30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰਦੁਆਰਾ ਗੁਰਮਤਿ ਪ੍ਰਕਾਸ਼ ਦਮਦਮੀ ਟਕਸਾਲ ਮਨਟੀਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ <br/>

Ad Position 21
No active advertisement
ਅਜੀਤ ਡੈਸਕ 19-04-2026
ਸਾਨ ਫਰਾਂਸਿਸਕੋ, 18 ਅਪ੍ਰੈਲ (ਐਸ. ਅਸ਼ੋਕ ਭੌਰਾ)-ਗੁਰਦੁਆਰਾ ਗੁਰਮਤਿ ਪ੍ਰਕਾਸ਼ ਦਮਦਮੀ ਟਕਸਾਲ ਮਨਟੀਕਾ, ਕੈਲੀਫੋਰਨੀਆ ਵਿਖੇ ਖ਼ਾਲਸਾ ਸਾਜਨਾ ਦਿਵਸ ਮÏਕੇ ਪੰਜ ਦਿਨਾ ਵਿਸ਼ੇਸ਼ ਦੀਵਾਨ, ਸਜਾਏ ਗਏ, ਜਿਨ੍ਹਾਂ 'ਚ ਗੁਰਬਾਣੀ ਕੀਰਤਨ, ਕਥਾ ਵਿਚਾਰ ਤੇ ਢਾਡੀ ਦਰਬਾਰ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੂਰੋਂ-ਨੇੜਿਓਾ ਪੁੱਜੀਆਂ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਗਿਆਨੀ ਭੁਪਿੰਦਰ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ¢ ਕਥਾ ਵਾਚਕ ਗਿਆਨੀ ਹਰਵਿੰਦਰ ਸਿੰਘ ਹੋਰਾਂ ਸਿੱਖ ਤੇ ਗੁਰਮਤਿ ਨਾਲ ਸਾਰੇ ਦਿਨ ਸੰਗਤਾਂ ਨੂੰ ਨਾਲ ਜੋੜੀ ਰੱਖਿਆ | ਇਸੇ ਮÏਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਰਨੈਲ ਸਿੰਘ, ਬਾਬਾ ਸਰਵਣ ਸਿੰਘ, ਭਾਈ ਸਾਹਿਬ ਸਿੰਘ ਤੇ ਬਾਬਾ ਜੋਗਿੰਦਰ ਸਿੰਘ ਵੱਲੋਂ ਵੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ ਤੇ ਵਿਸਾਖੀ ਦੇ ਸੰਬੰਧ ਵਿਚ ਗੁਰੂਘਰ ਵਿਖੇ ਵੱਡੇ ਦਿਵਾਨਾਂ ਵਿਚ ਗਿਆਨੀ ਮੋਰਾਂਵਾਲੀ ਦੇ ਜਥੇ ਨੇ ਪੰਜ ਦਿਨ ਲਗਾਤਾਰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼੍ਰੋਮਣੀ ਢਾਡੀ ਸਭਾ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ ਦੇ ਚੇਅਰਮੈਨ ਢਾਡੀ ਤਲਵੀਰ ਸਿੰਘ ਕੋਮਲ ਨੇ ਵੀ ਮੋਰਾਂਵਾਲੀ ਨਾਲ ਸੇਵਾ ਨਿਭਾਈ ਤੇ ਇਸ ਮÏਕੇ ਕਵੀਸ਼ਰੀ ਜਥਾ ਸਰਵਣ ਸਿੰਘ, ਹਰਦੀਪ ਸਿੰਘ ਕਵੀਸ਼ਰ, ਸਕੱਤਰ ਸਿੰਘ, ਨਿਰਲੇਪ ਸਿੰਘ, ਗੁਰਦੇਵ ਸਿੰਘ ਨੇ ਕਵੀਸ਼ਰੀ ਦਾ ਰੰਗ ਪੇਸ਼ ਕੀਤਾ¢ ਇਸ ਮÏਕੇ ਭਾਈ ਪਰਮਜੀਤ ਸਿੰਘ ਪੰਮਾ, ਅੰਮਿ੍ਤਪਾਲ ਸਿੰਘ, ਰੌਬਿਨ ਸਿੰਘ ਨੇ ਵੀ ਹਾਜ਼ਰੀ ਭਰੀ | ਪੰਜੇ ਦਿਨ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਦਾ ਰਿਹਾ¢

Ad Position 22
No active advertisement
ਪਿਛਲੀ ਖ਼ਬਰ 5 ਸਾਲ ਪਹਿਲਾਂ ਮਾਰੇ ਗਏ 4 ਸਿੱਖਾਂ ਸਮੇਤ 8 ਵਰਕਰਾਂ ਦੇ ਸਨਮਾਨ 'ਚ ਪ੍ਰਸਤਾਵ ਲਿਆਂਦਾ <br/> ਅਗਲੀ ਖ਼ਬਰ ਡਾਕਟਰਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮÏਤ
Ad Position 24