ਅਮਰੀਕਾ 'ਚ ਭਾਰਤੀ ਵਿਦਿਆਰਥੀ ਵਲੋਂ ਖ਼ੁਦਕੁਸ਼ੀ
ਅਜੀਤ ਡੈਸਕ
02-05-2026
ਨਵੀਂ ਦਿੱਲੀ, 1 ਮਈ (ਇੰਟ.)-ਆਂਧਰਾ ਪ੍ਰਦੇਸ਼ ਦੇ ਇਕ ਵਿਦਿਆਰਥੀ ਨੇ ਅਮਰੀਕਾ ਵਿਚ ਖੁਦਕੁਸ਼ੀ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਨੇ ਹਾਲ ਹੀ ਵਿਚ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਪੂਰੀ ਕੀਤੀ ਸੀ ਤੇ ਨੌਕਰੀ ਨਾ ਮਿਲਣ ਕਾਰਨ ਮਾਨਸਿਕ ਤਣਾਅ ਤੋਂ ਪੀੜਤ ਸੀ | ਉਸਦੇ ਪਿਤਾ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ | ਮਿ੍ਤਕ ਦੀ ਪਛਾਣ 26 ਸਾਲਾ ਇਰਾਗਨਾਬੋਇਨਾ ਚੰਦੂ ਵਜੋਂ ਹੋਈ ਹੈ, ਜੋ ਕਿ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ |