ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ
ਅਜੀਤ ਡੈਸਕ
15-05-2026
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)-ਲਾਪਤਾ ਭਾਰਤੀ ਵਿਦਿਆਰਥੀ 26 ਸਾਲਾ ਸੰਦਰਸ਼ ਕਿ੍ਸ਼ਨਾ ਦੀ ਨੈਸ਼ਨਲ ਪਾਰਕ ਸਰਵਿਸ 'ਚ 10 ਦਿਨਾਂ ਬਾਅਦ ਲਾਸ਼ ਬਰਾਮਦ ਹੋਈ ਹੈ | ਕੋਕੋਨੀਨੋ ਕਾਊਾਟੀ ਮੈਡੀਕਲ ਜਾਂਚ ਦਫਤਰ ਨੇ ਐਰੀਜ਼ੋਨਾ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਕਿ੍ਸ਼ਨਾ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਦਫਤਰ ਨੇ ਕਿਹਾ ਹੈ ਕਿ ਅਜੇ ਤੱਕ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ | ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਕਿ੍ਸ਼ਨਾ ਦਾ ਬੈਗ ਕਿਸੇ ਵੱਲੋਂ ਬਰਾਈਟ ਐਂਗਲ ਲਾਜ ਹੋਟਲ ਵਿਚ 28 ਅਪ੍ਰੈਲ ਨੂੰ ਪਹੁੰਚਾ ਦਿੱਤਾ ਗਿਆ ਸੀ ਜਿਥੇ ਉਹ ਠਹਿਰਿਆ ਹੋਇਆ ਸੀ | ਪੁਲਿਸ ਬੈਗ ਪਹੁੰਚਾਉਣ ਵਾਲੇ ਨੂੰ ਲੱਭ ਰਹੀ ਹੈ | ਪੁਲਿਸ ਦਾ ਵਿਸ਼ਵਾਸ਼ ਹੈ ਕਿ ਉਹ ਵਿਅਕਤੀ ਕਿ੍ਸ਼ਨਾ ਬਾਰੇ ਵਧੇਰੇ ਜਾਣਕਾਰੀ ਦੇ ਸਕਦਾ ਹੈ |