06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਨੂੰ 5 ਸਾਲ ਤੋਂ ਵੱਧ ਦੀ ਕੈਦ

Ad Position 21
No active advertisement
ਅਜੀਤ ਡੈਸਕ 15-05-2026
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)-ਸਟਾਕਟਨ ਦੇ ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦਾ ਗੈਰਕਾਨੂੰਨੀ ਵਪਾਰ ਕਰਨ ਤੇ ਮਸ਼ੀਨ ਗੰਨ ਰੱਖਣ ਦੇ ਮਾਮਲੇ 'ਚ 5 ਸਾਲ ਤੇ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਪੁਲਿਸ ਨੇ ਉਸ ਨੂੰ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡੇ ਤੋਂ 26 ਜੁਲਾਈ, 2025 ਨੂੰ ਗਿ੍ਫਤਾਰ ਕੀਤਾ ਸੀ, ਜਿਥੋਂ ਉਹ ਭਾਰਤ ਆਉਣ ਦੀ ਤਿਆਰੀ ਵਿਚ ਸੀ | ਪੂਰਬੀ ਡਿਸਟਿ੍ਕਟ ਕੈਲੀਫੋਰਨੀਆ ਦੇ ਯੂ.ਐਸ. ਅਟਾਰਨੀ ਦਫਤਰ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਜੂਨ 2025 'ਚ ਗੁਪਤ ਢੰਗ ਤਰੀਕੇ ਨਾਲ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ | ਇਨ੍ਹਾਂ ਹਥਿਆਰਾਂ ਵਿਚ ਇਕ ਸ਼ਾਰਟ ਬੈਰਲ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਸ਼ਨ ਡਿਵਾਈਸਾਂ ਤੇ ਇਕ ਰਿਵਾਲਵਰ ਸ਼ਾਮਿਲ ਹੈ | ਬਾਅਦ ਵਿਚ ਜਸ਼ਨਪ੍ਰੀਤ ਸਿੰਘ ਦੀ ਰਿਹਾਇਸ਼ ਤੋਂ ਵੀ ਹਥਿਆਰ ਤੇ ਹਥਿਆਰਾਂ ਦੇ ਹਿੱਸੇ ਪੁਰਜੇ ਬਰਾਮਦ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਦੇ ਵਿਅਕਤੀ 'ਤੇ ਚੀਨ ਦਾ ਏਜੰਟ ਹੋਣ ਦੇ ਦੋਸ਼ ਅਗਲੀ ਖ਼ਬਰ -ਅਮਰੀਕਾ-ਈਰਾਨ ਜੰਗ ਦਾ ਅਸਰ- ਅਮਰੀਕਾ 'ਚ ਵੀ ਮਹਿੰਗਾਈ ਨੇ ਕੀਤੇ ਲੋਕ ਪ੍ਰੇਸ਼ਾਨ <br/>
Ad Position 24