22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

-ਸ਼ਾਟਗਨ ਵਿਸ਼ਵ ਕੱਪ- ਭਾਰਤ ਦੀ ਮੁਹਿੰਮ ਬਿਨਾਂ ਕਿਸੇ ਤਗਮੇ ਦੇ ਖਤਮ

Ad Position 21
No active advertisement
ਅਜੀਤ ਡੈਸਕ 03-04-2026
ਟੈਂਜੀਅਰ (ਮੋਰੱਕੋ), 2 ਅਪ੍ਰੈਲ (ਪੀ.ਟੀ.ਆਈ.)-ਆਈ.ਐਸ.ਐਸ.ਐਫ. ਸ਼ਾਟਗਨ ਵਿਸ਼ਵ ਕੱਪ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਤੇ ਦੋਵੇਂ ਮਿਕਸਡ ਟੀਮ ਜੋੜੀਆਂ ਚੋਟੀ ਦੇ 15 'ਚ ਵੀ ਜਗ੍ਹਾ ਪੱਕੀ ਕਰਨ ਵਿੱਚ ਅਸਫਲ ਰਹੀਆਂ | ਪੁਰਸ਼ਾਂ ਤੇ ਮਹਿਲਾ ਸਕੀਟ ਤੇ ਟ੍ਰੈਪ ਮੁਕਾਬਲਿਆਂ ਵਿਚ ਦਿਖਾਈ ਦੇਣ ਵਾਲੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ, ਓਲੰਪੀਅਨ ਪਿ੍ਥਵੀਰਾਜ ਟੋਂਡਾਈਮਨ ਤੇ ਕੀਰਤੀ ਗੁਪਤਾ ਦੀ ਮਿਕਸਡ ਡਬਲਜ਼ ਜੋੜੀ ਸਿਰਫ 134 ਅੰਕ ਹੀ ਬਣਾ ਸਕੀ, ਜੋ 33 ਪ੍ਰਤੀਯੋਗੀ ਟੀਮਾਂ 'ਚੋਂ 18ਵੇਂ ਸਥਾਨ 'ਤੇ ਰਹੀ | ਟੌਂਡਾਈਮਨ ਨੇ 25-25 ਸ਼ਾਟਾਂ ਦੇ ਤਿੰਨ ਦÏਰਾਂ 'ਚ 69 ਅੰਕ (24, 22, 23) ਬਣਾਏ, ਜਦੋਂ ਕਿ ਕੀਰਤੀ 10 ਟੀਚੇ ਗੁਆ ਬੈਠੀ, ਜਿਸ ਨਾਲ ਉਸਦੀ ਮੁਹਿੰਮ 65 ਅੰਕ (22, 22, 21) ਦੇ ਸਕੋਰ ਨਾਲ ਖਤਮ ਹੋਈ | ਦੂਜੀ ਭਾਰਤੀ ਜੋੜੀ ਓਲੰਪੀਅਨ ਕੀਨਨ ਚੇਨਈ ਤੇ ਰਾਜੇਸ਼ਵਰੀ ਕੁਮਾਰੀ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਸੀ | ਇਕੱਠੇ ਮਿਲ ਕੇ, ਉਨ੍ਹਾਂ ਨੇ 130 ਅੰਕਾਂ ਦਾ ਮਾਮੂਲੀ ਸੰਯੁਕਤ ਸਕੋਰ ਬਣਾਇਆ, ਜੋ 25ਵੇਂ ਸਥਾਨ 'ਤੇ ਰਹੇ | ਚੇਨਈ ਨੇ 68 ਅੰਕ (25, 21, 22) ਬਣਾਏ, ਜਦੋਂ ਕਿ ਰਾਜੇਸ਼ਵਰੀ ਨੇ 62 ਅੰਕ (18, 22, 22)
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ 'ਚ ਪਤਨੀ ਦੀ ਹੱਤਿਆ ਦੇ ਦੋਸ਼ 'ਚ ਪੰਜਾਬੀ ਨੂੰ ਉਮਰ ਕੈਦ <br/> ਅਗਲੀ ਖ਼ਬਰ ਤੇਲ ਦੀਆਂ ਕੀਮਤਾਂ ਵਧਣ ਕਾਰਨ 'ਸਕਾਏ ਬੱਸ' ਦੀਆਂ ਸਾਰੀਆਂ ਉਡਾਣਾਂ ਰੱਦ
Ad Position 24