12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਏ.ਟੀ.ਐਮ. ‘ਜੈਕਪਾਟਿੰਗ’ ਰਾਹੀਂ 5 ਲੱਖ ਡਾਲਰ ਤੋਂ ਵੱਧ ਦੀ ਚੋਰੀ-4 ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 01-07-2026
ਨਿਊਯਾਰਕ, 30 ਜੂਨ (ਰਾਜੂ ਸਹਿਬਾਜ਼ਪੁਰਾ )-ਆਈ-95 ਹਾਈਵੇਅ ਨੇੜੇ ਵੱਖ-ਵੱਖ ਰੈਸਟ ਸਟਾਪਾਂ ਅਤੇ ਥਾਵਾਂ ’ਤੇ ਏ.ਟੀ.ਐਮ. ਮਸ਼ੀਨਾਂ ਨਾਲ ਛੇੜਛਾੜ ਕਰਕੇ 5 ਲੱਖ ਡਾਲਰ ਤੋਂ ਵੱਧ ਦੀ ਚੋਰੀ ਕਰਨ ਦੇ ਦੋਸ਼ਾਂ ਹੇਠ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਹ ਗਿਰੋਹ ਖ਼ਾਸ ਹਾਰਡਵੇਅਰ ਅਤੇ ਮਾਲਵੇਅਰ ਦੀ ਮਦਦ ਨਾਲ ਏ.ਟੀ.ਐਮ. ਮਸ਼ੀਨਾਂ ਨੂੰ ਇਸ ਤਰ੍ਹਾਂ ਕੰਟਰੋਲ ਕਰਦਾ ਸੀ ਕਿ ਮਸ਼ੀਨ ਲਗਾਤਾਰ ਨਕਦੀ ਬਾਹਰ ਕੱਢਣ ਲੱਗਦੀ ਸੀ।ਅਧਿਕਾਰੀਆਂ ਅਨੁਸਾਰ ਦੋ ਹਫ਼ਤਿਆਂ ਦੇ ਸਮੇਂ ਦੌਰਾਨ ਇਹ ਚੋਰੀਆਂ ਕਨੈਕਟੀਕਟ ਦੇ ਡੇਰੀਅਨ ਤੋਂ ਨਿਊ ਹੈਵਨ ਤੱਕ 8 ਵੱਖ-ਵੱਖ ਏ.ਟੀ.ਐਮ. ਸਥਾਨਾਂ ’ਤੇ ਹੋਈਆਂ। ਫੇਅਰਫੀਲਡ ਦੇ ਇਕ ਰੈਸਟ ਸਟਾਪ ਤੋਂ ਹੀ ਦੋਸ਼ੀਆਂ ਨੇ ਕਰੀਬ 1 ਲੱਖ 36 ਹਜ਼ਾਰ ਡਾਲਰ ਕੱਢ ਲਏ ਸਨ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਬ੍ਰੌਂਕਸ ਦਾ 49 ਸਾਲਾ ਵਿਲੀਅਨ ਫਲੋਰੇਸ, ਕਵੀਨਜ਼ ਦਾ 41 ਸਾਲਾ ਅਲਬਰਟੋ ਅਰਵਿਲਾ, ਮੈਸਾਚੂਸੇਟਸ ਦਾ 38 ਸਾਲਾ ਲੁਈਸ ਅਰਵਿਲਾ ਅਤੇ ਨੌਰਥ ਕੈਰੋਲੀਨਾ ਦਾ 28 ਸਾਲਾ ਯੂਕਲਾਈਡਸ ਇਟਾਨਾਰੇ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਚਾਰਾਂ ’ਤੇ ਚੋਰੀ ਕੀਤੀ ਸੰਪਤੀ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲਿਜਾਣ ਅਤੇ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ।ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ, ਮੋਬਾਈਲ ਲੋਕੇਸ਼ਨ ਡਾਟਾ ਅਤੇ ਗੱਡੀ ਵਿੱਚੋਂ ਮਿਲੀ ਨਕਦੀ ਨਾਲ ਜੁੜੀਆਂ ਤਸਵੀਰਾਂ ਨੇ ਦੋਸ਼ੀਆਂ ਨੂੰ ਇਨ੍ਹਾਂ ਘਟਨਾਵਾਂ ਨਾਲ ਜੋੜਿਆ ਹੈ। ਚਾਰਾਂ ਨੂੰ ਬਿਨਾਂ ਜ਼ਮਾਨਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਦੋਸ਼ ਸਾਬਤ ਹੋਣ ’ਤੇ ਹਰ ਇੱਕ ਨੂੰ 10 ਸਾਲ ਤੱਕ ਦੀ ਫੈਡਰਲ ਕੈਦ ਹੋ ਸਕਦੀ ਹੈ।ਅਧਿਕਾਰੀਆਂ ਮੁਤਾਬਕ ਜਾਂਚ ਅਜੇ ਵੀ ਜਾਰੀ ਹੈ ਅਤੇ ਇਹ ਵੇਖਿਆ ਜਾ ਰਿਹਾ ਹੈ ਕਿ ਕੀ ਇਹ ਗਿਰੋਹ ਪਿਛਲੀਆਂ ਹੋਰ ਏ.ਟੀ.ਐਮ. ਚੋਰੀਆਂ ਨਾਲ ਵੀ ਜੁੜਿਆ ਹੋ ਸਕਦਾ
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਟਾਪੂ ਦੀ ਜੇਲ੍ਹ ਤੋਂ ਲਾਪਤਾ ਕੈਦੀ ਦੀ ਲਾਸ਼ ਸਮੁੰਦਰ ਵਿਚੋਂ ਮਿਲੀ ਅਗਲੀ ਖ਼ਬਰ ਬਰਤਾਨੀਆ ’ਚ ਸ਼ਰਨਾਰਥੀਆਂ ਨੂੰ ਪੱਕੇ ਹੋਣ ਤੋਂ ਪਹਿਲਾਂ 10,000 ਪੌਂਡ ਤੱਕ ਦੀ ਰਕਮ ਸਰਕਾਰ ਨੂੰ ਵਾਪਸ ਕਰਨੀ ਪਵੇਗੀ
Ad Position 24