੂਕੇ ਸਰਕਾਰ ਵੱਲੋਂ 8 ਅਪ੍ਰੈਲ ਤੋਂ ਇਮੀਗ੍ਰੇਸ਼ਨ ਅਤੇ ਵੀਜ਼ਾ ਫੀਸਾਂ 'ਚ ਕੀਤੇ ਜਾ ਰਹੇ ਵਾਧੇ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਫੈਸਲਾ ਪਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਮਜ਼ਦੂਰਾਂ ਅਤੇ ਪਰਿਵਾਰਾਂ ਲਈ ਵੱਡਾ ਝਟਕਾ ਹੈ¢ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਯੂ.ਕੇ. ਪਹਿਲਾਂ ਹੀ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਇਮੀਗ੍ਰੇਸ਼ਨ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਨਵੀਆਂ ਵਧੀਆਂ ਫੀਸਾਂ ਨਾਲ ਬਿ੍ਟੇਨ ਆਉਣ, ਪੜ੍ਹਨ, ਕੰਮ ਕਰਨ ਜਾਂ ਇੱਥੇ ਸੈਟਲ ਹੋਣ ਦੀ ਲਾਗਤ ਹੋਰ ਵੀ ਵਧ ਜਾਵੇਗੀ | ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਹੋਮ ਆਫਿਸ ਵੱਲੋਂ ਜਾਰੀ ਕੀਤੀ ਨਵੀਂ ਫੀਸ ਸੂਚੀ ਮੁਤਾਬਕ ਛੇ ਮਹੀਨੇ ਦੇ ਵਿਜ਼ਿਟ ਵੀਜ਼ੇ ਦੀ ਫੀਸ ਪਾਉਂਡ 127 ਤੋਂ ਵਧਾ ਕੇ ਪਾਉਂਡ 135 ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਦੋ ਸਾਲ ਦੇ ਵਿਜ਼ਿਟ ਵੀਜ਼ੇ ਦੀ ਫੀਸ ਪਾਉਂਡ 475 ਤੋਂ ਵਧਾ ਕੇ ਪਾਉਂਡ 506, ਪੰਜ ਸਾਲ ਦੇ ਵਿਜ਼ਿਟ ਵੀਜ਼ੇ ਦੀ ਪਾਉਂਡ 848 ਤੋਂ ਵਧਾ ਕੇ ਪਾਉਂਡ 903 ਅਤੇ ਦਸ ਸਾਲ ਦੇ ਵਿਜ਼ਿਟ ਵੀਜ਼ੇ ਦੀ ਫੀਸ ਪਾਉਂਡ 1,059 ਤੋਂ ਵਧਾ ਕੇ ਪਾਉਂਡ 1,128 ਕਰ ਦਿੱਤੀ ਗਈ ਹੈ | ਐਸੋਸੀਏਸ਼ਨ ਨੇ ਕਿਹਾ ਕਿ ਇਹ ਵਾਧਾ ਉਹਨਾਂ ਪਰਿਵਾਰਾਂ ਲਈ ਵੱਡੀ ਮੁਸ਼ਕਲ ਬਣੇਗਾ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਛੋਟੇ ਸਮੇਂ ਲਈ ਬਿ੍ਟੇਨ ਆਉਣਾ ਚਾਹੁੰਦੇ ਹਨ | ਇਸ ਤੋਂ ਇਲਾਵਾ ਸਟੂਡੈਂਟ ਵੀਜ਼ੇ ਦੀ ਫੀਸ ਪਾਉਂਡ 524 ਤੋਂ ਵਧਾ ਕੇ ਪਾਉਂਡ 558 ਕਰ ਦਿੱਤੀ ਗਈ ਹੈ | ਐਸੋਸੀਏਸ਼ਨ ਨੇ ਕਿਹਾ ਕਿ ਯੂ.ਕੇ. ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਹਿਲਾਂ ਹੀ ਟਿਊਸ਼ਨ ਫੀਸਾਂ ਅਤੇ ਰਹਿਣ-ਸਹਿਣ ਦੇ ਖਰਚੇ ਕਾਫ਼ੀ ਉੱਚੇ ਹਨ ਅਤੇ ਹੁਣ ਵੀਜ਼ਾ ਫੀਸਾਂ ਵਿੱਚ ਵਾਧਾ ਹੋਣ ਨਾਲ ਇਹ ਬੋਝ ਹੋਰ ਵਧੇਗਾ¢ ਇਸ ਨਾਲ ਸੰਭਵ ਹੈ ਕਿ ਕਈ ਵਿਦਿਆਰਥੀ ਬਿ੍ਟੇਨ ਦੀ ਬਜਾਏ ਹੋਰ ਦੇਸ਼ਾਂ ਨੂੰ ਤਰਜੀਹ ਦੇਣ | ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸਕਿਲਡ ਵਰਕਰ ਵੀਜ਼ੇ ਦੀ ਫੀਸ ਵੀ ਵਧਾਈ ਗਈ ਹੈ¢ ਤਿੰਨ ਸਾਲ ਤੱਕ ਦੀਆਂ ਅਰਜ਼ੀਆਂ ਲਈ ਫੀਸ ਪਾਉਂਡ 769 ਤੋਂ ਵਧਾ ਕੇ ਪਾਉਂਡ 819 ਅਤੇ ਤਿੰਨ ਸਾਲ ਤੋਂ ਵੱਧ ਸਮੇਂ ਲਈ ਫੀਸ ਪਾਉਂਡ 1,519 ਤੋਂ ਵਧਾ ਕੇ ਪਾਉਂਡ 1,618 ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਹੈਲਥ ਤੇ ਕੇਅਰ ਵੀਜ਼ੇ ਦੀ ਫੀਸ ਪਾਉਂਡ 304 ਤੋਂ ਵਧਾ ਕੇ ਪਾਉਂਡ 324 (ਤਿੰਨ ਸਾਲ ਤੱਕ) ਅਤੇ ਪਾਉਂਡ 590 ਤੋਂ ਵਧਾ ਕੇ ਪਾਉਂਡ 628 (ਤਿੰਨ ਸਾਲ ਤੋਂ ਵੱਧ) ਕਰ ਦਿੱਤੀ ਗਈ ਹੈ¢ ਟੈਂਪਰੇਰੀ ਵਰਕ, ਯੂਥ ਮੋਬਿਲਿਟੀ ਸਕੀਮ ਅਤੇ ਇੰਡੀਆ ਯੰਗ ਪ੍ਰੋਫੈਸ਼ਨਲ ਵੀਜ਼ੇ ਦੀ ਫੀਸ ਪਾਉਂਡ319 ਤੋਂ ਵਧਾ ਕੇ ਪਾਉਂਡ340 ਕਰ ਦਿੱਤੀ ਗਈ ਹੈ | ਐਸੋਸੀਏਸ਼ਨ ਨੇ ਦੱਸਿਆ ਕਿ ਯੂਕੇ ਦੇ ਅੰਦਰ ਕੀਤੀਆਂ ਜਾਣ ਵਾਲੀਆਂ ਕਈ ਅਰਜ਼ੀਆਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ | ਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਪਰਵਾਸੀ, ਵਿਦਿਆਰਥੀ ਅਤੇ ਮਜ਼ਦੂਰ ਯੂਕੇ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀਜ਼ਾ ਫੀਸਾਂ ਵਿੱਚ ਕੀਤੇ ਵਾਧੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨਿਆਂਪੂਰਨ, ਪਾਰਦਰਸ਼ੀ ਅਤੇ ਲੋਕਾਂ ਲਈ ਪਹੁੰਚਯੋਗ ਬਣਾਉਣਾ ਚਾਹੀਦਾ ਹੈ ਤਾਂ ਜੋ ਬਿ੍ਟੇਨ ਵਿੱਚ ਪੜ•ਨ, ਕੰਮ ਕਰਨ ਅਤੇ ਰਹਿਣ ਲਈ ਆਉਣ ਵਾਲੇ ਲੋਕਾਂ ਨੂੰ ਬੇਵਜਾ ਆਰਥਿਕ ਬੋਝ ਦਾ ਸਾਹਮਣਾ ਨਾ ਕਰਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਖੇ ਹਾਕੀ ਇੰਡੀਆ ਦੇ 8ਵੇਂ ਸਾਲਾਨਾ ਅਗਲੀ ਖ਼ਬਰ ਕੈਲੀਫੋਰਨੀਆ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂਅ ਬਦਲਕੇ ਖੇਤ ਮਜ਼ਦੂਰ ਦਿਵਸ ਰੱਖਿਆ
Ad Position 24
No active advertisement