ਸੈਕਰਾਮੈਂਟੋ, 9 ਮਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਰਿਪਬਲੀਕਨ ਆਗੂ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਕੈਮਰਿਆਂ ਦੀ ਨਿਗਰਾਨੀ ਵਿਚ ਹੋਵੇਗੀ | ਇਕ ਅਦਾਲਤ ਨੇ ਮਾਮਲੇ 'ਚ ਦੋਸ਼ੀ ਉਟਾਹ ਵਾਸੀ ਟਾਇਲਰ ਰਾਬਿਨਸਨ ਦੇ ਵਕੀਲਾਂ ਵਲੋਂ ਸੁਣਵਾਈ ਦੌਰਾਨ ਕੈਮਰੇ ਹਟਾ ਦੇਣ ਦੀ ਬੇਨਤੀ ਰੱਦ ਕਰ ਦਿੱਤੀ | ਇਸ ਦੇ ਨਾਲ ਹੀ ਰਾਬਿਨਸਨ ਦੇ ਵਕੀਲਾਂ ਵਲੋਂ ਬੇਨਤੀ ਕੀਤੀ ਗਈ ਕਿ ਕੁੱਝ ਸਬੂਤਾਂ ਦਾ ਡੀ.ਐਨ.ਏ. ਵਿਸ਼ਲੇਸ਼ਣ ਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ, ਇਸ ਲਈ ਮੁੱਢਲੀ ਸੁਣਵਾਈ ਜੋ ਇਸ ਮਹੀਨੇ ਦੇ ਆਖਿਰ ਵਿਚ ਸ਼ੁਰੂ ਹੋਣੀ ਹੈ, ਅੱਗੇ ਪਾ ਦਿੱਤੀ ਜਾਵੇ | ਜਿਸ ਨੂੰ ਉਟਾਹ ਅਦਾਲਤ ਦੇ ਜੱਜ ਟੋਨੀ ਗਰਾਫ ਨੇ ਪ੍ਰਵਾਨ ਕਰ ਲਿਆ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਉਟਾਹ ਵੈਲੀ ਯੂਨੀਵਰਸਿਟੀ ਵਿਚ ਇਕ ਸਮਾਗਮ ਦੌਰਾਨ ਭੀੜ ਦੇ ਸਾਹਮਣੇ ਕਿਰਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ |