ਲੈਸਟਰ (ਇੰਗਲੈਂਡ), 2 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੀ ਏਅਰਲਾਈਨ ਕੰਪਨੀ ਸਕਾਏ ਬੱਸ ਨੇ ਵਧ ਰਹੀਆਂ ਹਵਾਈ ਇੰਧਨ ਦੀਆਂ ਕੀਮਤਾਂ ਦੇ ਚਲਦਿਆਂ ਆਉਣ ਤੇ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਮÏਜੂਦਾ ਸੀਜ਼ਨ ਲਈ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ | ਕੰਪਨੀ ਦੇ ਇਸ ਅਚਾਨਕ ਫੈਸਲੇ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਯਾਤਰਾਵਾਂ ਲਈ ਬੁਕਿੰਗ ਕਰਵਾ ਰੱਖੀ ਸੀ¢ ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦÏਰਾਨ ਹਵਾਈ ਇੰਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉਡਾਣਾਂ ਚਲਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ¢ ਮÏਜੂਦਾ ਆਰਥਿਕ ਹਾਲਾਤਾਂ ਵਿੱਚ ਕੰਪਨੀ ਲਈ ਲੰਡਨ ਰੂਟ 'ਤੇ ਸੇਵਾ ਜਾਰੀ ਰੱਖਣਾ ਵਪਾਰਕ ਤÏਰ 'ਤੇ ਸੰਭਵ ਨਹੀਂ ਰਹਿ ਗਿਆ ਸੀ¢ ਇਸ ਲਈ ਮÏਜੂਦਾ ਸੀਜ਼ਨ ਦੇ ਬਾਕੀ ਸਮੇਂ ਲਈ ਸਾਰੀਆਂ ਉਡਾਣਾਂ ਅਸਥਾਈ ਤÏਰ 'ਤੇ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ | ਏਅਰਲਾਈਨ ਪ੍ਰਬੰਧਕਾਂ ਨੇ ਦੱਸਿਆ ਕਿ ਇੰਧਨ ਦੀਆਂ ਕੀਮਤਾਂ ਵਿੱਚ ਆਏ ਵਾਧੇ ਦਾ ਸਿੱਧਾ ਅਸਰ ਟਿਕਟਾਂ ਦੀ ਕੀਮਤ ਅਤੇ ਉਡਾਣਾਂ ਦੇ ਸੰਚਾਲਨ 'ਤੇ ਪੈਂਦਾ ਹੈ¢ ਉਨ੍ਹਾਂ ਮੁਤਾਬਕ ਹਾਲੀਆ ਅੰਤਰਰਾਸ਼ਟਰੀ ਤਣਾਅ ਅਤੇ ਮੱਧ-ਪੂਰਬ ਵਿੱਚ ਚੱਲ ਰਹੀ ਅਸਥਿਰਤਾ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵੀ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ, ਜਿਸ ਨਾਲ ਹਵਾਈ ਯਾਤਰਾ ਉਦਯੋਗ 'ਤੇ ਵਾਧੂ ਦਬਾਅ ਬਣਿਆ ਹੋਇਆ ਹੈ |